Wednesday, December 31, 2025

2800 ਲੀਟਰ ਲਾਹਨ ਤੇ 40 ਬੋਤਲਾ ਨਜਾਇਜ ਸ਼ਰਾਬ ਸਮੇਤ 2 ਕਾਬੂ

    ਪਿੰਡ ਹਰਬੰਸਪੂਰਾ ਤੋ ਪਹਿਲਾ ਵੀ ਫੜੇ ਸਨ ਲਾਹਣ ਦੇ 28 ਡਰੱਮ

PPN110503
ਪੱਟੀ/ਝਬਾਲ 11 ਮਈ (ਰਾਣਾ) ਜਿਲਾ ਤਰਨ ਤਾਰਨ ਦੇ ਵਿਚ ਐਕਸਾਈਜ ਵਿਭਾਗ ਨੇ ਜਿਲੇ ਅੰਦਰ ਪੇਂਦੇ ਪਿੰਡ ਕੋਟ ਧਰਮ ਚੰਦ ਅਤੇ ਹਰਬੰਸਪੂਰਾ ਦੇ ਵਿਚੋ ਛਾਪਾਮਾਰੀ ਕਰਕੇ ਭਾਰੀ ਮਾਤਰਾ ਦੇ ਵਿਚ ਨਜਾਇਜ ਸ਼ਰਾਬ ਅਤੇ 14 ਡਰੱਮ ਲਾਹਣ ਅਤੇ ਸਮੇਤ ਚਾਲੂ ਭੱਠੀ ਦੇ ਨਾਲ ਦੋ ਵਿਅਕਤੀਆ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਂਸਿਲ ਕੀਤੀ ਹੈ।ਅਤੇ ਕਾਬੂ ਕੀਤੇ ਗਏ ਇਹਨਾ ਵਿਅਕਤੀਆ ਦੇ ਖਿਲਾਫ ਵੱਖ-ਵੱਖ ਥਾਣਿਆ ਵਿਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।ਇਸ ਮੋਕੇ ਜਾਣਕਾਰੀ ਦਿੰਦੇ ਐਕਸਾਈਜ ਵਿਭਾਗ ਦੇ ਇੰਸਪੈਕਟਰ ਸੁਰਜੀਤ ਸਿੰਘ ਨੇ ਦਸਿਆ ਕਿ ਸਾਨੂੰ ਮੁਖਬਰ ਖਾਸ ਵੱਲੋ ਇਤਲਾਹ ਮਿਲੀ ਕਿ ਪਿੰਡ ਕੋਟ ਧਰਮ ਚੰਦ ਕਲਾ ਅਤੇ ਹਰਬੰਸਪੂਰਾ ਵਿਚ ਭਾਰੀ ਮਾਤਰਾ ਦੇ ਵਿਚ ਨਜਾਇਜ ਸ਼ਰਾਬ ਅਤੇ ਕਾਫੀ ਸਾਰੀ ਲਾਹਣ ਬ੍ਰਾਮਦ ਹੋ ਸਕਦੀ ਹੈ।ਜਿਸ ਤੇ ਅਸੀ ਸਮੁੱਚੀ ਟੀਮ ਵੱਲੋ ਵੱਖ ਵੱਖ ਪਾਰਟੀਆ ਬਣਾ ਕੇ ਇਹਨਾ ਸਮਗਲਰਾ ਦੇ ਘਰਾ ਵਿਚ ਛਾਪਾਮਾਰੀ ਕੀਤੀ ਗਈ।ਇਸ ਦੋਰਾਨ ਪਿੰਡ ਕੋਟ ਧਰਮ ਚੰਦ ਦੇ ਵਸਨੀਕ ਗੀਤ ਸਿੰਘ ਪੁੱਤਰ ਹਰਨਾਮ ਸਿੰਘ ਦੇ ਘਰ ਵਿਚੋ 40 ਬੋਤਲਾ ਨਜਾਇਜ ਸ਼ਰਾਬ ਦੇ ਨਾਲ ਚਾਲੂ ਭੱਠੀ ਅਤੇ ਦੋ ਡਰੱਮ ਲਾਹਨ ਦੇ ਬ੍ਰਾਮਦ ਕੀਤੇ ਗਏ ਇਸੇ ਤਰਾ ਪਿੰਡ ਹਰਬੰਸਪੂਰਾ ਦੇ ਵਿਚੋ ਸਰਪੰਚ ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਛਾਪਾਮਾਰੀ ਕਰਨ ਤੇ ਅੱਜ ਤੋ ਕੁਝ ਦਿਨ ਪਹਿਲਾ 24 ਡਰੱਮ ਲਾਹਣ ਦੇ ਬ੍ਰਾਮਦ ਕੀਤੇ ਗਏ ਸੀ ਜਿਸ ਤੇ ਇਹਨਾ ਇਸ ਭਾਰੀ ਛਾਪਾਮਾਰੀ ਕਰਕੇ ਹਰਬੰਸਪੂਰਾ ਦੇ ਵਿਚੋ 14 ਡਰੱਮ ਜਿਸ ਵਿਚ ਕੁਲ 2800 ਡਰੱਮ ਲਾਹਣ ਸਮੇਤ ਬ੍ਰਾਮਦ ਕੀਤੇ ਗਏ।ਇਸ ਮੋਕੇ ਐਕਸਾਈਜ ਵਿਭਾਗ ਦੇ ਇੰਨਸਪੈਕਟਰ ਸੁਰਜੀਤ ਨੇ ਇਹ ਵੀ ਕਿਹਾ ਕਿ ਇਹ ਮੁਹਿੰਮ ਇਸੇ ਤਰਾ ਚਲਦੀ ਰਹੇਗੀ ਅਤੇ ਕਿਸੇ ਵੀ ਨਸ਼ਿਆ ਦੇ ਸੋਦਾਗਰਾਂ ਨੂੰ ਬਖਸ਼ਿਆ ਨਹੀ ਜਾਵੇਗਾ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply