
ਫ਼ਾਜ਼ਿਲਕਾ, 11 ਮਈ (ਵਿਨੀਤ ਅਰੋੜਾ)- ਯੂਥ ਵਿਰਾਂਗਨਾਵਾਂ ਸੰਸਥਾ ਨਵੀਂ ਦਿਲੀ ਦੀਆਂ ਯੂਥ ਵਿਰਾਂਗਨਾਵਾਂ ਵੱਲੋਂ ਲੜਕੀਆਂ ਨੂੰ ਸਵੈ ਰੋਜ਼ਗਾਰ ਲਈ ਜਾਗਰੂਕ ਕਰਨ ਅਤੇ ਸਿਲਾਈ ਦੇ ਕੰਮ ਦੀ ਟ੍ਰੇਨਿੰਗ ਦੇਣ ਲਈ ਅੱਜ ਫਾਜ਼ਿਲਕਾ ਉਪਮੰਡਲ ਦੇ ਪਿੰਡ ਰਾਣਾ ‘ਚ ਮੁਫ਼ਤ ਸਿਲਾਈ ਸੈਂਟਰ ਖੋਲਿਆ ਗਿਆ।ਸਿਲਾਈ ਸੈਂਟਰ ਦੀ ਸ਼ੁਰੂਆਤ ਮੁੱਖ ਮਹਿਮਾਨ ਪਿੰਡ ਰਾਣਾ ‘ਚ ਮੈਂਬਰ ਪੰਚਾਇਤ ਰਾਜੇਸ਼ ਕੁਮਾਰ ਨੇ ਨੇ ਰੀਬਨ ਜੋੜ ਕੇ ਕੀਤੀ। ਇਸ ਮੌਕੇ ਵਿੰਗ ਦੀ ਜ਼ਿਲਾ ਜਿੰਮੇਵਾਰ ਵਨੀਤਾ ਗਾਂਧੀ, ਨੀਲਮ ਵਰਮਾ, ਪ੍ਰੀਤੀ ਕੁੱਕੜ ਅਤੇ ਸੋਨਮ ਅਤੇ ਹੋਰ ਯੂਥ ਵਿਰਾਂਗਨਾਵਾਂ ਅਤੇ ਪਿੰਡ ਵਾਸੀ ਹਾਜ਼ਰ ਸਨ। ਹਾਜ਼ਰੀਨ ਨੂੰ ਸੰਬੋਧਤ ਕਰਦਿਆਂ ਮੁੱਖ ਮਹਿਮਾਨ ਪਿੰਡ ਰਾਣਾ ਦੇ ਮੈਂਬਰ ਪੰਚਾਇਤ ਰਾਜੇਸ਼ ਕੁਮਾਰ ਨੇ ਕਿਹਾ ਕਿ ਯੂਥ ਵਿਰਾਂਗਨਾਵਾਂ ਵੱਲੋਂ ਸ਼ਹਿਰ ਦੇ ਨਾਲ ਨਾਲ ਉਪਮੰਡਲ ਦੇ ਪਿੰਡਾਂ ‘ਚ ਜ਼ਰੂਰਤਮੰਦ ਲੜਕੀਆਂ ਦੇ ਲਈ ਸਿਲਾਈ ਸੈਂਟਰ ਅਤੇ ਬਿਊਟੀ ਪਾਰਲਰ ਟ੍ਰੇਨਿੰਗ ਸੈਂਟਰ ਅਤੇ ਜ਼ਰੂਰਤਮੰਦ ਬੱਚਿਆਂ ਦੇ ਲਈ ਸਟਡੀ ਸੈਂਟਰ ਖੋਲਣੇ ਸ਼ਲਾਘਾ ਵਾਲਾ ਕੰਮ ਹੈ। ਉਨਾਂ ਕਿਹਾ ਕਿ ਅਜਿਹੇ ਸੈਂਟਰ ਖੁਲਣ ਨਾਲ ਜਿੱਥੇ ਜ਼ਰੂਰਤਮੰਦ ਲੜਕੀਆਂ ਸਵੈ ਰੋਜ਼ਗਾਰ ਦੇ ਲਈ ਅੱਗੇ ਵੱਧਣਗੀਆਂ ਉੱਥੇ ਜ਼ਰੂਰਤਮੰਦ ਬੱਚੇ ਵੀ ਸਿੱਖਿਆ ਦੇ ਖੇਤਰ ‘ਚ ਅੱਗੇ ਵੱਧਣਗੇ। ਉਨਾਂ ਨੇ ਯੂਥ ਵਿਰਾਂਗਨਾਵਾਂ ਦੀ ਤਰਾਂ ਇਲਾਕੇ ਦੀਆਂ ਹੋਰ ਸੰਸਥਾਵਾਂ ਨੂੰ ਵੀ ਜ਼ਰੁਰਤਮੰਦ ਬੱਚਿਆਂ ਦੇ ਲਈ ਅੱਗੇ ਆਉਣ ਦੀ ਗੱਲ ਕਹੀ।ਇਸ ਮੌਕੇ ਜ਼ਿਲਾ ਜਿੰਮੇਵਾਰ ਵਨੀਤਾ ਗਾਂਧੀ, ਨੀਲਮ ਵਰਮਾ ਅਤੇ ਪ੍ਰੀਤੀ ਕੁੱਕੜ ਨੇ ਦੱਸਿਆ ਕਿ ਪਿੰਡ ਰਾਣਾ ‘ਚ ਖੋਲੇ ਗਏ ਮੁਫ਼ਤ ਸਿਲਾਈ ਸੈਂਟਰ ‘ਚ ਮਨਜੀਤ ਕੌਰ, ਮੰਜ਼ੂ ਰਾਣੀ ਅਤੇ ਸੁਮਿਤਰਾ ਹਰ ਰੋਜ਼ ਦੁਪਹਿਰ 3-00 ਤੋਂ ਸ਼ਾਮ 5-00ਵਜੇ ਤੱਕ ਜ਼ਰੂਰਤਮੰਦ ਲੜਕੀਆਂ ਨੂੰ ਸਿਲਾਈ ਦਾ ਕੰਮ ਸਿਖਾਉਣਗੀਆਂ। ਉਨਾਂ ਕਿਹਾ ਕਿ ਹੁਣ ਕੋਈ ਵੀ ਲੜਕੀ ਬੇਰੁਜ਼ਗਾਰ ਨਹੀਂ ਰਹੇਗੀ ਅਤੇ ਸਾਰੀਆਂ ਲੜਕੀਆਂ ਨੂੰ ਸਵੈ ਰੋਜ਼ਗਾਰ ਦੇ ਲਈ ਅੱਗੇ ਵੱਧਣ ਸਬੰਧੀ ਜਾਗਰੂਕ ਕੀਤਾ ਜਾਵੇਗਾ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media