Friday, July 5, 2024

ਸਰਕਾਰੀ ਕੰਨਿਆਂ ਸਕੂਲ ਬਟਾਲਾ ਵਿਖੇ ਮਨਾਇਆ ਡਾ. ਬੀ. ਆਰ ਅੰਬੇਡਕਰ ਦਾ ਜਨਮ ਦਿਨ

PPN1904201604

ਬਟਾਲਾ, 19 ਅਪ੍ਰੈਲ (ਨਰਿੰਦਰ ਬਰਨਾਲ) -ਸਰਕਾਰੀ ਕੰਨਿਆਂ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਬਟਾਲਾ ਵੱਲੋਂ ਡਾ. ਬੀ.ਆਰ ਅੰਬੇਡਕਰ ਦਾ 125ਵੇਂ ਜਨਮ ਦਿਨ ਬੜੀ ਸਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਤੇ ਉਪ ਜਿਲਾ ਸਿਖਿਆ ਅਫਸਰ ਸ੍ਰੀ ਭਾਰਤ ਭੂਸਨ ਤੇ ਸਟਾਫ ਵੱਲੋ ਵਿਦਿਆਰਥੀਆਂ ਨੂੰ ਡਾ. ਸਾਹਿਬ ਦੇ ਜੀਵਨ ਬਾਰੇ ਚਾਨਣਾ ਪਾਉਦਿਆਂ ਕਿਹਾ ਡਾ. ਸਾਹਿਬ ਦੇ ਜੀਵਨ ਦਾ ਮਨੋਰਥ ਸਮਾਜ ਦੇ ਲੋਕਾਂ ਵਿਚ ਆਪਣੇ ਹੱਕਾਂ ਤੇ ਫਰਜਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ।ਇਕ ਪੜਿਆ ਲਿਖਿਆ ਸਮਾਜ ਹੀ ਆਪਣੇ ਹੱਕਾਂ ਦੀ ਗੱਲ ਕਰ ਸਕਦਾ ਹੈ। ਇਸ ਕਾਰਨ ਹੀ ਸਾਰਿਆ ਵਿਚ ਪੜਾਈ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ ਤਾਂ ਬੱਚਿਆਂ ਦਾ ਜੀਵਨ ਪੱਧਰ ਉਚਾ ਹੋ ਸਕੇਗਾ। ਸ੍ਰੀ ਭਾਰਤ ਭੂਸ਼ਨ ਨੇ ਦੱਸਿਆ ਕਿ ਕਿੰਨਾ ਸੰਘਰਸ਼ ਕਰਕੇ ਬਾਬਾ ਸਾਹਿਬ ਨੇ ਸਾਨੂੰ ਬਰਾਬਤਾ ਦਾ ਹੱਕ ਤੇ ਵੋਟ ਪਾਊਣ ਦਾ ਅਧਿਕਾਰ ਦਿਵਾਇਆ ਹੈ।ਉਨਾਂ ਆਖਿਆ ਕਿ ਸਾਨੂੰ ਆਪਣੇ ਬੱਚਿਆਂ ਨੂੰ ਵੀ ਬਾਬਾ ਸਾਹਿਬ ਦੇ ਜੀਵਨ ਪ੍ਰਤੀ ਸਮਝਾਉਣਾ ਚਾਹੀਦਾ ਹੈ। ਇਸ ਮੌਕੇ ਹਰ ਪ੍ਰੀਤ ਸਿੰਘ ਵੋਕੇਸ਼ਨ ਮਾਸਟਰ ਵੱਲੋ ਵੀ ਆਪਣੇ ਸੰਬੋਧਨੀ ਸਬਦਾ ਵਿਚ ਕਿਹਾ ਕਿ ਜਿਵੇ ਬਾਬਾ ਸਾਹਿਬ ਨੇ ਤੰਗੀਆਂ ਤੁਰਸ਼ੀਆਂ ਤੇ ਨਾ ਬਰਾਰਬੀ ਵਰਗੇ ਸਮਾਜ ਵਿਚ ਪ੍ਰਾਪਤੀਆਂ ਕੀਤੀਆ ਹਨ।ਇਹਨਾ ਸਬੰਧੀ ਸਮਾਜ ਵਿਚ ਤੇ ਖਾਸ ਕਰਕੇ ਸਕੂਲੀ ਵਿਦਿਆਰਥੀਆਂ ਵਿਚ ਚੇਤਨਾ ਪੈਦਾ ਕਰਨੀ ਚਾਹੀਦੀ ਹੈ। ਇਸ ਸਮਾਗਮ ਮੌਕੇ ਵਾਈਸ ਪ੍ਰਿੰਸੀਪਲ ਕਮਲੇਸ਼ ਕੌਰ, ਸੁਨੀਤਾ ਸਰਮਾ, ਰਜਨੀ ਬਾਲਾ, ਤੇਜਿੰਦਰ ਕੌਰ, ਪਵਨ ਸੰਧੂ, ਨਿਤੀ ਮਹਾਜਨ, ਸੁਸਮਾ, ਹਰੀਕ੍ਰਿਸ਼ਨ, ਚਰਨਜੀਤ ਸਿੰਘ, ਸੁਮਨ ਬਾਲਾ ਆਦਿ ਸਕੂਲ ਸਟਾਫ ਮੈਬਰ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply