
ਫ਼ਾਜ਼ਿਲਕਾ, 12 ਮਈ (ਵਿਨੀਤ ਅਰੋੜਾ)- ਨਾਟਕ ਸੰਸਥਾ ਪਰਵਾਜ਼ ਆਰਟਸ ਵੱਲੋਂ ਪੰਜਾਬੀ ਕਾਮੇਡੀ ਨਾਟਕ ‘ਗ਼ਰੀਬਾਂ ਦਾ ਰੱਬ ਹੁੰਦਾ ਹੈ’ ਦਾ ਮੰਚਨ ਅਬੋਹਰ ਦੀ ਨਾਟਕ ਸੰਸਥਾ ਕ੍ਰਿਏਟਿਵ ਆਰਟਸ ਦੇ ਸਹਿਯੋਗ ਨਾਲ ਸਥਾਨਕ ਡੀ.ਸੀ. ਡੀ.ਏ.ਵੀ. ਪਬਲਿਕ ਸਕੂਲ ਵਿਖੇ ਕਰਵਾਇਆ ਗਿਆ। ਇਸ ਮੌਕੇ ਭਾਰੀ ਗਿਣਤੀ ‘ਚ ਦਰਸ਼ਕਾਂ ਨੇ ਨਾਟਕ ਦਾ ਲੁਤਫ਼ ਉਠਾਇਆ। ਸਮਾਗਮ ਦੀ ਪ੍ਰਧਾਨਗੀ ਏ.ਡੀ.ਸੀ. ਚਰਨ ਦੇਵ ਸਿੰਘ ਮਾਨ ਨੇ ਕੀਤੀ ਜਦੋਂ ਕਿ ਵਿਸ਼ੇਸ਼ ਮਹਿਮਾਨਾਂ ‘ਚ ਰੌਸ਼ਨ ਲਾਲ ਠੱਕਰ, ਕੌਸ਼ਲ ਬੂਕ, ਅਨਿਲ ਕੁਮਾਰ ਸੇਠੀ, ਸਤਿੰਦਰ ਸਿੰਘ ਸਵੀ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਨਿਵਾਸ ਬਿਹਾਨੀ, ਸੁਰਿੰਦਰ ਸਚਦੇਵਾ, ਦਰਸ਼ਨ ਕਮਰਾ, ਪ੍ਰਿੰਸੀਪਲ ਵੀ.ਕੇ. ਮਿੱਤਲ ਆਦਿ ਸ਼ਾਮਿਲ ਸਨ। ਕ੍ਰਿਏਟਿਵ ਆਰਟਸ ਦੇ ਨਿਰਦੇਸ਼ਕ ਵਿਮਲ ਮਿੱਢਾ ਦੀ ਅਗਵਾਈ ‘ਚ ਪੰਕਜ ਨਰੂਲਾ, ਅਸ਼ੀਸ਼ ਗਗਨੇਜਾ, ਵਿੰਕਲ ਮਿੱਢਾ, ਜਤਿੰਦਰ ਸਿੰਘ ਸ਼ੈਲੀ, ਅਰਸ਼ਪ੍ਰੀਤ, ਲਵੀਸ਼ ਬਾਘਲਾ, ਚੈਨ ਸਿੰਘ, ਪ੍ਰਸ਼ਾਂਤ ਗੁਪਤਾ ਨੇ ਆਪਣੀ ਕਲਾ ਨਾਲ ਸਾਰੇ ਸਰੋਤਿਆਂ ਨੂੰ ਹੱਸਣ ਲਾ ਦਿੱਤਾ। ਵਿਸ਼ੇਸ਼ ਰੂਪ ‘ਚ ਪਹੁੰਚੇ ਡੀ.ਏ.ਵੀ. ਸ਼ਤਾਬਦੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਐਮ. ਸ਼ਰਮਾ, ਨਰੇਸ਼ ਕਮਰਾ, ਅੰਮ੍ਰਿਤ ਸਚਦੇਵਾ, ਨਰਾਇਣ ਧਮੀਜਾ, ਸੰਦੀਪ ਅਬਰੋਲ, ਸੁਸ਼ੀਲ ਗੁਪਤਾ, ਰਿਤੀਸ਼ ਕੁੱਕੜ, ਪੰਕਜ ਧਮੀਜਾ, ਅਜੈ ਠਕਰਾਲ, ਰਵੀ ਖੁਰਾਨਾ ਆਦਿ ਨੇ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡੀ.ਏ.ਵੀ. ਸਕੂਲ ਦੇ ਵਿਦਿਆਰਥੀਆਂ ਨੇ ਡਾਂਸ ਪੇਸ਼ ਕੀਤਾ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media