Saturday, March 7, 2026

ਦਿੱਲੀ ਕਮੇਟੀ ਨੇ 29 ਮਈ ਦੇ ਨਗਰ ਕੀਰਤਨ ਦਾ ਰੂਟ ਐਲਾਨਿਆ

ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਦੀ ਤਿਆਰੀਆਂ ਸਬੰਧੀ ਹੋਈ ਉੱਚ ਪੱਧਰੀ ਮੀਟਿੰਗ

PPN2405201602

ਨਵੀਂ ਦਿੱਲੀ, 24 ਮਈ (ਅੰਮ੍ਰਿਤ ਲਾਲ ਮੰਨਣ) – ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੋਣ ਵਾਲੇ ਸਮਾਗਮਾਂ ਦੀ ਤਿਆਰੀਆਂ ਦਾ ਜਾਇਜਾ ਲੈਣ ਲਈ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉ-ਚ ਪੱਧਰੀ ਮੀਟਿੰਗ ਹੋਈ ਜਿਸਦੀ ਪ੍ਰਧਾਨਗੀ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕੀਤੀ। ਇਸ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਮੁਖ ਸਕੱਤਰ ਹਰਚਰਣ ਸਿੰਘ ਦੀ ਅਗਵਾਹੀ ਵਿਚ ਇੱਕ ਵਫ਼ਦ ਨੇ ਸਮੂਲੀਅਤ ਕੀਤੀ।
ਜੀ.ਕੇ. ਵੱਲੋਂ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਵਾਸਤੇ ਕਮੇਟੀ ਵੱਲੋਂ ਉਲੀਕੇ ਜਾ ਰਹੇ ਪ੍ਰੋਗਰਾਮਾਂ ਦੀ ਜਾਣਕਾਰੀ ਵੀ ਦਿੱਤੀ ਗਈ। ਜੀ.ਕੇ. ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਗੜ੍ਹੀ ਗੁਰਦਾਸ ਨੰਗਲ ਤੋਂ 21 ਮਈ ਨੂੰ ਰਵਾਨਾ ਹੋਏ ਨਗਰ ਕੀਰਤਨ ਦਾ ਸਵਾਗਤ ਦਿੱਲੀ ਕਮੇਟੀ ਵੱਲੋਂ 28 ਮਈ ਨੂੰ ਸ਼ਾਮ 6 ਵਜੇ ਸਿੰਘੂ ਬਾਰਡਰ ਤੇ ਕੀਤਾ ਜਾਵੇਗਾ। ਰਾਤ ਨੂੰ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਵਿਖੇ ਵਿਸ਼ਰਾਮ ਉਪਰੰਤ ਸਵੇਰੇ 9 ਵਜੇ ਤੋਂ ਐਤਵਾਰ 29 ਮਈ ਨੂੰ ਨਗਰ ਕੀਰਤਨ ਸ਼ੁਰੂ ਹੋ ਕੇ ਖੈਬਰ ਪਾਸ ਚੌਂਕ, ਦਿੱਲੀ ਯੂਨੀਵਰਸਿਟੀ, ਮਾਲ ਰੋਡ, ਹਕੀਕਤ ਨਗਰ, ਬੰਦਾ ਸਿੰਘ ਬਹਾਦਰ ਰੋਡ, ਭਾਈ ਪਰਮਾਨੰਦਰ ਰੋਡ, ਗੁਰੂ ਤੇਗ ਬਹਾਦਰ ਨਗਰ ਚੌਂਕ, ਵਿਜੈ ਨਗਰ ਚੌਂਕ, ਗੁਰਦੁਆਰਾ ਸਾਹਿਬ ਕਲਿਆਣ ਵਿਹਾਰ, ਗੁਰਦੁਆਰਾ ਨਾਨਕ ਪਿਆਊ, ਰਾਣਾ ਪ੍ਰਤਾਪ ਬਾਗ, ਗੁੜ ਮੰਡੀ, ਸ਼ਕਤੀ ਨਗਰ ਚੌਂਕ, ਘੰਟਾਘਰ ਚੌਂਕ, ਬਰਫ਼ਖਾਨਾ, ਸੈਂਟ ਸਟੀਫ਼ਨ ਹਸਪਤਾਲ, ਪੁਲ ਮਠਿਆਈ, ਪੁਰਾਣੀ ਦਿੱਲੀ ਰੇਲਵੇ ਸਟੇਸ਼ਨ, ਕੌੜੀਆ ਪੁੱਲ, ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਲਾਲ ਕਿੱਲਾ, ਦਰਿਆਗੰਜ, ਦਿੱਲੀ ਗੇਟ, ਅੰਬੇਡਕਰ ਸਟੇਡੀਅਮ, ਆਈ.ਟੀ.ਓ., ਪ੍ਰਗਤੀ ਮੈਦਾਨ, ਚਿੜਿਆਘਰ, ਗੁਰਦੁਆਰਾ ਦਮਦਮਾ ਸਾਹਿਬ, ਭੋਗਲ, ਆਸ਼ਰਮ, ਲਾਜਪਤ ਨਗਰ, ਏਮਸ, ਅਰਵਿੰਦੋ ਮਾਰਗ ਤੋਂ ਹੁੰਦਾ ਹੋਇਆ ਸ਼ਹੀਦੀ ਸਥਾਨ ਬਾਬਾ ਬੰਦਾ ਸਿੰਘ ਬਹਾਦਰ ਮਹਿਰੌਲੀ ਵਿਖੇ ਸਮਾਪਤ ਹੋਵੇਗਾ।
ਜੀ.ਕੇ. ਨੇ ਦੱਸਿਆ ਕਿ ਇਸ ਨਗਰ ਕੀਰਤਨ ਦੇ ਨਾਲ-ਨਾਲ ਗੁਰੂ ਸਾਹਿਬਾਨਾਂ ਦੀਆਂ ਇਤਿਹਾਸਿਕ ਨਿਸ਼ਾਨੀਆਂ ਵਾਲੀ ਬਸ ਵੀ ਸ਼ਾਮਿਲ ਹੋਵੇਗੀ।ਜੀ.ਕੇ. ਨੇ ਨਗਰ ਕੀਰਤਨ ਦੇ ਇਸ ਰੂਟ ਵਿਚ ਦਿੱਲੀ ਦੇ ਪੰਜ ਇਤਿਹਾਸਿਕ ਗੁਰਦੁਆਰਿਆਂ ਦੇ ਸ਼ਾਮਿਲ ਹੋਣ ਨੂੰ ਨਗਰ ਕੀਰਤਨ ਦੀ ਵਿਸ਼ਾਲਤਾ ਅਤੇ ਇਤਿਹਾਸਿਕਤਾ ਨਾਲ ਜੋੜਿਆ। ਜੀ.ਕੇ. ਨੇ ਸੰਗਤਾ ਨੂੰ ਨਗਰ ਕੀਰਤਨ ਦੇ ਰੂਟ ਵਿਚ ਸਵਾਗਤੀ ਗੇਟ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਲਗਾਉਣ ਦੀ ਵੀ ਅਪੀਲ ਕੀਤੀ। ਜੀ.ਕੇ. ਨੇ ਕਮੇਟੀ ਵੱਲੋਂ ਇਸ ਨਗਰ ਕੀਰਤਨ ਦੇ ਨਾਲ ਹੀ ਗੱਤਕਾ, ਘੁੜਸਵਾਰੀ ਮੁਕਾਬਲੇ, ਲਾਈਟ ਐਂਡ ਸਾਂਉਂਡ ਸ਼ੋਅ, ਮੈਰਾਥਨ, ਡਾਕ ਟਿਕਟ ਤੇ ਸਿੱਕਾ ਜਾਰੀ ਕਰਨਾ ਵਰਗੇ ਕਈ ਆਯੋਜਨ ਕਰਨ ਦੀ ਵੀ ਜਾਣਕਾਰੀ ਦਿੱਤੀ। ਜੀ.ਕੇ. ਨੇ ਸ਼੍ਰੋਮਣੀ ਕਮੇਟੀ ਵਫ਼ਦ ਨੂੰ ਦਿੱਲੀ ਕਮੇਟੀ ਦਾ ਇਨ੍ਹਾਂ ਆਯੋਜਨਾਂ ਲਈ ਸਹਿਯੋਗ ਕਰਨ ਦੀ ਵੀ ਬੇਨਤੀ ਕੀਤੀ।
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਚਰਣ ਸਿੰਘ ਨੇ ਦਿੱਲੀ ਕਮੇਟੀ ਦਾ ਸ਼ਹੀਦੀ ਸ਼ਤਾਬਦੀ ਦੇ ਆਯੋਜਨਾ ਵਿਚ ਭਰਪੂਰ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਅਤੇ ਸਿੱਖ ਮਿਸ਼ਨ ਦਿੱਲੀ ਦੇ ਇੰਚਾਰਜ ਵੀ ਮੌਜੂਦ ਸਨ। ਦਿੱਲੀ ਕਮੇਟੀ ਵੱਲੋਂ ਸੀਨੀਅਰ ਆਗੂ ਅਵਤਾਰ ਸਿੰਘ ਹਿਤ, ਓਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ, ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਕਮੇਟੀ ਮੈਂਬਰ ਦਰਸ਼ਨ ਸਿੰਘ, ਹਰਦੇਵ ਸਿੰਘ ਧਨੋਵਾ ਅਤੇ ਕਮੇਟੀ ਦੇ ਕੌਮਾਂਤਰੀ ਮਾਮਲਿਆਂ ਦੇ ਸਲਾਹਕਾਰ ਪੁਨੀਤ ਸਿੰਘ ਚੰਢੋਕ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply