Tuesday, November 24, 2026

ਕਣਕ ਦੀ ਖੜੀ ਫਸਲ ਨੂੰ ਲੱਗੀ ਭਿਆਨਕ ਅੱਗ, 10 ਏਕੜ ਤੋਂ ਜਿਆਦਾ ਕਣਕ ਸੜੀ

PPN1804201607ਸੰਦੌੜ, 18 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਜੱਟਾਂ ਵੱਲੋਂ ਹੱਡ ਭੰਨਵੀਂ ਮਿਹਨਤ ਅਤੇ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਨੂੰ ਜੇ ਅੱਗ ਲੱਗਹ ਜਾਵੇ ਤਾਂ ਜੱਟ ਦੀ ਹਾਲਤ ਕਿਹੋ ਜਿਹੀ ਹੋਵੇਗੀ ਇਸ ਅੰਦਾਜਾ ਲਿਆਉਣਾ ਸ਼ਾਇਦ ਬਹੁਤ ਮੁਸ਼ਕਿਲ ਹੈ।ਪੂਰੇ ਪੰਜਾਬ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਦੀ ਲੜੀ ਤਹਿਤ ਅੱਜ ਸੰਦੌੜ ਵਿਚ ਵੀ ਭਿਆਨਕ ਅੱਗ ਲੱਗਣ ਕਾਰਣ ਅੱਧੀ ਦਰਜਨ ਕਿਸਾਨਾਂ ਦੀ 10 ਏਕੜ ਦੇ ਕਰੀਬ ਕਣਕ ਦੀ ਖੜੀ ਫਸਲ ਅੱਗ ਲੱਗਣ ਕਾਰਣ ਤਬਾਹ ਹੋ ਗੀ।ਅੱਗ ਲੱਗਣ ਦੀ ਘਟਨਾ ਦੁਪਹਿਰ ਵੇਲੇ ਦੀ ਹੈ ਜਿਵੇਂ ਹੀ ਲੋਕਾਂ ਨੇ ਅੱਗ ਦੀਆਂ ਲਪਟਾਂ ਅਤੇ ਧੂੰਆਂ ਅਸਮਾਨ ਵਿਚ ਦੇਖਿਆ ਤਾਂ ਉਹ ਇਕੱਠਾ ਹੋਣਾ ਸੁਰੂ ਹੋ ਗਏ ਪਰ ਫਸਲ ਸੁੱਕੀ ਹੋਣ ਅਤੇ ਹਵਾ ਚੱਲਣ ਕਾਰਣ ਅੱਗ ਕਾਬੂ ਤੋਂ ਬਾਹਰ ਹੋ ਗਈ ਪਰ ਲੋਕਾਂ ਦੀ ਹਿੰਮਤ ਸਦਕਾ ਲੋਕਾਂ ਨੇ ਟਰੈਕਟਰਾਂ, ਸਪਰੇ ਪੰਪਾਂ, ਦਰੱਖਤਾਂ ਦੀਆਂ ਟਾਹਣੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾ ਲਿਆ।ਅੱਗ ਲੱਗਣ ਕਾਰਣ ਗੁਰਿੰਦਰ ਸਿੰਘ ਖੁਰਦ ਦੇ ਸਾਢੇ 4 ਏਕੜ, ਬਲਬੀਰ ਸਿੰਘ ਸੰਦੌੜ ਦੇ ਡੇਢ ਏਕੜ 7 ਵਿਘੇ, ਹਰਭਜਨ ਸਿੰਘ ਵਾਸੀ ਸੰਦੌੜ ਦੇ 2 ਏਕੜ, ਗੁਰਪ੍ਰੀਤ ਸਿੰਘ ਖੁਰਦ ਦੀ ਡੇਢ ਏਕੜ, ਜਸਪ੍ਰੀਤ ਸਿੰਘ ਸੰਦੌੜ ਦੀ ਅੱਧਾ ਏਕੜ, ਰਾਜੂ ਸਿੰਘ ਖੁਰਦ ਦੀ ਸਵਾ ਏਕੜ, ਸਰਬਜੀਤ ਸਿੰਘ ਖੁਰਦ ਦੀ ਇਕ ਏਕੜ ਕਣਕ ਦੀ ਖੜੀ ਫਸਲ ਤਬਾਹ ਹੋ ਗਈ।ਇਸ ਤੋਂ ਇਲਾਵਾ 10 ਏਕੜ ਦੇ ਕਰੀਬ ਕਣਕ ਦਾ ਪਿਆ ਨਾੜ ਵੀ ਇਸ ਅੱਗ ਦੀ ਭੇਟ ਚੜ ਗਿਆ।ਲੋਕਾਂ ਨੇ ਪ੍ਰਸਾਸਨ ਤੋਂ ਪੀੜਤ ਕਿਸਾਨਾਂ ਨੂੰ ਯੋਗ ਮੁੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply