Saturday, April 11, 2026

ਪੁਲਿਸ ਡੀ.ਏ.ਵੀ ਪਬਲਿਕ ਸਕੂਲ ਦੀ ਵਿਦਿਆਰਥਣ ਸਾਇਸ਼ਾ ‘ਮਾਣ ਧੀਆਂ ਤੇ’ ਐਵਾਰਡ ਨਾਲ ਸਨਮਾਨਿਤ

PPN1804201630

ਅੰਮ੍ਰਿਤਸਰ, 18 ਅਪ੍ਰੈਲ (ਜਗਦੀਪ ਸਿੰਘ ਸੱਗੂ)- ਡਾਂਸ ਦੀ ਕਲਾ ਵਿਚ ਆਪਣੀ ਬੇਹਤਰੀਨ ਅਦਾਕਾਰੀ ਦਿਖਾਉਣ ਵਾਲੀ ਸਾਇਸ਼ਾ ਨੂੰ ਸੂਬਾ ਪੱਧਰੀ ਕਰਵਾਏ ਪ੍ਰੋਗਰਾਮ ਦੌਰਾਨ ‘ਮਾਣ ਧੀਆਂ ਤੇ’ ਐਵਾਰਡ ਹਾਸਲ ਕਰਨ ਦਾ ਮਾਣ ਹਾਸਲ ਹੋਇਆ ਹੈ।ਇਸ ਪ੍ਰੋਗਰਾਮ ਵਿਚ ਸਾਇਸ਼ਾ ਨੇ ਜਦ ਆਪਣੇ ਡਾਂਸ ਦੀ ਪੇਸ਼ਕਾਰੀ ਦਿੱਤੀ ਤਾਂ ਹਾਲ ਵਿਚ ਬੈਠਾ ਹਰ ਇਕ ਦਰਸ਼ਕ ਉਸ ਤੋਂ ਨਜਰ ਨਾ ਹਟਾ ਸਕਿਆ।ਇਥੋਂ ਤੱਕ ਕੁਝ ਦਰਸ਼ਕ ਤਾਂ ਆਪਣੀਆਂ ਸੀਟਾਂ ਤੋਂ ਖੜੇ ਹੋ ਕੇ ਉਸ ਦਾ ਡਾਂਸ ਦੇਖ ਰਹੇ ਸਨ। ਹਿੰਦੀ ਗੀਤ ‘ਆ ਜਾ ਨੱਚ ਲੈ, ਨੱਚ ਲੈ’ ਤੇ 5 ਸਾਲ ਦੀ ਸਾਇਸ਼ਾ ਦੇ ਡਾਂਸ ਨੇ ਸਭ ਦਾ ਮਨ ਮੋਹ ਲਿਆ। ਉਸ ਦੀ ਡਾਂਸ ਦੀ ਪੇਸ਼ਕਾਰੀ ਦੇ ਨਾਲ-ਨਾਲ ਹਾਲ ਵਿਚ ਦਰਸ਼ਕਾਂ ਦੀਆਂ ਤਾੜੀਆਂ ਗੂੰਜਦੀਆਂ ਰਹੀਆਂ।
ਇਹ ਪ੍ਰੋਗਰਾਮ ਅਜੰਤਾ ਪਬਲਿਕ ਸਕੂਲ ਵਿਖੇ ਮਾਣ ਧੀਆਂ ਤੇ ਸਮਾਜ ਭਲਾਈ ਸੋਸਾਇਟੀ ਰਜਿ. ਅੰਮ੍ਰਿਤਸਰ ਵਲੋਂ ਸੰਸਥਾ ਦੇ ਸਮੂਹ ਮੈਂਬਰਾਂ ਅਤੇ ਮੁੱਖ ਸੇਵਾਦਾਰ ਗੁਰਿੰਦਰ ਸਿੰਘ ਮੱਟੂ ਦੀ ਅਗਵਾਈ ਵਿਚ ਕਰਵਾਇਆ ਗਿਆ ਸੀ। ਇਸ ਦੌਰਾਨ ਸਾਇਸ਼ਾ ਨੂੰ ਸਰਟੀਫਿਕੇਟ, ਮੈਡਲ ਅਤੇ ਮਾਣ ਧੀਆਂ ਤੇ ਅਵਾਰਡ ਨਾਲ ਸਨਮਾਨਿਤ ਕਰਨ ਦੀ ਰਸਮ ਮੁੱਖ ਮਹਿਮਾਨ ਕੈਬਨਿਟ ਮੰਤਰੀ ਅਨਿਲ ਜੋਸ਼ੀ, ਸੀਨੀਅਰ ਅਕਾਲੀ ਆਗੂ ਨਵਦੀਪ ਸਿੰਘ ਗੋਲਡੀ, ਜਿਲ੍ਹਾ ਸਿੱਖਿਆ ਅਫਸਰ ਸਤਿੰਦਰਬੀਰ ਸਿੰਘ, ਹਰਮਨ ਗੋਰਾਇਆ, ਵਾਈਸ ਪ੍ਰਿੰਸੀਪਲ ਪ੍ਰਸ਼ਾਂਤ ਮਹਿਰਾ, ਯੋਗੇਸ਼ ਮਹਿਰਾ ਅਤੇ ਗੁਰਿੰਦਰ ਸਿੰਘ ਮੱਟੂ ਨੇ ਨਿਭਾਈ।
ਮੁੱਖ ਮਹਿਮਾਨਾਂ ਨੇ ਜਦ ਸਾਇਸ਼ਾ ਦੀ ਉਮਰ ਉਸ ਤੋਂ ਪੁੱਛੀ ਤਾਂ ਉਹ ਵੀ ਹੈਰਾਨ ਸਨ ਕਿ ਏਨੀ ਛੋਟੀ ਜਿਹੀ ਉਮਰ ਵਿਚ ਏਨਾ ਵਧੀਆ ਡਾਂਸ।ਮੰਤਰੀ ਅਨਿਲ ਜੋਸ਼ੀ ਨੇ ਆਪਣਾ ਅਸ਼ੀਰਵਾਦ ਦਿੰਦਿਆਂ ਸਾਇਸ਼ਾ ਨੂੰ ਹੋਰ ਵੀ ਅੱਗੇ ਵਧਣ ਲਈ ਪ੍ਰੇਰਿਤ ਕੀਤਾ।ਗੁਰਿੰਦਰ ਮੱਟੂ ਨੇ ਕਿਹਾ ਕਿ ਉਨ੍ਹਾਂ ਦੇ ਪ੍ਰੋਗਰਾਮ ਵਿਚ ਜਿਨ੍ਹੀਆਂ ਵੀ ਧੀਆਂ ਦਾ ਸਨਮਾਨ ਕੀਤਾ ਗਿਆ, ਉਸ ਵਿਚ ਸਾਇਸ਼ਾ ਹੀ ਸਭ ਤੋਂ ਛੋਟੀ ਉਮਰ ਦੀ ਹੈ, ਜਿਸ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ।ਮੱਟੂ ਨੇ ਕਿਹਾ ਕਿ ਅੱਜ ਕੱਲ ਦੇ ਬੱਚੇ ਛੋਟੀ ਉਮਰ ਵਿਚ ਕਿਸੇ ਨਾ ਕਿਸੇ ਕਲਾ ਵਿਚ ਨਿਪੁੰਨ ਹੁੰਦੇ ਹਨ, ਇਸ ਦੀ ਮਿਸਾਲ ਇਹ ਮਾਸੂਮ ਬੇਟੀ ਹੈ।ਅਜਿਹੇ ਬੱਚਿਆਂ ਦੀ ਕਲਾ ਨੂੰ ਹੋਰ ਵੀ ਤਰਾਸ਼ਣ ਦੀ ਲੋੜ ਹੈ।ਸਾਇਸ਼ਾ ਮਹਾਜਨ ਪੁਲਸ ਡੀਏਵੀ ਪਬਲਿਕ ਸਕੂਲ ਵਿਚ ਯੂਕੇਜੀ ਕਲਾਸ ਦੀ ਵਿਦਿਆਰਥਣ ਹੈ।ਆਪਣੇ ਪਿਤਾ ਦਿਨੇਸ਼ ਮਹਾਜਨ ਅਤੇ ਮਾਂ ਰੇਖਾ ਮਹਾਜਨ ਨਾਲ ਪ੍ਰੋਗਰਾਮ ਵਿਚ ਪੁੱਜੀ ਸਾਇਸ਼ਾ ਨੂੰ ਇਹ ਐਵਾਰਡ ਮਿਲਣ ਦੀ ਖੁਸ਼ੀ ਮਾਪਿਆਂ ਦੇ ਚਿਹਰੇ ਤੇ ਸਾਫ ਦਿਖਾਈ ਦੇ ਰਹੀ ਸੀ।ਇਸ ਦੌਰਾਨ ਪੁਲਸ ਡੀਏਵੀ ਪਬਲਿਕ ਸਕੂਲ ਦੀ ਇਸ ਹੋਣਹਾਰ ਵਿਦਿਆਰਥਣ ਨੂੰ ਪਿ੍ਰੰਸੀਪਲ ਸ਼ਬਨਮ ਹਾਂਡਾ, ਬਲਾਕ ਇੰਚਾਰਜ ਨਰਸਰੀ ਵਿੰਗ ਅਨੂੰ ਮਰਵਾਹਾ, ਨੀਰੂ ਮਹਾਜਨ ਅਤੇ ਕੇ.ਜੀ.ਐਨ ਵੈਲਫੇਅਰ ਸੁਸਾਇਟੀ ਦੀ ਸੰਚਾਲਿਕਾ ਰੇਖਾ ਮਹਾਜਨ ਨੇ ਸ਼ੁਭ ਕਾਮਨਾਵਾਂ ਦਿੱਤੀਆਂ।ਇੱਥੇ ਇਹ ਜਿਕਰਯੋਗ ਹੈ ਕਿ ਸਾਇਸ਼ਾ ਮਹਾਜਨ ਇਸ ਤੋਂ ਪਹਿਲਾਂ ਵੀ ਅਨੇਕਾਂ ਮਾਣ-ਸਨਮਾਨ ਹਾਸਲ ਕਰ ਚੁੱਕੀ ਹੈ ਅਤੇ ਕਲਰਜ ਟੀਵੀ ਚੈਨਲ ਦੇ ਚਰਚਿਤ ਸ਼ੋਅ ‘ਇੰਡੀਆ ਗੌਟ ਟੈਲੰਟ’ ਦੇ 2 ਰਾਊਂਡ ਵੀ ਪਾਸ ਕੀਤੇ ਹਨ ਅਤੇ ਆਪਣੇ ਮਾਤਾ-ਪਿਤਾ ਦੀ ਇਕਲੋਤੀ ਬੇਟੀ ਹੈ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply