
ਬਠਿੰਡਾ, 14 ਮਈ ((ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਧਾਰਮਿਕ ਸਮਾਗਮਾਂ ਦੀ ਲੜੀ ਦੌਰਾਨ ਜੇਠ ਮਹੀਨੇ ਦੀ ਸੰਗਰਾਂਦ ‘ਤੇ ਸਮਾਗਮ ਦਰਸ਼ਨ ਸਿੰਘ ਮਿੰਨੀ ਸੈਕਟਰੀਏਟ ਦੀ ਗਲੀ ਨੰਬਰ 4 ਵਿਚ ਧਾਰਮਿਕ ਸਮਾਗਮ ਸੁਸਾਇਟੀ ਮੈਂਬਰਾਂ ਵਲੋਂ ਕੀਤਾ ਗਿਆ। ਜਿਸ ਵਿਚ ਨਿਤਨੇਮ ਦੀਆਂ ਬਾਣੀਆਂ, ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਤੋਂ ਇਲਾਵਾ ਗੁਰਬਾਣੀ ਕੀਰਤਨ ਕੀਤਾ ਗਿਆ। ਇਸ ਸਮਾਗਮ ‘ਚ ਸੁਸਾਇਟੀ ਮੈਂਬਰਾਂ ਭਾਈ ਮੋਹਨ ਸਿੰਘ, ਗੁਰਿੰਦਰ ਸਿੰਘ ਸਾਹਨੀ ਅਤੇ ਰਾਗੀ ਕਿਸ਼ਨ ਸਿੰਘ ਵਲੋਂ ” ਕੇਸ ਗੁਰੂ ਦੀ ਮੋਹਰ” ਵਾਲਾ ਸਨਮਾਨ ਚਿੰਨ ਗ੍ਰਹਿ ਨਿਵਾਸੀਆਂ ਨੂੰ ਦੇ ਕੇ ਸਨਮਾਨਤ ਕੀਤਾ ਗਿਆ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media