Wednesday, March 18, 2026

ਸਮਾਜ ਦੀ ਸੇਵਾ ਕਰਨਾ ਕੈਰੋਂ ਪਰਿਵਾਰ ਦਾ ਪਹਿਲਾਂ ਫਰਜ਼ – ਬੀਬਾ ਕੈਰੋਂ

PPN1605201620

ਪੱਟੀ, 16 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੱਟੀ ਸ਼ਹਿਰ ਦੇ ਵਿਕਾਸ ਨੂੰ ਹੋਰ ਬੁਲੰਦੀਆਂ ਦੇ ਪਹੁੰਚਾਉਣ ਲਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਫੂਡ ਐਂਡ ਸਪਲਾਈ ਮੰਤਰੀ ਪੰਜਾਬ ਅਤੇ ਬੀਬਾ ਪ੍ਰਨੀਤ ਕੌਰ ਕੈਰੋਂ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਅਤੇ ਪੱਟੀ ਸ਼ਹਿਰ ਦੀਆਂ ਜਿਹੜੀਆਂ ਵੀ ਗਲੀਆਂ ਨਾਲੀਆ ਜਾਂ ਸੜਕਾਂ ਬਣਨ ਵਾਲੀਆਂ ਰਹਿ ਗਈਆਂ ਹਨ ਉਨ੍ਹਾਂ ਦੇ ਕੰਮਾਂ ਪਹਿਲ ਦੇ ਅਧਾਰ ਤੇ ਕਰਵਾਇਆ ਜਾ ਰਿਹਾ ਹੈ। ਅੱਜ ਬੀਬਾ ਪ੍ਰਨੀਤ ਕੌਰ ਕੈਰੋਂ ਵੱਲੋਂ ਪੱਟੀ ਸ਼ਹਿਰ ਦੇ ਵਿਕਾਸ ਦੀ ਸ਼ੁਰੁਆਤ ਵਾਰਡ ਨੰ: 1 ਤੋਂ ਸ਼ੁਰੂ ਕੀਤੀ ਗਈ। ਅੱਜ ਬੀਬਾ ਪ੍ਰਨੀਤ ਕੌਰ ਕੈਰੋਂ ਨੇ ਵਾਰਡ ਨੰ:1, 2, 6,8, 12,13, 15 16,18 , 19 ਵਾਰਡਾਂ ਵਿਚ ਗਲੀਆਂ ਨਾਲੀਆਂ ਬਣਾਉਣ ਦੀ ਸ਼ੁਰੂਅਤ ਕੀਤੀ ਹੈ। ਇਸ ਮੌਕੇ ਬੀਬਾ ਪ੍ਰਨੀਤ ਕੌਰ ਕੈਰੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੱਟੀ ਸ਼ਹਿਰ ਦੀਆਂ ਸਮੂਹ ਵਾਰਡਾਂ ਦਾ ਵਿਕਾਸ ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆ ਨੂੰ ਸਮਾਜ ਸੇਵਾ ਕੰਮਾਂ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਸੁਰਿੰਦਰ ਕੁਮਾਰ ਸਿੰਦਾ ਪ੍ਰਧਾਨ ਨਗਰ ਕੌਂਸਲ ਪੱਟੀ, ਗੁਰਚਰਨ ਸਿੰਘ ਚੰਨ ਸ਼ਹਿਰੀ ਪ੍ਰਧਾਨ ਨੇ ਦੱਸਿਆ ਕਿ ਬੀਬਾ ਪ੍ਰਨੀਤ ਕੌਰ ਕੈਰੋਂ ਦੀ ਰਹਿਨੁਮਾਈ ਹੇਠ ਪੱਟੀ ਸ਼ਹਿਰ ਦਾ ਵਿਕਾਸ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੱਟੀ ਸ਼ਹਿਰ ਦੇ ਵਿਕਾਸ ਵਿਚ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸੁਰਿੰਦਰ ਕੁਮਾਰ ਸਿੰਦਾ ਪ੍ਰਧਾਨ ਨਗਰ ਕੌਂਸਲ ਪੱਟੀ, ਗੁਰਚਰਨ ਸਿੰਘ ਚੰਨ ਸ਼ਹਿਰੀ ਪ੍ਰਧਾਨ, ਕੰਵਲਜੀਤ ਸਿੰਘ ਗਿੱਲ, ਜੌਗਿੰਦਰ ਸਿੰਘ ਪ੍ਰਧਾਨ, ਜਸਬੀਰ ਸਿੰਘ ਜੱਸ, ਸੁਖਚੈਨ ਸਿੰਘ, ਲਖਬੀਰ ਸਿੰਘ ਲੁਹਾਰੀਆ, ਰਣਜੀਤ ਉਪਲ, ਰਾਜਨਪ੍ਰੀਤ ਸਿੰਘ, ਰਛਪਾਲ ਸਿੰਘ ਬੇਦੀ, ਅਜੈ ਕੁਮਾਰ, ਅਮਰੀਕ ਸਿੰਘ ਭੁੱਲਰ, ਸੁਖਪਾਲ ਸਿੰਘ ਲੱਧੂ, ਡਾ: ਬੱਬੀ, ਕੁਲਵਿੰਦਰ ਸਿੰਘ, ਬੀਬੀ ਬਚਨੀ, ਅਜੀਤ ਸਿੰਘ ਆਦਿ ਹਾਜ਼ਿਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply