Sunday, March 15, 2026

ਸ਼੍ਰੋਮਣੀ ਇਸਤਰੀ ਅਕਾਲੀ ਦਲ ਵਲੋਂ ਪੁਲਿਸ ਕਮਿਸ਼ਨਰ ਅਮਰ ਸਿੰਘ ਚਾਹਲ ਦਾ ਸਨਮਾਨ

PPN1804201631

ਅੰਮ੍ਰਿਤਸਰ, 18 ਅਪ੍ਰੈਲ (ਜਗਦੀਪ ਸਿੰਘ ਸੱਗੂ) ਗੁਰੁ ਨਗਰੀ ਵਿੱਚ ਪਹਿਲਾਂ ਵੀ ਸੇਵਾ ਕਰ ਚੁੱਕੇ ਅਮਰ ਸਿੰਘ ਚਾਹਲ ਦੇ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਬਣਨ ‘ਤੇ ਸ਼੍ਰੌਮਣੀ ਇਸਤਰੀ ਅਕਾਲੀ ਦਲ ਵਲੋਂ ਸਨਮਾਨਿਤ ਕੀਤਾ ਗਿਆ।ਬੀਬੀ ਇਸ ਸਮੇਂ ਰਾਜਵਿੰਦਰ ਕੋਰ ਰਾਜ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਕਮਿਸ਼ਨਰ ਅਮਰ ਸਿੰਘ ਚਾਹਲ ਬਹੁਤ ਹੀ ਮਹਿਨਤੀ ਤੇ ਚੰਗੇ ਇੰਨਸਾਨ ਹਨ।ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਿਆਂ ਖਿਲਾਫ ਜੋ ਮੁਹਿੰਮ ਚਲਾਈ ਗਈ ਹੈ, ਬਹੁਤ ਹੀ ਸਲਾਘਾਯੋਗ ਕਦਮ ਹੈ।ਉਨ੍ਹਾਂ ਕਿਹਾ ਕਿ ਅਮਰ ਸਿੰਘ ਚਾਹਲ ਦੇ ਪੁਲਿਸ ਕਮਿਸ਼ਨਰ ਬਣਨ ਨਾਲ ਕ੍ਰਾਈਮ ਨੂੰ ਵੀ ਨੱਥ ਪਈ ਹੈ ਅਤੇ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਵੀ ਬੜੇ ਹੀ ਵਧੀਆਂ ਢੰਗ ਨਾਲ ਹੋ ਰਿਹਾ ਹੈ।ਇਸ ਮੌਕੇ ਡਾ.ਰਜਵੰਤ ਕੋਰ, ਸਰਬਜੀਤ ਕੋਰ, ਜਸਬੀਰ ਕੋਰ, ਮਨਜੀਤ ਕੋਰ, ਕੁਲਵਿੰਦਰ ਕੋਰ, ਅਮਨਦੀਪ ਕੋਰ, ਬਲਦੇਵ ਸਿੰਘ ਆਦਿ ਹਾਜਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply