Saturday, March 14, 2026

ਅੰਮ੍ਰਿਤਸਰ ਵਿਰਾਸਤੀ ਮੇਲੇ ਵਿੱਚ 22 ਮਈ ਤੱਕ ਦੋ ਦਿਨ ਦਾ ਵਾਧਾ

ਅੰਮ੍ਰਿਤਸਰ, 20 ਮਈ (ਜਗਦੀਪ ਸਿੰਘ ਸੱਗੂ) – ਲੋਕਾਂ ਦੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ ਅਰਬਨ ਹਾਟ ਵਿਖੇ 6 ਮਈ ਤੋਂ ਚੱਲ ਰਹੇ ਅੰਮ੍ਰਿਤਸਰ ਹੈਰੀਟੇਜ ਮੇਲੇ ਵਿਚ ਦੋ ਦਿਨਾਂ ਦਾ ਵਾਧਾ ਕੀਤਾ ਗਿਆ ਹੈ ਅਤੇ ਹੁਣ ਇਹ ਮੇਲਾ 22 ਮਈ ਤੱਕ ਚੱਲੇਗਾ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਦੱਸਿਆ ਕਿ ਇਹ ਮੇਲਾ ਅੱਜ ਸਮਾਪਤ ਹੋ ਜਾਣਾ ਸੀ, ਪਰੰਤੂ ਸ਼ਹਿਰ ਵਾਸੀਆਂ ਦੀ ਜ਼ੋਰਦਾਰ ਮੰਗ ‘ਤੇ ਇਸ ਨੂੰ ਦੋ ਦਿਨ ਲਈ ਹੋ ਵਧਾਇਆ ਗਿਆ ਹੈ ਤਾਂ ਜੋ ਸਨਿੱਚਰਵਾਰ ਅਤੇ ਐਤਵਾਰ ਵਾਲੇ ਦਿਨ ਲੋਕ ਇਸ ਮੇਲੇ ਦਾ ਆਨੰਦ ਮਾਣ ਸਕਣ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਾਸੀਆਂ ਤੋਂ ਇਲਾਵਾ ਇਥੇ ਆਉਂਦੇ ਲੱਖਾਂ ਸੈਲਾਨੀਆਂ ਲਈ ਵੀ ਇਹ ਮੇਲਾ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਵੱਡੀ ਗਿਣਤੀ ਵਿਚ ਸੈਲਾਨੀਆਂ ਨੇ ਇਥੇ ਕਲਾ ਦੇ ਰੰਗਾਂ ਦਾ ਆਨੰਦ ਮਾਨਣ ਅਤੇ ਖ਼ਰੀਦਦਾਰੀ ਕਰਨ ਤੋਂ ਇਲਾਵਾ ਲਜ਼ੀਜ਼ ਪਕਵਾਨਾਂ ਦਾ ਸਵਾਦ ਵੀ ਚੱਖਿਆ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਪੱਧਰ ਦੇ ਇਸ ਮੇਲੇ ਵਿਚ 20 ਰਾਜਾਂ ਦੇ ਕਲਾਕਾਰ ਅਤੇ ਦਸਤਕਾਰ ਜਿਥੇ ਆਪਣੇ ਹੁਨਰ ਅਤੇ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਨ ਉਥੇ ਇਨ੍ਹਾਂ ਸੂਬਿਆਂ ਦੇ ਪਕਵਾਨ ਤਿਆਰ ਕਰਨ ਦੇ ਮਾਹਿਰ ਆਪਣੇ-ਆਪਣੇ ਰਾਜਾਂ ਦੇ ਲਜ਼ੀਜ਼ ਪਕਵਾਨਾਂ ਦਾ ਸਵਾਦ ਵੀ ਚਖਾ ਰਹੇ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply