Sunday, April 26, 2026

ਸਰਕਾਰੀ ਸਕੂਲ ਪੰਜਗਰਾਈਆਂ ਵਿਖੇ ਡਾ: ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ

PPN1904201603

ਬਟਾਲਾ, 18 ਅਪ੍ਰੈਲ (ਨਰਿੰਦਰ ਬਰਨਾਲ)- ਸਰਕਾਰੀ ਹਾਈ ਸਕੂਲ ਪੰਜਗਰਾਈਆਂ ਦੇ ਸਮੂਹ ਸਟਾਫ ਅਤੇ ਨਗਰ ਦੀ ਪੰਚਾਇਤ ਨੇ ਮਿਲ ਕੇ ਸੰਵਿਧਾਨ ਦੇ ਨਿਰਮਾਤਾ ਡਾ:ਭੀਮ ਰਾਓ ਅੰਬੇਡਕਰ ਦਾ 125ਵਾਂ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਮੌਕੇ ਤੇ ਪੰਚਾਇਤ ਸੈਕਟਰੀ ਕੁਲਵੰਤ ਸਿੰਘ, ਸਰਪੰਚ ਝਿਰਮਲ ਸਿੰਘ ਅਤੇ ਸਕੂਲ ਇੰਚਾਰਜ਼ ਪਰਮਜੀਤ ਸਿੰਘ ਚੀਮਾ ਜੀ ਨੇ ਬੱਚਿਆਂ ਨੂੰ ਸੰਬੋਧਨ ਹੁੰਦਿਆ ਡਾ: ਅੰਬੇਡਕਰ ਜੀ ਦੀ ਜੀਵਨ ਤੇ ਵਿਸਥਾ ਪੂਰਵਕ ਚਾਨਣਾ ਪਾਇਆ ਅਤੇ ਨਾਲ ਹੀ ਦੱਸਿਆ ਕਿ ਕੇਂਦਰ ਸਰਕਾਰ ਅਤੇ ਪੰਜ਼ਾਬ ਸਰਕਾਰ ਵੱਲੋਂ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਉਣ ਸਬੰਧੀ ਵਿਸੇਸ ਉਪਰਾਲੇ ਕੀਤੇ ਗਏ ਹਨ।ਸੈਕਟਰੀ ਪੰਚਾਇਤ ਕੁਲਵੰਤ ਸਿੰਘ ਅਤੇ ਝਿਰਮਲ ਸਿੰਘ ਸਰਪੰਚ ਨੇ ਸਕੂਲ ਦੇ ਪੰਜ ਹੁਸ਼ਿਆਰ ਬੱਚਿਆਂ ਨੂੰ ਸਨਮਾਨਿਤ ਕੀਤਾ ਅਤੇ ਸਕੂਲ ਇੰਚਾਰਜ਼ ਸz: ਚੀਮਾ ਵੱਲੋਂ ਬੱਚਿਆਂ ਨੂੰ ਚੰਗਾ ਜੀਵਨ ਜਿਉਣ ਦੇ ਕੁਝ ਨਿਯਮ ਦੱਸੇ ਅਤੇ ਆਪਣੇ ਸਕੂਲ ਦਾ ਪਿੰਡ ਦਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਧਰਮਿੰਦਰ ਸਿੰਘ, ਕਸ਼ਮੀਰ ਸਿੰਘ ਮੈਂਬਰ ਪੰਚਾਇਤ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ ਪੰਚ, ਬਲਬੀਰ ਸਿੰਘ ਪੰਚ, ਅਰਵਿੰਦਰਪਾਲ ਸਿੰਘ ਡੀ ਪੀ ਈ, ਵਿਨੋਦ ਕੁਮਾਰ, ਤਰਲੋਕ ਸਿੰਘ, ਰਾਜੀਵ ਕੁਮਾਰ, ਕੁਲਦੀਪ ਸਿੰਘ, ਹਰਪੀ੍ਰਤ ਸਿੰਘ, ਮਨਜੀਤ ਕੌਰ, ਸੰਤੋਸ ਰਾਣੀ, ਸਿਮਰਜੀਤ ਕੌਰ, ਮਨਜਿੰਦਰ ਕੌਰ, ਰਣਜੀਤ ਕੌਰ, ਜਸਬੀਰ ਕੌਰ, ਅਤੇ ਜਤਿੰਦਰਕੌਰ ਆਦਿ ਸਮੂਹ ਸਟਾਫ ਹਾਜ਼ਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply