Monday, March 16, 2026

ਰਾਸ਼ਟਰੀ ਡੇਂਗੂ ਦਿਵਸ ਮੌਕੇ ਜਾਗਰੂਕਤਾ ਰੈਲੀ ਦਾ ਆਯੋਜਨ

PPN1705201604ਬਠਿੰਡਾ, 17 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਿਹਤ ਵਿਭਾਗ ਬਠਿੰਡਾ ਵਲੋਂ ਰਾਸ਼ਟਰੀ ਡੇਂਗੂ ਦਿਵਸ ਦੇ ਮੌਕੇ ਤੇ ਸਿਵਲ ਸਰਜਨ ਬਠਿੰਡਾ ਡਾ. ਰਘੁਬੀਰ ਸਿੰਘ ਰੰਧਾਵਾ ਦੀ ਦੇਖ-ਰੇਖ ਹੇਠ ਇੱਕੋ ਇੱਕ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ।ਰੈਲੀ ਨੂੰ ਸੰਬੋਧਨ ਕਰਦਿਆ ਸਿਵਲ ਸਰਜਨ ਬਠਿੰਡਾ ਡਾ. ਰਘੁਬੀਰ ਸਿੰਘ ਰੰਧਾਵਾ ਨੇ ਕਿਹਾ ਕਿ ਸਾਨੂੰ ਆਪਣੇ ਆਲੇ-ਦੁਆਲੇ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ। ਪਾਣੀ ਕਈ ਪ੍ਰਕਾਰ ਜਿਵੇ ਖਾਲੀ ਡੱਬੇ, ਟਾਇਰ, ਟੁੱਟੇ ਬੱਠਲ, ਬਾਲਟੀਆਂ ਆਦਿ ਵਿੱਚ ਖੜ ਜਾਂਦਾ ਹੈ, ਇਸ ਖੜੇ ਸਾਫ ਪਾਣੀ ਵਿੱਚ ਡੇਂਗੂ ਦਾ ਲਾਰਵਾ ਪੈਦਾ ਹੁੰਦਾ ਹੈ, ਇਹ ਲਾਰਵਾ ਕੁਝ ਦਿਨਾਂ ਬਾਅਦ ਮੱਛਰ ਬਣਕੇ ਕੱਟਦਾ ਹੈ ਅਤੇ ਡੇਂਗੂ ਬੁਖਾਰ ਨੂੰ ਫੈਲਾਉਂਦਾ ਹੈ।ਇਸ ਸਮੇਂ ਡਾ. ਰਾਜਪਾਲ ਸਿੰਘ ਜਿਲ੍ਹਾ ਐਪੀਡੀਮਾਲੋਜਿਸਟ ਬਠਿੰਡਾ ਵਲੋਂ ਸ਼ੁੱਕਰਵਾਰ ਦੇ ਦਿਨ ਨੂੰ ਡਰਾਈ-ਡੇ ਮਨਾਉੇਣ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜੇਕਰ ਅਸੀ ਹਰ ਹਫਤੇ ਸ਼ੁੱਕਰਵਾਰ ਵਾਲੇ ਦਿਨ ਆਪਣੇ ਕੂਲਰ ਸੁਕਾ ਕੇ ਦੁਬਾਰਾ ਭਰੀਏ ਅਤੇ ਫਰਿਜ ਦੀਆਂ ਟਰੀਆਂ ਆਦਿ ਨੂੰ ਸੁਕਾਈਏ ਤਾਂ ਅਸੀਂ ਭਾਰਤ ਨੂੰ ਡੇਂਗੂ ਮੱਛਰ ਤੋਂ ਮੁਕਤ ਕਰਵਾ ਸਕਦੇ ਹਾਂ। ਇਹ ਰੈਲੀ ਫਾਇਰਬ੍ਰੀਗੇਡ ਚੌਕ ਤੋਂ ਸ਼ੁਰੂ ਹੋ ਕੇ ਧੋਬੀ ਬਜਾਰ, ਸਦ ਭਾਵਨਾ ਚੌਕ, ਰੇਲਵੇ ਸਟੇਸ਼ਨ ਅਤੇ ਮਾਲ ਰੋਡ ਤੋਂ ਹੁੰਦੀ ਹੋਈ ਫਾਇਰ ਬ੍ਰੀਗੇਡ ਚੌਕ ਪਹੁੰਚੀ। ਇਸ ਰੈਲੀ ਵਿੱਚ ਜਿਲ੍ਹਾ ਪਰਿਵਾਰ ਭਲਾਈ ਅਫਸਰ, ਜਿਲ੍ਹਾ ਟੀਕਕਰਨ ਅਫਸਰ, ਜਿਲ੍ਹਾ ਟੀ.ਬੀ ਅਫਸਰ ਸਮੂਹ ਸੈਨੀਟੇਸ਼ਨ ਇੰਸਪੈਕਟਰ, ਨਗਰ ਨਿਗਮ ਬਠਿੰਡਾ, ਸਿਹਤ ਵਿਭਾਗ ਦੇ ਐਸ.ਆਈ, ਮਲਟੀਪਰਪਜ ਵਰਕਰਜ, ਏ.ਯੂ.ਓ ਸੁਰਿੰਦਰ ਵਰਮਾਂ, ਜਗਤਾਰ ਸਿੰਘ ਬਰਾੜ ਮਾਸ ਮੀਡੀਆ ਅਫਸਰ ਬਠਿੰਡਾ ਨੇ ਵੀ ਭਾਗ ਲਿਆ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply