Monday, July 8, 2024

ਯੂਥ ਵਿਰਾਂਗਨਾਵਾਂ ਨੇ ਜ਼ਰੂਰਤਮੰਦ ਲੜਕੀਆਂ ਨੂੰ ਟ੍ਰੇਨਿੰਗ ਦੇਣ ਲਈ ਖੋਲਿਆ ਸਿਲਾਈ ਸੈਂਟਰ

PPN110506
ਫ਼ਾਜ਼ਿਲਕਾ, 11 ਮਈ (ਵਿਨੀਤ ਅਰੋੜਾ)- ਯੂਥ ਵਿਰਾਂਗਨਾਵਾਂ ਸੰਸਥਾ ਨਵੀਂ ਦਿਲੀ ਦੀਆਂ ਯੂਥ ਵਿਰਾਂਗਨਾਵਾਂ ਵੱਲੋਂ ਲੜਕੀਆਂ ਨੂੰ ਸਵੈ ਰੋਜ਼ਗਾਰ ਲਈ ਜਾਗਰੂਕ ਕਰਨ ਅਤੇ ਸਿਲਾਈ ਦੇ ਕੰਮ ਦੀ ਟ੍ਰੇਨਿੰਗ ਦੇਣ ਲਈ  ਅੱਜ ਫਾਜ਼ਿਲਕਾ ਉਪਮੰਡਲ ਦੇ ਪਿੰਡ ਰਾਣਾ ‘ਚ ਮੁਫ਼ਤ ਸਿਲਾਈ ਸੈਂਟਰ ਖੋਲਿਆ ਗਿਆ।ਸਿਲਾਈ ਸੈਂਟਰ ਦੀ ਸ਼ੁਰੂਆਤ ਮੁੱਖ ਮਹਿਮਾਨ ਪਿੰਡ ਰਾਣਾ ‘ਚ ਮੈਂਬਰ ਪੰਚਾਇਤ ਰਾਜੇਸ਼ ਕੁਮਾਰ ਨੇ ਨੇ ਰੀਬਨ ਜੋੜ ਕੇ ਕੀਤੀ। ਇਸ ਮੌਕੇ ਵਿੰਗ ਦੀ ਜ਼ਿਲਾ ਜਿੰਮੇਵਾਰ ਵਨੀਤਾ ਗਾਂਧੀ, ਨੀਲਮ ਵਰਮਾ, ਪ੍ਰੀਤੀ ਕੁੱਕੜ ਅਤੇ ਸੋਨਮ ਅਤੇ ਹੋਰ ਯੂਥ ਵਿਰਾਂਗਨਾਵਾਂ ਅਤੇ ਪਿੰਡ ਵਾਸੀ ਹਾਜ਼ਰ ਸਨ।  ਹਾਜ਼ਰੀਨ ਨੂੰ ਸੰਬੋਧਤ ਕਰਦਿਆਂ ਮੁੱਖ ਮਹਿਮਾਨ ਪਿੰਡ ਰਾਣਾ ਦੇ ਮੈਂਬਰ ਪੰਚਾਇਤ ਰਾਜੇਸ਼ ਕੁਮਾਰ ਨੇ ਕਿਹਾ ਕਿ ਯੂਥ ਵਿਰਾਂਗਨਾਵਾਂ ਵੱਲੋਂ ਸ਼ਹਿਰ ਦੇ ਨਾਲ ਨਾਲ ਉਪਮੰਡਲ ਦੇ ਪਿੰਡਾਂ ‘ਚ ਜ਼ਰੂਰਤਮੰਦ ਲੜਕੀਆਂ ਦੇ ਲਈ ਸਿਲਾਈ ਸੈਂਟਰ ਅਤੇ ਬਿਊਟੀ ਪਾਰਲਰ ਟ੍ਰੇਨਿੰਗ ਸੈਂਟਰ ਅਤੇ ਜ਼ਰੂਰਤਮੰਦ ਬੱਚਿਆਂ ਦੇ ਲਈ ਸਟਡੀ ਸੈਂਟਰ ਖੋਲਣੇ ਸ਼ਲਾਘਾ ਵਾਲਾ ਕੰਮ ਹੈ। ਉਨਾਂ ਕਿਹਾ ਕਿ ਅਜਿਹੇ ਸੈਂਟਰ ਖੁਲਣ ਨਾਲ ਜਿੱਥੇ ਜ਼ਰੂਰਤਮੰਦ ਲੜਕੀਆਂ ਸਵੈ ਰੋਜ਼ਗਾਰ ਦੇ ਲਈ ਅੱਗੇ ਵੱਧਣਗੀਆਂ ਉੱਥੇ ਜ਼ਰੂਰਤਮੰਦ ਬੱਚੇ ਵੀ ਸਿੱਖਿਆ ਦੇ ਖੇਤਰ ‘ਚ ਅੱਗੇ ਵੱਧਣਗੇ। ਉਨਾਂ ਨੇ ਯੂਥ ਵਿਰਾਂਗਨਾਵਾਂ ਦੀ ਤਰਾਂ ਇਲਾਕੇ ਦੀਆਂ ਹੋਰ ਸੰਸਥਾਵਾਂ ਨੂੰ ਵੀ ਜ਼ਰੁਰਤਮੰਦ ਬੱਚਿਆਂ ਦੇ ਲਈ ਅੱਗੇ ਆਉਣ ਦੀ ਗੱਲ ਕਹੀ।ਇਸ ਮੌਕੇ ਜ਼ਿਲਾ ਜਿੰਮੇਵਾਰ ਵਨੀਤਾ ਗਾਂਧੀ, ਨੀਲਮ ਵਰਮਾ ਅਤੇ ਪ੍ਰੀਤੀ ਕੁੱਕੜ ਨੇ ਦੱਸਿਆ ਕਿ ਪਿੰਡ ਰਾਣਾ ‘ਚ ਖੋਲੇ ਗਏ ਮੁਫ਼ਤ ਸਿਲਾਈ ਸੈਂਟਰ ‘ਚ ਮਨਜੀਤ ਕੌਰ, ਮੰਜ਼ੂ ਰਾਣੀ ਅਤੇ ਸੁਮਿਤਰਾ ਹਰ ਰੋਜ਼ ਦੁਪਹਿਰ 3-00 ਤੋਂ ਸ਼ਾਮ 5-00ਵਜੇ ਤੱਕ ਜ਼ਰੂਰਤਮੰਦ ਲੜਕੀਆਂ ਨੂੰ ਸਿਲਾਈ ਦਾ ਕੰਮ ਸਿਖਾਉਣਗੀਆਂ। ਉਨਾਂ ਕਿਹਾ ਕਿ ਹੁਣ ਕੋਈ ਵੀ ਲੜਕੀ ਬੇਰੁਜ਼ਗਾਰ ਨਹੀਂ ਰਹੇਗੀ ਅਤੇ ਸਾਰੀਆਂ ਲੜਕੀਆਂ ਨੂੰ ਸਵੈ ਰੋਜ਼ਗਾਰ ਦੇ ਲਈ ਅੱਗੇ ਵੱਧਣ ਸਬੰਧੀ ਜਾਗਰੂਕ ਕੀਤਾ ਜਾਵੇਗਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply