Friday, August 14, 2026

ਫ੍ਰੀ ਗਾਇਡ ਟੂਰਿਜ਼ਮ ਇਨਫੋ ਇਨ ਅੰਮ੍ਰਿਤਸਰ ਦਫਤਰ ਦਾ ਸ਼ੁਭਅਰੰਭ ਅੱਜ

PPN0705201608

ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ ਬਿਊਰੋ)- ਹੁਣ ਸ਼੍ਰੀ ਗੁਰੂ ਰਾਮਦਾਸ ਜੀ ਦੀ ਪਾਕ ਤੇ ਪਵਿੱਤਰ ਨਗਰੀ ਸ਼੍ਰੀ ਅੰਮ੍ਰਿਤਸਰ ਵਿਖੇ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਿਸ਼ਕਾਮ ਸੇਵਾ ਸਭਾ ਵਲੋਂ ਫ੍ਰੀ ਸੇਵਾਦਾਰ, ਫ੍ਰੀ ਟੈਲੀਫੋਨ ਸੇਵਾ ਆਦਿ ਮੁਹੱਈਆ ਕੀਤੀ ਜਾਵੇਗੀ। ਜਿਸ ਲਈ ਮਿਤੀ 8 ਮਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਘੰਟਾ ਘਰ ਮਾਰਕੀਟ ਵਿਖੇ ਸਭਾ ਵਲੋਂ ਫ੍ਰੀ ਗਾਇਡ ਟੂਰਿਜ਼ਮ ਇਨਫੋ ਇਨ ਅੰਮ੍ਰਿਤਸਰ ਦੇ ਦਫਤਰ ਦਾ ਉਦਘਾਟਨ ਕੀਤਾ ਜਾਵੇਗਾ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਅਮਨਦੀਪ ਸਿੰਘ ਤੇ ਭਾਈ ਜਸਬੀਰ ਸਿੰਘ ਨੇ ਸਾਂਝੇ ਤੋਰ ਤੇ ਦੱਸਿਆ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਿਸ਼ਕਾਮ ਸੇਵਾ ਸਭਾ ਦੇ ਪ੍ਰਬੰਧਾਂ ਹੇਠ ਚੱਲਣ ਵਾਲੇ ਫ੍ਰੀ ਗਾਈਡ ਟੂਰਿਜ਼ਮ ਇਨਫੋ ਇਨ ਅੰਮ੍ਰਿਤਸਰ ਦਫਤਰ ਦੇ ਵਲੋਂ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਇਤਿਹਾਸਕ ਗੁਰਦੁਆਰਿਆਂ, ਇਤਿਹਾਸਕ ਮੰਦਰਾਂ ਤੇ ਕਈ ਹੋਰ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੀ ਫ੍ਰੀ ਜਾਣਕਾਰੀ ਤੇ ਫ੍ਰੀ ਸੇਵਾਦਾਰ ਮੁਹੱਈਆ ਕਰਨ ਦੇ ਨਾਲ ਨਾਲ ਆਵਾਜਾਈ ਦੇ ਸਾਧਨਾਂ ਦੀ ਜਾਣਕਾਰੀ ਤੋਂ ਇਲਾਵਾ ਸਹੂਲਤ ਲਈ ਇਕ ਫ੍ਰੀ ਮੋਬਾਇਲ ਜਦੋਂ ਕਿ ਪੰਜ ਲੈਂਡਲਾਇਨ ਫੋਨ ਸੇਵਾ ਵੀ ਮੁਹੱਈਆ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹਿੰਦੀ, ਅੰਗ੍ਰੇਜੀ, ਪੰਜਾਬੀ, ਫਰੈਂਚ ਤੇ ਉਰਦੂ ਦੀ ਜਾਣਕਾਰੀ ਦੇਣ ਦੇ ਵੀ ਪ੍ਰਬੰਧ ਕੀਤੇ ਜਾਣਗੇ।ਉਨ੍ਹਾਂ ਅੱਗੇ ਦੱਸਿਆ ਕਿ ਇਹ ਦਫਤਰ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਤੇ ਸੈਲਾਨੀਆਂ ਲਈ ਫਾਇਦੇ ਤੇ ਭਰੋਸੇਮੰਦ ਸਾਬਤ ਹੋਵੇਗਾ।ਉਨ੍ਹਾਂ ਕਿਹਾ ਕਿ ਦਫਤਰ ਦੇ ਸਮੁੂਹਿਕ ਅਹੁਦੇਦਾਰ ਤੇ ਮੈਂਬਰ ਇਸ ਮਨੁੱਖੀ ਕਾਰਜਸੇਵਾ ਨੂੰ ਹਮੇਸ਼ਾਂ ਸਮਰਪਿਤ ਰਹਿਣਗੇ।ਇਸ ਮੋਕੇ ਰਜਿੰਦਰ ਡਿਪਟੀ ਛੇਹਰਟਾ, ਗਗਨਦੀਪ ਸਿੰਘ ਜੱਗੀ, ਜਰਨੈਲ ਸਿੰਘ ਮੱਲੀ, ਮਨਪ੍ਰੀਤ ਸਿੰਘ, ਨਵਪ੍ਰੀਤ ਸਿੰਘ, ਅਮ੍ਰਿਤਬੀਰ ਸਿੰਘ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply