
ਬਠਿੰਡਾ, 7 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਨਯੋਗ ਸ੍ਰੀ ਪਰਮਜੀਤ ਸਿੰਘ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵਰੁਣ ਨਾਗਪਾਲ, ਸਿਵਲ ਜੱਜ (ਸੀਨੀਅਰ ਡਵੀਜ਼ਨ) ਬਠਿੰਡਾ, ਵਿਕਰਾਂਤ ਕੁਮਾਰ, ਚੀਫ ਜੂਡੀਸ਼ੀਅਲ ਮੈਜਿਸਟ੍ਰੇਟ, ਬਠਿੰਡਾ ਅਤੇ ਉਨ੍ਹਾਂ ਦੇ ਨਾਲ ਸ਼੍ਰੀਮਤੀ ਅਮਿਤਾ ਸਿੰਘ ਸੀ.ਜੀ.ਐਮ ਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵਲੋਂ ਕੇਂਦਰੀ ਜੇਲ੍ਹ ਬਠਿੰਡਾ ਦਾ ਨਿਰੀਖਣ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਨੇ ਲੀਗਲ ਏਡ ਕਲੱਬ ਦਾ ਉਦਘਾਟਨ ਕੀਤਾ ਜੋ ਕਿ ਜੇਲ੍ਹ ਦੀ ਬਿਲਡਿੰਗ ਸਿਫਟ ਹੋਣ ਤੋਂ ਬਾਅਦ ਚੱਲ ਨਹੀਂ ਰਿਹਾ ਸੀ। ਉਸ ਤੋਂ ਬਾਅਦ ਮਹਿਲਾ ਬੈਰਕ ਵਿਚ ਜਾ ਕੇ ਔਰਤਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਨਿਯਮਾਂ ਅਨੁਸਾਰ ਉਨ੍ਹਾਂ ਦੀ ਰਿਹਾਈ / ਜ਼ਮਾਨਤਾਂ ਸਬੰਧੀ ਉਪਾਰਲੇ ਵੱਧ ਤੋਂ ਵੱਧ ਕੀਤੇ ਜਾਣਗੇ ਉਨ੍ਹਾਂ ਨੇ ਮਹਿਲਾ ਬੈਰਕ ਵਿਚ ਕੈਦੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਬਾਰੇ ਦੱਸਿਆ। ਉਨ੍ਹਾਂ ਜੇਲ੍ਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਲ੍ਹ ਵਿਚ ਬੰਦ ਹਰ ਕੈਦੀ/ ਹਵਾਲਾਤੀ ਨੂੰ ਕਾਨੂੰਨੀ ਸਹਾਇਤਾ ਸਕੀਮਾਂ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਤਾਂ ਕਿ ਉਨ੍ਹਾਂ ਨੂੰ ਮਾਣਯੋਗ ਸੁਪਰੀਮ ਕੋਰਟ, ਹਾਈਕੋਰਟ ਜ਼ਿਲ੍ਹਾ ਪੱਧਰ ਅਤੇ ਉਪ ਮੰਡਲ ਪੱਧਰ ਤੇ ਉਨ੍ਹਾਂ ਨੂੰ ਕਾਨੂੰਨੀ ਸਹਾਇਤਾ ਦਾ ਵਕੀਲ ਲੈਣ ਵਿਚ ਕੋਈ ਵੀ ਦਿੱਕਤ ਨਾ ਆਵੇ। ਸੁਪਰਡੈਂਟ ਮਾਰਡਨ ਜੇਲ੍ਹ ਬਠਿੰਡਾ ਨੇ ਮਾਣਯੋਗ ਜੱਜ ਸਾਹਿਬਨ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਸਬੰਧੀ ਹੋਰ ਵੀ ਉਪਾਰਲੇ ਕਰਨਗੇ ਤਾਂ ਕਿ ਜੇਲ੍ਹ ਵਿਚ ਬੰਦ ਕੈਦੀ/ਹਵਾਲਾਤੀ ਨੂੰ ਕਿਸੇ ਵੀ ਕਿਸਮ ਦੀ ਕਾਨੂੰਨੀ ਸਹਾਇਤਾ ਵਿਚ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਪਲੀਬਾਰਨਿੰਗ ਅਤੇ ਮਾਨਯੋਗ ਸੁਪਰੀਮ ਕੋਰਟ ਦਿੱਲੀ ਦੇ ਮਿਲੇ ਨਿਸ਼ਾ ਦਿਨਰਦੇਸ਼ਾਂ ਅਨੁਸਾਰ ਰਿੱਟ ਪਟੀਸ਼ਨ ਨੰਬਰ 406 / 213 (ਸਿਵਲ) ਟਾਈਟਲ ਰੀ-ਇੰਹਿਊਮਨ ਕੰਡੀਸ਼ਨ 1832 ਪੀਜ਼ੀਨਰ ਤਹਿਤ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਉਨ੍ਹਾਂ ਨੇ ਜੇਲ੍ਹ ਦੀ ਰਸੋਈ ਅਤੇ ਉਥੇ ਬਣ ਰਹੇ ਖਾਣੇ ਦਾ ਵੀ ਨਿਰੀਖਣ ਕੀਤਾ ਅਤੇ ਖੁੱਦ ਖਾਣਾ ਖਾ ਕੇ ਦੇਖਿਆ ਕਿ ਉਹ ਖਾਣ ਲਾਇਕ ਹੈ ਕਿ ਨਹੀਂ।ਉਸ ਤੋਂ ਬਾਅਦ ਉਨ੍ਹਾਂ ਨੇ ਸਾਰੀਆਂ ਬੈਰਿਕਾਂ ਵਿਚ ਜਾ ਕੇ ਕੈਦੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਦੁੱਖ ਤਕਲੀਫ ਸੁਣੇ। ਕਈ ਕੈਦੀਆਂ ਨੇ ਆਪਣੇ ਕੇਸ ਦਾ ਛੇਤੀ ਫੈਸਲਾ ਹੋਣ ਦੀ ਵੀ ਬੇਨਤੀ ਕੀਤੀ ਅਤੇ ਉਨ੍ਹਾਂ ਨੇ ਭਰੋਸਾ ਦਵਾਇਆ ਕਿ ਉਹ ਯੋਗ ਬਣਦੀ ਕਾਰਵਾਈ ਜ਼ਰੂਰ ਕਰਨਗੇ। ਉਹਨਾਂ ਨੇ ਕੈਦੀਆਂ ਨੂੰ ਅਪੀਲ ਦਾਇਰ ਕਰਨ ਦੇ ਸਮੇਂ ਬਾਰੇ ਦੱਸਿਆ ਅਤੇ ਉਨ੍ਰਾਂ ਨੂੰ ਇਕ ਚੰਗੀ ਜਿੰਦਗੀ ਜਿਉਣ ਬਾਰੇ ਪ੍ਰੇਰਿਤ ਕੀਤਾ। ਉਨ੍ਹਾਂ ਨੇ ਜੇਲ੍ਹ ਵਿਚ ਬਣੇ ਗੁਰੂਦੁਆਰਾ ਸਾਹਿਬ ਵਿਚ ਵੀ ਮੱਥਾ ਟੇਕਿਆ ਅਤੇ ਗ੍ਰੰਥੀਆਂ ਨੂੰ ਕੈਦੀਆਂ ਦੀ ਮਾਨਸਿਕ ਸ਼ਾਂਤੀ ਲਈ ਪਾਠ ਕਰਨ ਲਈ ਵੀ ਪ੍ਰੇਰਿਤ ਕੀਤਾ।
Punjab Post Daily Online Newspaper & Print Media