Saturday, August 15, 2026

ਆਰਟ ਗੈਲਰੀ ਵਿਖੇ ਇਤਿਹਾਸਕ-ਧਾਰਮਿਕ ਨਾਟਕ ‘ਪਰਖ ਦੀ ਘੜੀ’ ਦੀ ਪੇਸ਼ਕਾਰੀ ਅੱਜ

ਅੰਮ੍ਰਿਤਸਰ, 7 ਮਈ (ਜਗਦੀਪ ਸਿੰਘ)- ਸੋਹਲ ਗਰੁਪ ਆਫ ਆਰਟਸ ਵੱਲੋਂ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਦੇ ਸਹਿਯੋਗ ਨਾਲ ਲਾਈਟ ਐਂਡ ਸਾਊਂਡ ‘ਤੇ ਆਧਾਰਤ ਇਤਿਹਾਸਕ ਅਤੇ ਧਾਰਮਿਕ ਨਾਟਕ ‘ਪਰਖ ਦੀ ਘੜੀ’ 8 ਮਈ ਨੂੰ ਆਰਟ ਗੈਲਰੀ ਮਦਨ ਮੋਹਨ ਮਾਲਵੀਆ ਰੋਡ ਦੇ ਇੰਜੀ: ਧਰਮ ਸਿੰਘ ਆਡੀਟੋਰੀਅਮ ਵਿਖੇ ਪੇਸ਼ ਕੀਤਾ ਜਾ ਰਿਹਾ ਹੈ। ਅਕੈਡਮੀ ਦੇ ਸਕੱਤਰ ਡਾ: ਪੀ ਐਸ ਗਰੋਵਰ ਨੇ ਦੱਸਿਆ ਕਿ ਸ਼ਾਮ ਠੀਕ 6.30 ਵਜੇ ਨਿਰਦੇਸ਼ਕ-ਸੰਗੀਤਕਾਰ ਹਰਿੰਦਰ ਸੋਹਲ ਦੀ ਨਿਰਦੇਸ਼ਨਾਂ ਵਿੱਚ ਪੇਸ਼ ਕੀਤੇ ਜਾ ਰਹੇ ਇਸ ਨਾਟਕ ਦੀ ਪੇਸ਼ਕਾਰੀ ਮੌਕੇ ਅਕੈਡਮੀ ਦੇ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਮੁੱਖ ਮਹਿਮਾਨ ਵਜੋਂ ਅਤੇ ਐਸ ਡੀ ਐਮ ਬਾਬਾ ਬਕਾਲਾ ਸ੍ਰੀ ਆਰ ਕੇ ਪੋਪਲੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਡਾ: ਗਰੋਵਰ ਨੇ ਦੱਸਿਆ ਕਿ ਨਾਟਕ ਦੇਖਣ ਲਈ ਦਾਖਲਾ ਮੁਫ਼ਤ ਹੋਵੇਗਾ। ਸ੍ਰੀ ਸੋਹਲ ਨੇ ਦੱਸਿਆ ਕਿ ਇਸ ਨਾਟਕ ਦਾ ਬੀਤੇ ਹਫਤੇ ਪੰਜਾਬ ਨਾਟਸ਼ਾਲਾ ਵਿਖੇ ਵੀ ਸਫਲਤਾ ਸਹਿਤ ਮੰਚਨ ਕੀਤਾ ਗਿਆ ਸੀ, ਜਿਸਨੂੰ ਅੰਮ੍ਰਿਤਸਰ ਦੇ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਸੀ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply