Sunday, July 5, 2026

ਨਸ਼ੇ ਦੇ ਤਸਕਰਾਂ ਨੂੰ ਨੱਥ ਪਾਉਣ ਲਈ ਉਨਾਂ ਦੇ ਫੂਕੇ ਜਾਣ ਪੁਤਲੇ- ਚੱਕ ਮੁਕੰਦ, ਲਾਹੋਰੀਆ

PPN110504
ਅੰਮ੍ਰਿਤਸਰ, 11 ਮਈ ( ਸੁਖਬੀਰ ਸਿੰਘ) – ਅਜੋਕੇ ਸਮੇਂ ਵਿੱਚ ਜਿੰਨ੍ਹਾਂ ਲੋਕਾਂ ਕਾਰਨ ਪੰਜਾਬ ਦੀ ਜਵਾਨੀ ਬਰਬਾਦੀ ਵੱਲ ਵੱਧ ਰਹੀ , ਉਨਾਂ ਦੇ ਖਿਲਾਫ ਇੱਕਜੁੱਟ ਹੋ ਕੇ ਆਵਾਜ਼ ਉਠਾਉਣ ਦੇ ਨਾਲ-ਨਾਲ ਨਸ਼ਾ ਰੂਪੀ ਅੱਤਵਾਦ ਤੇ ਇਸ ਦੀ ਤਸਕਰੀ ਵਿੱਚ ਲੱਗੇ ਲੋਕਾਂ ਦੇ ਵੱਡੇ ਪੱਧਰ ਤੇ ਪੁਤਲੇ ਫੂਕੇ ਜਾਣ।  ਅਕਾਲ ਪੁਰਖ ਕੀ ਫੌਜ ਅੰਮ੍ਰਿਤਸਰ ਕੋਂਸਲ ਦੇ ਕਨਵੀਨਰ ਯੂਥ ਆਗੂ ਗੁਰਜੀਤ ਸਿੰਘ ਬਿੱਟੂ ਚੱਕ ਮੁਕੰਦ ਅਤੇ ਉੱਘੇ ਸਮਾਜ ਸੇਵਕ ਡਾ. ਤਸਵੀਰ ਸਿੰਘ ਲਾਹੋਰੀਆ ਨੇ ਪੱਤਰਕਾਰ ਬਾਜ ਸਿੰਘ ਦੀ ਮੌਤ ਦੇ ਨਸ਼ੇ ਦੇ ਤਸਕਰਾਂ ਨਾਲ ਤਾਰਾਂ ਜੁੜਣ ਬਾਅਦ ਕਿਹਾ ਕਿ ਇਸ ਸਮੇਂ ਜੋ ਪੰਜਾਬ ਦੇ ਹਾਲਾਤ ਬਣੇ ਹਨ, ਉਸ ਮੁਤਾਬਿਕ ਅਸਲ ਦੇਸ਼ ਭਗਤ ਦੇ ਲੋਕ ਸੇਵਕ ਅਖਵਾਉਣ ਦਾ ਉਹ ਹੀ ਹੱਕ ਦਾਰ ਹੈ ਜੋ ਇੰਨ੍ਹਾਂ ਨਸ਼ਿਆਂ ਦੇ ਤਸਕਰਾਂ ਖਿਲਾਫ ਖੁਲ ਕੇ ਸਾਹਮਣੇ ਆਵੇਗਾ ਤੇ ਇੰਨ੍ਹਾਂ ਦੇ ਧੰਦੇ ਨੂੰ ਬੰਦ ਕਰਵਾਉਣ ਲਈ ਆਪਣਾ ਯੋਗਦਾਨ ਪਾਵੇਗਾ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿਰਫ ਬਿਆਨਬਾਜ਼ੀ ਕਰਨ ਤੱਕ ਸੀਮਿਤ ਰਹਿਣ ਤੱਕ ਨਹੀਂ ਗੱਲ ਬਣਨੀ, ਸਾਨੂੰ ਇੰਨ੍ਹਾਂ ਲੋਕਾਂ ਖਿਲਾਫ ਸੜਕ ਤੇ ਆਉਣਾ ਪਵੇਗਾ ਤੇ ਜਿੱਥੇ ਵੀ ਕੋਈ ਨਸ਼ਾ ਤਸਕਰ ਕੇਸ ਸਾਹਮਣੇ ਆਵੇ, ਉੱਥੇ ਹੀ ਇੰਨ੍ਹਾਂ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇ ਤਾਂ ਜੋ ਇਸ ਘਿਨਾਉਣੇ ਕੰਮ ਵਿੱਚ ਲੱਗੇ ਲੋਕਾਂ ਨੂੰ ਕੁਝ ਸ਼ਰਮ ਮਹਿਸੂਸ ਹੋਵਾ। ਬਿੱਟੂ ਚੱਕ ਮੁਕੰਦ ਤੇ ਡਾ. ਤਸਵੀਰ ਲਾਹੋਰੀਆ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਜੋ ਕੁਝ ਵਾਪਰ ਰਿਹਾ ਹੈ ਇਸ ਦਾ ਵੀ ਪੰਜਾਬ ਦੇ ਪਹਿਲਾਂ ਬਣੇ ਇਤਿਹਾਸਾਂ ਵਾਂਗ ਇਤਿਹਾਸ ਬਣਦਾ ਹੈ, ਇਸ ਵਾਸਤੇ ਬਣ ਰਹੇ ਇਸ ਇਤਿਹਾਸ ਵਿੱਚ ਅਸੀਂ ਆਪਣਾ ਨਾਂ ਕਿੰਨਾਂ ਵਿੱਚ ਦਰਜ ਕਰਵਾਉਣਾ ਹੈ, ਉਸ ਦਾ ਹੁਣ ਸਮਾਂ ਆ ਗਿਆ ਹੈ ਅਤੇ ਇਹ ਇਤਿਹਾਸ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਪੜ੍ਹਣਾ ਹੈ ਕਿ ਸਾਡੀ ਕੌਮ ਵਾਸਤੇ ਕਿੰਨਾਂ ਨੇਕੀ-ਕੀ ਕੰਮ ਕੀਤਾ ਹੈ। ਇਸ ਮੌਕੇ ਗੁਰਮੁੱਖ ਸਿੰਘ, ਬਿੱਟੂ, ਗੌਰਵ ਕੁਮਾਰ ਖਾਸਾ, ਗੁਰਵਿੰਦਰ ਗੋਰੀ, ਗੁਰਮੀਤ ਸਿੰਘ, ਜਸਕਰਨ ਸਿੰਘ, ਜਸ਼ਨਦੀਪ ਸਿੰਘਕੁਲਵੰਤ ਗੋਲਡੀ, ਬਲਦੇਵ ਸਿੰਘ ਆਦਿ ਮੌਜੂਦ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply