
ਬਠਿੰਡਾ, 14 ਮਈ (ਜਸਵਿੰਦਰ ਸਿੰਘ ਜੱਸੀ)- ਗੁਰੂ ਕਾਸ਼ੀ ਯੂਨੀਵਰਸਿਟੀ ਜੋ ਕਿ ਸਾਲ 2011ਦੇ ਪੰਜਾਬ ਐਕਟ ੩੭ ਦੇ ਅਧੀਨ ਸਥਾਪਤ ਕੀਤੀ ਗਈ ਹੈ, ਨਾ ਸਿਰਫ ਇਲਾਕੇ ਦੀਆਂ ਵਿੱਦਿਅਕ ਲੋੜਾਂ ਦੀ ਪੂਰਤੀ ਕਰ ਰਹੀ ਹੈ ਸਗੋਂ ਵੱਖ-ਵੱਖ ਖੇਤਰਾਂ ਵਿਚ ਨੌਕਰੀਆਂ ਦੇ ਮੌਕੇ ਵੀ ਪ੍ਰਦਾਨ ਕਰ ਰਹੀ ਹੈ । ਸਿੱਖਿਆ ਅਤੇ ਨੌਕਰੀ ਦੀ ਪੇਂਡੂ ਖੇਤਰ ਵਿਚ ਪਹਿਲਕਦਮੀ ਨੂੰ ਧਿਆਨ ਵਿਚ ਰੱਖਦੇ ਹੋਏ ਗੁਣਵੱਤਾ ਨਾਲ ਭਰਪੂਰ ਅਤੇ ਯੋਗ ਫੈਕਲਟੀ ਦੀ ਚੋਣ ਕੀਤੀ ਗਈ ਹੈ ਅਤੇ ਸਮੇਂ-ਸਮੇਂ ‘ਤੇ ਇਲਾਕੇ ਦੇ ਵਿਦਿਆਰਥੀਆਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਕਿੱਤਾ ਮੁਖੀ ਕੋਰਸ ਸ਼ੁਰੂ ਕੀਤੇ ਜਾਂਦੇ ਹਨ । ਆਸ-ਪਾਸ ਦੇ ਖੇਤਰ ਦੇ ਉਦਯੋਗ ਜਿਵੇਂ ਖੇਤੀ ਉਦਯੋਗ, ਬਿਜਲੀ ਉਦਯੋਗ ਅਤੇ ਰਿਫਾਇਨਰੀ ਲਈ ਮਨੁੱਖੀ ਵਸੀਲਿਆਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਗੁਰੂ ਕਾਸ਼ੀ ਯੂਨੀਵਰਸਿਟੀ ਕਾਬਿਲ, ਯੋਗ ਅਤੇ ਟਰੇਨਡ ਮੈਨ ਪਾਵਰ ਇਨਾਂ ਉਦਯੋਗਾਂ ਨੂੰ ਮੁਹੱਈਆ ਕਰਵਾ ਰਹੀ ਹੈ । ਗੁਰੂ ਕਾਸ਼ੀ ਯੂਨਵਰਸਿਟੀ ਦੇਸ਼ ਦੇ ਉਨਾਂ ਕੁੱਝ ਕੁ ਵਿੱਦਿਅਕ ਅਦਾਰਿਆਂ ਵਿਚੋਂ ਇਕ ਹੈ ਜਿਸ ਵਿਚ ਡਿਪਲੋਮਾ, ਪੈਟਰੋ ਰਿਫਾਇਨਰੀ, ਪੈਟਰੋਲੀਅਮ ਇੰਜਨੀਅਰਿੰਗ ਦੇ ਕੋਰਸ ਚੱਲ ਰਹੇ ਹਨ ਅਤੇ ਐਗਰੀਕਲਚਰ ਇੰਜੀਨੀਅਰਿੰਗ ਦਾ ਕੋਰਸ ਇਸ ਇਲਾਕੇ ਵਿਚ ਸਿਰਫ ਇੱਕ ਮਾਤਰ ਵਿੱਦਿਅਕ ਅਦਾਰੇ ਭਾਵ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤਾ ਗਿਆ ਹੈ । ਅੱਜ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਅਕਾਦਮਿਕ ਵਰੇ ਸਾਲ 2014-15 ਦਾ ਪ੍ਰਾਸਪੈਕਟ ਲੋਕ ਅਰਪਣ ਕੀਤਾ । ਇਸ ਮੌਕੇ ‘ਤੇ ਚਾਂਸਲਰ ਡਾ.ਜੇ.ਐੱਸ. ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ, ਵਾਈਸ ਚਾਂਸਲਰ ਡਾ. ਨਛੱਤਰ ਸਿੰਘ ਮੱਲੀ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ ।
ਇਸ ਸਬੰਧੀ ਵਿਚਾਰ ਸਾਂਝੇ ਕਰਦਿਆਂ ਸ. ਸੁਖਰਾਜ ਸਿੰਘ ਸਿੱਧੂ ਨੇ ਕਿਹਾ ਕਿ ਹਰ ਸੰਭਵ ਯਤਨ ਕੀਤਾ ਗਿਆ ਹੈ ਕਿ ਇਸ ਪ੍ਰਾਸਪੈਕਟ ਵਿਚ ਵਿਦਿਆਰਥੀ ਹਿੱਤ ਪੂਰੀ ਜਾਣਕਾਰੀ ਪਾਈ ਗਈ ਹੈ ਤਾਂ ਕਿ ਪੂਰੇ ਅਕਾਦਮਿਕ ਵਰੇ ਦੇ ਦੌਰਾਨ ਵਿਦਿਆਰਥੀ ਲਈ ਮਾਰਗ ਦਰਸ਼ਨ ਦਾ ਕੰਮ ਕਰੇ। ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਵਾਈਸ ਚਾਂਸਲਰ ਡਾ. ਨਛੱਤਰ ਸਿੰਘ ਮੱਲੀ ਨੇ ਕਿਹਾ ਕਿ ਨਵੇਂ ਸ਼ੁਰੂ ਕੀਤੇ ਕੋਰਸਾਂ ਵਿਚ ਫਿਜਿਓਥੈਰੇਪੀ, ਲਾਇਬ੍ਰੇਰੀ ਸਾਇੰਸਜ਼, ਨਿਊਜ਼ ਰੀਡਿੰਗ, ਫਾਇਰ ਸੇਫਟੀ, ਬਾਗਬਾਨੀ ਦੇਖ-ਰੇਖ, ਡੇਅਰੀ ਟੈਕਨਾਲੋਜੀ, ਵੈਟਰਨੀ ਸਾਇੰਸਜ਼ ਅਤੇ ਐਨੀਮਲ ਹੈਲਥ ਟੈਕਨਾਲੋਜੀ, ਐਵੀਏਸ਼ਨ ਟੈਕਨਾਲੋਜੀ ਆਦਿ ਪ੍ਰਮੁੱਖ ਹਨ, ਜੋ ਕਿ ਨੌਜਵਾਨ ਪੀੜੀ ਨੂੰ ਦੇਸ਼ ਦੇ ਸਰਵਪੱਖੀ ਵਿਕਾਸ ਵਿਚ ਹਿੱਸਾ ਪਾਉਣ ਦੇ ਯੋਗ ਬਣਾਉਣਗੇ ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media