
ਫ਼ਾਜ਼ਿਲਕਾ, 11 ਮਈ (ਵਿਨੀਤ ਅਰੋੜਾ)- ਪੰਜਾਬੀ ਸੱਭਿਆਚਾਰਕ ਮੰਚ ਦੀ ਇਕ ਮੀਟਿੰਗ ਦਲਜੀਤ ਸਿੰਘ ਸਰਾਭਾ ਅਤੇ ਸੁਖਮੰਦਰ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਮੰਚ ਦੀਆਂ ਭਵਿੱਖ ਵਿਚ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਵਿਚਾਰ ਕੀਤਾ ਗਿਆ। ਇਸ ਮੀਟਿੰਗ ਵਿਚ ਮੰਚ ਦੇ ਸਰਪ੍ਰਸਤ ਸੁਰਿੰਦਰ ਸਿੰਘ ਚੱਕਪੱਖੀ ਦੀ ਪੀਐਚਡੀ ਦੀ ਡਿਗਰੀ ਸੰਪੂਰਨ ਹੋਣ ਅਤੇ ਗਵਰਨਰ ਪੰਜਾਬ ਸ਼ਿਵਰਾਜ ਪਾਟਿਲ ਵਲੋਂ ਉਨਾਂ ਨੂੰ ਇਹ ਮਾਣ ਮੱਤੀ ਡਿਗਰੀ ਪ੍ਰਦਾਨ ਕਰਨ ਤੇ ਵਧਾਈ ਦਿੱਤੀ ਗਈ। ਡਾ. ਸੁਰਿੰਦਰ ਸਿੰਘ ਵਲੋਂ ਮਹਾਤਮ ਕਬੀਲੇ ਦਾ ਸਮਾਜ ਅਤੇ ਸੱਭਿਆਚਾਰਕ ਅਧਿਐਨ ਵਿਸ਼ੇ ਤੇ ਖੋਜ ਕਰਨ ਤੇ ਦਿੱਤੀ ਗਈ ਹੈ। ਇਸ ਮੌਕੇ ਮੰਚ ਦੇ ਅਹੁਦੇਦਾਰਾਂ ਨੇ ਕਿਹਾ ਕਿ ਸੁਰਿੰਦਰ ਸਿੰਘ ਦੀ ਮਾਣਮੱਤੀ ਪ੍ਰਾਪਤੀ ਜਿੱਥੇ ਪੰਜਾਬੀ ਸਾਹਿਤ ਲਈ ਸਾਂਭਣ ਵਿਚ ਵਿਸ਼ੇਸ਼ ਸਥਾਨ ਹਾਸਲ ਕਰੇਗੀ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਰਾਜੇਸ਼ ਅਨੇਜਾ, ਜਗਮੀਤ ਸਿੰਘ ਸੈਣੀ, ਰਵਿੰਦਰਪਾਲ ਸਿੰਘ, ਮਨਜਿੰਦਰ ਤਨੇਜਾ, ਸੰਦੀਪ ਸ਼ਰਮਾ, ਜਸਵੰਤ ਮੁਲਤਾਨੀ, ਸੰਦੀਪ ਭੂਸਰੀ, ਸੰਦੀਪ ਵਢੇਰਾ, ਵਿਨੋਦ ਕਵਾਤੜਾ, ਰੋਜ਼ੀ ਖੇੜਾ, ਮਾਸਟਰ ਮਹਿੰਦਰਪਾਲ ਖੇੜਾ, ਮਾਸਟਰ ਮੋਹਨ ਲਾਲ ਆਦਿ ਮੈਂਬਰ ਹਾਜਰ ਸਨ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media