Friday, July 17, 2026

ਅਸ਼ੀਸ਼ ਖੇਤਾਨ ਦੇ ਖਿਲਾਫ਼ ਜੀ.ਕੇ ਦੀ ਸ਼ਿਕਾਇਤ ਨੂੰ ਉਪ ਰਾਜਪਾਲ ਨੇ ਲੋਕਾਯੁਕਤ ਕੋਲ ਭੇਜਿਆ

ਨਵੀਂ ਦਿੱਲੀ, 26 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਡਾਇਲਾੱਗ ਕਮਿਸ਼ਨ ਦੇ ਵਾਇਸ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਸ਼ੀਸ਼ ਖੇਤਾਨ ਦੀ ਕੁਰਸੀ ਖੱਤਰੇ ਵਿਚ ਪੈ ਗਈ ਹੈ। ਦਰਅਸਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਬੀਤੇ ਦਿਨੀਂ ਖੇਤਾਨ ਨੂੰ ਹਟਾਉਣ ਦੀ ਉਪਰਾਜਪਾਲ ਨੂੰ ਸ਼ਿਕਾਇਤੀ ਪੱਤਰ ਭੇਜ ਕੇ ਮੰਗ ਕੀਤੀ ਗਈ ਸੀ। ਉਪਰਾਜਪਾਲ ਨਜ਼ੀਬ ਜੰਗ ਨੇ ਜੀ.ਕੇ. ਦੀ ਸ਼ਿਕਾਇਤ ਨੂੰ ਦਿੱਲੀ ਦੇ ਲੋਕਾਯੁਕਤ ਨੂੰ ਭੇਜਦੇ ਹੋਏ ਇਸ ਤੇ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।
ਮਾਮਲੇ ਦੇ ਪਿੱਛੋਕੜ ਦੀ ਜੇਕਰ ਗੱਲ ਕਰੀਏ ਬਤੌਰ ਵਾਇਸ ਚੇਅਰਮੈਨ ਸੰਵਿਧਾਨਿਕ ਅਹੁੱਦੇ ਤੇ ਬੈਠੇ ਹੋਣ ਦੇ ਬਾਵਜੂਦ ਖੇਤਾਨ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠਿਆ ਦੇ ਖਿਲਾਫ਼ ਗੈਰ ਪ੍ਰਮਾਣਿਤ ਤੱਥਾਂ ਦੇ ਨਾਲ 30 ਮਾਰਚ 2016 ਨੂੰ ਚੰਡੀਗੜ੍ਹ ਵਿੱਖੇ ਸਿਆਸ਼ੀ ਆਗੂ ਵੱਜੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਮਜੀਠੀਆ ਦੇ ਨਸ਼ਾ ਮਾਫੀਆਂ ਨਾਲ ਸਬੰਧ ਦੇ ਦੋਸ਼ ਲਗਾਏ ਗਏ ਸਨ। ਜਿਸ ਤੇ ਐਤਰਾਜ ਉਪਰਾਜਪਾਲ ਕੋਲ ਦਰਜ਼ ਕਰਦੇ ਹੋਏ ਜੀ.ਕੇ. ਵੱਲੋਂ ਖੇਤਾਨ ਤੇ ਅਹੁੱਦੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਜੀ.ਕੇ. ਨੇ ਆਪਣੀ ਸ਼ਿਕਾਇਤ ਵਿਚ ਸਵਾਲ ਕੀਤਾ ਸੀ ਕਿ ਸੰਵਿਧਾਨਿਕ ਅਹੁੱਦੇ ਤੇ ਮੋਟੀ ਤਣਖਾਹ, ਕੋਠੀ ਅਤੇ ਹੋਰ ਸੁਵੀਧਾਵਾਂ ਦਾ ਲਾਭ ਲੈ ਰਿਹਾ ਇਨਸਾਨ ਕਿਸ ਆਧਾਰ ਤੇ ਕਿਸੇ ਸਿਆਸ਼ੀ ਆਗੂ ਵੱਜੋਂ ਪ੍ਰੈਸ ਕਾਨਫਰੰਸ ਕਰ ਸਕਦਾ ਹੈ। ਜੀ.ਕੇ. ਨੇ ਆਪਣੀ ਸ਼ਿਕਾਇਤ ਵਿਚ 2ਜੀ ਘੋਟਾਲੇ ਦੀ ਆਰੋਪੀ ਐੱਸਆਰ ਕੰਪਨੀ ਦੇ ਪੱਖ ਵਿਚ ਖੇਤਾਨ ਵੱਲੋਂ ਤਹਿਲਕਾ ਮੈਗਜੀਨ ਵਿਚ 3 ਕਰੋੜ ਰੁਪਏ ਲੈ ਕੇ ਵਿਸ਼ੇਸ਼ ਲੇਖ ਲਿਖਣ ਦਾ ਹਵਾਲਾ ਦਿੰਦੇ ਹੋਏ ਖੇਤਾਨ ਦਾ ਵਿਵਹਾਰ ਸ਼ੁਰੂ ਤੋਂ ਸ਼ੱਕੀ ਹੋਣ ਦਾ ਦਾਅਵਾ ਕੀਤਾ ਸੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply