Friday, March 20, 2026

ਉਪ ਰਾਸ਼ਟਰਪਤੀ ਵਲੋਂ ਦਿੱਲੀ ਯੂਨੀਵਰਸਿਟੀ ਨੂੰ 94 ਵੇਂ ਸਥਾਪਨਾ ਦਿਵਸ ਉਤੇ ਵਧਾਈ

ਨਵੀਂ ਦਿੱਲੀ, 3 ਮਈ (ਪੰਜਾਬ ਪੋਸਟ ਬਿਊਰੋ)- ਉਪਰਾਸ਼ਟਰਪਤੀ ਸ਼੍ਰੀ ਮੁੰਹਮਦ ਹਾਮਿਦ ਅੰਸਾਰੀ ਨੇ ਦਿੱਲੀ ਯੂਨੀਵਰਸਿਟੀ ਨੂੰ ਉਸ ਦੇ 94ਵੇਂ ਸਥਾਪਨਾ ਦਿਵਸ ਉਤੇ ਵਧਾਈ ਦਿੱਤੀ।  ਉਪਰਾਸ਼ਟਰਪਤੀ ਨੇ ਕਿਹਾ ਕਿ 1922 ਵਿੱਚ ਆਪਣੇ ਸਥਾਪਨਾ ਸਾਲ ਵਿਚ ਤਿੰਨ ਕਾਲਜਾਂ ਦੇ 750 ਵਿਦਿਆਰਥੀਆਂ ਦੇ ਨਾਲ ਸ਼ੁਰੂ ਹੋਈ ਇਹ ਯੂਨੀਵਰਸਿਟੀ ਅੱਜ ਭਾਰਤ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿਚੋਂ ਇੱਕ ਬਣ ਗਈ ਹੈ। ਦਿੱਲੀ ਯੂਨੀਵਰਸਿਟੀ ਨੇ ਸਿੱਖਿਆ ਅਤੇ ਖੋਜ ਦੇ ਖੇਤਰ ਵਿਚ ਉਤਮੱਤਾ ਲਈ ਇੱਕ ਮਜ਼ਬੂਤ ਪ੍ਰਤੀਬੱਧਤਾ ਨੂੰ ਬਣਾਈ ਰੱਖਿਆ ਹੈ ਅਤੇ ਦੇਸ਼ ਦੀਆਂ ਦੂਜੀਆਂ ਯੂਨੀਵਰਸਿਟੀਆਂ ਲਈ ਇੱਕ ਰੋਲ ਮਾਡਲ ਬਣ ਗਈ ਹੈ। ਉਪਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਯੂਨੀਵਰਸਿਟੀ ਦੇ ਅਕਾਦਮਿਕ.ਫਰਕ ਨੇ ਸਭ ਤੋਂ ਉੱਘੇ ਵਿਦਵਾਨਾਂ ਅਤੇ ਸਭ ਤੋਂ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਆਕਰਿਸ਼ਤ ਕੀਤਾ।  ਉਪਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਪ੍ਰਮੁੱਖ ਸੰਸਥਾਨਾਂ ਵਿਚ ਦਿੱਲੀ ਯੂਨੀਵਰਸਿਟੀ ਨੂੰ ਆਪਣੀ ਇੱਕ ਨਿਰਪੱਖ ਪ੍ਰਤਿਭਾ ਦੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ। ਇਹ ਇਕ ਬੇਜੋੜ ਵਿਚਾਰ ਫੈਕਟਰੀ ਹੈ।ਜਿਥੇ ਲਾਲਸਾ, ਰਚਨਾਤਮਿਕਤਾ ਅਤੇ ਯੁਵਾ ਮਨ ਦੇ ਆਦਰਸ਼ਵਾਦ ਨੂੰ ਸਾਡੇ ਸਮਾਜ ,ਰਾਜਨੀਤੀ ਅਤੇ ਆਰਥ ਵਿਵਸਥਾ ਦੀ ਅਸਥਾਈ ਜਰੂਰਤਾਂ ਨੂੰ ਪੂਰਾ ਕਰਨ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply