ਸੰਦੌੜ, 19 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਗੁਰੂਦੁਆਰਾ ਰਾਮਸਰ ਸਾਹਿਬ ਪਿੰਡ ਢੱਡੇਵਾੜੀ ਦੇਹੈੱਡ ਗ੍ਰੰਥੀ ਗੁਰਵਿੰਦਰ ਸਿੰਘ ਜਾਣਕਾਰੀ ਦਿਮਦਿਆ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋ ਗੁਰੂਦੁਆਰਾ ਵਿਖੇ ਬਤੌਰ ਗ੍ਰੰਥੀ ਆਪਣੇ ਪਰਿਵਾਰ ਨਾਲ ਰਹਿ ਕੇ ਸੇਵਾ ਕਰ ਰਿਹਾ ਹੈ।ਬੀਤੇ ਐਤਵਾਰ ਨੂੰ ਮੈਂ ਆਪਣੇ ਪਰਿਵਾਰ ਨਾਲ ਹਸਪਤਾਲ ਆਪਣੇ ਚਾਚੇ ਦਾ ਪਤਾ ਲੈਣ ਗਿਆ ਸੀ।ਇਸੇ ਦਿਨ ਦੁਪਹਿਰ ਦੇ ਸਮੇਂ ਚੋਰਾਂ ਨੇ ਗੁਰੂਦੁਆਰਾ ਸਾਹਿਬ ਅੰਦਰ ਬਣੇ ਕਮਰੇ ਦੇ ਗੇਟ ਦਾ ਜਿੰਦਰਾ ਭੰਨ ਕੇ ਉਸ ਵਿਚੋ ਇੱਕ ਇੱਕ ਸੋਨੇ ਦੀ ਚੈਨ, ਐਲ.ਈ.ਡੀ, ਮਿਕਸਰ, ਅਤੇ ਪਤਨੀ ਦੇ ਕੰਨਾਂ ਦੇ ਟੌਪਸ ਚੋਰੀ ਕਰ ਲਏ ਜਿਹਨਾਂ ਦੀ ਕੀਮਤ ਲਗਭਗ ਪੰਜਾਹ ਹਜਾਰ ਤੋ ਜਿਆਦਾ ਹੈ। ਗੁਰਵਿੰਦਰ ਸਿੰਘ ਨੇ ਦੱਸਿਆ ਇਸ ਸੰਬਧੀ ਚੋਰੀ ਦੀ ਸੂਚਨਾ ਪੁਲਿਸ ਥਾਣਾ ਸੰਦੌੜ ਵਿਖੇ ਦੇ ਦਿੱਤੀ ਹੈ।ਬਲਾਕ ਸੰਮਤੀ ਮੈਂਬਰ ਗਰੁਪ੍ਰੀਤ ਸਿੰਘ ਢੱਡੇਵਾੜੀ ਨੇ ਦੱਸਿਆ ਕਿ ਚੋਰੀ ਦੀ ਵਰਦਾਤ ਗੁਰੂਦੁਆਰਾ ਸਾਹਿਬ ਵਿਖੇ ਲੱਗੇ ਸੀ.ਸੀ.ਟੀ.ਵੀ ਕੈਮਰਿਆ ਵਿਚ ਕੈਦ ਹੋ ਗਈ, ਜਿਹਨਾਂ ਦੀ ਫੁਟੇਜ ਪੁਲਿਸ ਨੂੰ ਦੇ ਦਿੱਤੀ ਗਈ ਹੈ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media