Saturday, March 14, 2026

ਨਵੇਂ ਕੋਚਾਂ ਖੇਡਾਂ ਦੇ ਪ੍ਰਚਾਰ ਤੇ ਪ੍ਰਸਾਰ ‘ਚ ਹੋਵੇਗਾ ਹੋਰ ‘ ਵਾਧਾ- ਡੀ.ਐਸ.ਓ ਹਰਪਾਲਜੀਤ ਸੰਧੂ

PPN2405201606

ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਤੇ ਖੇਡ ਵਿਭਾਗ ਦੇ ਵੱਲੋਂ ਪ੍ਰਾਂਤ ਦੇ ਖੇਡ ਖੇਤਰ ਨੂੰ ਹੋਰ ਵੀ ਚੁਸਤ ਫੁਰਤ ਤੇ ਬੇਹਤਰ ਬਣਾਉਣ ਦੇ ਮੰਤਵ ਨਾਲ ਭਰਤੀ ਕੀਤੇ ਗਏ ਨਵੇ ਕੋਚਾ ਨੇ ਆਪੋ-ਆਪਣੇ ਸਥਾਨ ਗ੍ਰਹਿਣ ਕਰ ਲਏ ਹਨ। ਸਰਹੱਦੀ ਜਿਲ੍ਹਾ ਅੰਮ੍ਰਿਤਸਰ ਨੂੰ ਵੱਖ-ਵੱਖ ਖੇਡਾਂ ਦੇ ਨਾਲ ਸਬੰਧਤ 7 ਨਵੇਂ ਕੋਚ ਮਿਲੇ ਹਨ। ਜਿਨ੍ਹਾਂ ਦੇ ਵਿੱਚ ਫੁੱਟਬਾਲ ਕੋਚ ਪ੍ਰਦੀਪ ਕੁਮਾਰ, ਬਾਕਸਿੰਗ ਕੋਚ ਜੱਸਪ੍ਰੀਤ ਸਿੰਘ, ਜੂਡੋ ਕੋਚ ਹਰਮੀਤ ਸਿੰਘ, ਸਾਈਕਲਿੰਗ ਕੋਚ ਸਿਮਰਨਜੀਤ ਸਿੰਘ, ਸਾਫਟਬਾਲ ਕੋਚ ਇੰਦਰਵੀਰ ਸਿੰਘ, ਤੈਰਾਕੀ ਕੋਚ ਵਿਨੋਦ ਸਾਂਗਵਾਨ, ਮਹਿਲਾ ਕਬੱਡੀ ਕੋਚ ਨੀਤੂ ਦੇ ਨਾਮ ਸ਼ਾਮਲ ਹਨ। ਇਨ੍ਹਾਂ ਸਾਰੇ ਕੋਚਾਂ ਨੂੰ ਜਿਲ੍ਹਾ ਖੇਡ ਅਫਸਰ ਮੈਡਮ ਹਰਪਾਲਜੀਤ ਕੋਰ ਸੰਧੂ ਤੇ ਹੋਰ ਦਫਤਰੀ ਅਮਲੇ ਫੈਲੇ ਦੇ ਵੱਲੋਂ ਜੀ ਆਇਆ ਨੂੰ ਕਿਹਾ ਗਿਆ। ਇਸ ਮੋਕੇ ਜਿਲ੍ਹਾ ਖੇਡ ਅਫਸਰ ਮੈਡਮ ਹਰਪਾਲਜੀਤ ਕੋਰ ਸੰਧੂ ਨੇ ਕਿਹਾ ਕਿ ਇਨ੍ਹਾਂ ਕੋਚਾ ਦੇ ਕੋਲ ਪਹਿਲਾ ਹੀ ਖੇਡ ਖੇਤਰ ਦਾ ਬਹੁਤ ਤਜਰਬਾ ਹੈ।ਹੁਣ ਜਿਲ੍ਹਾ ਖੇਡ ਦਫਤਰ ਦੇ ਅਧਿਕਾਰਿਤ ਖੇਤਰ ਵਿੱਚ ਆਉਂਦੇ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਹੋਰ ਵੀ ਵਾਧਾ ਹੋਵੇਗਾ ਤੇ ਵਿਦਿਆਰਥਿਆ ਦੀ ਖੇਡ ਸ਼ੈਲੀ ਵਿੱਚ ਹੋਰ ਵੀ ਨਿਖਾਰ ਆਵੇਗਾ । ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਡਾਇਰੈਕਟਰ ਸਪੋਰਟਸ ਰਾਹੁਲ ਗੁਪਤਾ, ਸਹਾਇਕ ਡਾਇਰੈਕਟਰ ਰੁਪਿੰਦਰ ਸਿੰਘ ਤੇ ਸਹਾਇਕ ਡਿਪਟੀ ਡਾਇਰੈਕਟਰ ਕਰਤਾਰ ਸਿੰਘ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਵੱਲੋਂ ਚੁਣਕੇ ਭੇਜੇ ਗਏ ਕੋਚ ਖੇਡ ਖੇਤਰ ਦੀਆਂ ਰਵਾਇਤਾ, ਪਰੰਪਰਾਵਾ ਤੇ ਰਹੁਰੀਤਾ ਨੂੰ ਕਾਇਮ ਰੱਖਣਗੇ ਤੇ ਨਵੇਂ ਖੇਡ ਸੈਸ਼ਨ ਦੇ ਦੋਰਾਨ ਹੋਣ ਵਾਲੀਆਂ ਬਲਾਕ ਪੱਧਰ ਤੋਂ ਲੈ ਕੇ ਸੂਬਾ ਪੱਧਰ ਦੀਆ ਖੇਡ ਪ੍ਰਤਿਯੋਗਤਾਵਾਂ ਦੇ ਲਈ ਚੰਗੀਆਂ ਟੀਮਾਂ ਤਿਆਰ ਕਰਨਗੇ।ਜਿਸ ਨਾਲ ਬੇਹਤਰ ਖਿਡਾਰੀਆਂ ਨੂੰ ਅੱਗੇ ਵੱਧਣ ਦਾ ਮੋਕਾ ਮਿਲੇਗਾ। ਅੰਤ ਵਿੱਚ ਉਨ੍ਹਾਂ ਆਸ ਪ੍ਰਗਟ ਕੀਤੀ ਕਿ ਚਾਲੂ ਖੇਡ ਸੈਸ਼ਨ ਦੇ ਦੋਰਾਨ ਅੰਮ੍ਰਿਤਸਰ ਜਿਲ੍ਹੇ ਦੀ ਕਾਰਗੁਜਾਰੀ ਬੇਹਤਰ ਤੇ ਬੇਮਿਸਾਲ ਹੋਵੇਗੀ।ਫੁੱਟਬਾਲ ਕੋਚ ਪ੍ਰਦੀਪ ਕੁਮਾਰ, ਬਾਕਸਿੰਗ ਕੋਚ ਜੱਸਪ੍ਰੀਤ ਸਿੰਘ, ਜੂਡੋ ਕੋਚ ਹਰਮੀਤ ਸਿੰਘ, ਸਾਈਕਲਿੰਗ ਕੋਚ ਸਿਮਰਨਜੀਤ ਸਿੰਘ, ਸਾਫਟਬਾਲ ਕੋਚ ਇੰਦਰਵੀਰ ਸਿੰਘ, ਤੈਰਾਕੀ ਕੋਚ ਵਿਨੋਦ ਸਾਂਗਵਾਨ, ਮਹਿਲਾ ਕਬੱਡੀ ਕੋਚ ਨੀਤੂ ਨੇ ਵਿਸ਼ਵਾਸ਼ ਦਵਾਇਆ ਕਿ ਉਹ ਆਪੋ-ਆਪਣੇ ਖੇਡ ਖੇਤਰ ਦੇ ਵਿੱਚ ਮਿਹਨਤ ਤੇ ਸਿਰੜ ਦੇ ਨਾਲ ਵਿਚਰਨਗੇ ਤੇ ਖਿਡਾਰੀਆਂ ਦੇ ਨਾਲ ਬੇਹਤਰ ਤਾਲਮੇਲ ਬਣਾਕੇ ਰੱਖਣਗੇ।ਇਸ ਮੋਕੇ ਸੀਨ: ਸਹਾਇਕ ਗੁਰਿੰਦਰ ਸਿੰਘ ਹੁੰਦਲ, ਕਲਰਕ ਨੇਹਾ ਚਾਵਲਾ, ਗਰਾਊਂਡ ਸੁਪਰਵਾਈਜਰ ਮੁਖਤਾਰ ਮਸੀਹ, ਅਮਰੀਕ ਸਿੰਘ ਵਿਰਕ, ਰਾਜਬੀਰ ਕੋਰ, ਰੇਨੂੰ ਵਰਮਾ, ਰਜਨੀ ਸੈਣੀ, ਪਦਾਰਥ ਸਿੰਘ, ਅਸ਼ੋਕ ਕੁਮਾਰ, ਸੁੱਚਾ ਸਿੰਘ, ਜਸਵੰਤ ਸਿੰਘ, ਬਲਬੀਰ ਸਿੰਘ, ਕੁਲਦੀਪ ਕੋਰ, ਰਜਿੰਦਰ ਕੁਮਾਰ, ਕਰਨ ਸ਼ਰਮਾ, ਚੇਤਨ, ਕੁਲਦੀਪ ਸਿੰਘ, ਸੁਮਨ, ਸੁਖਰਾਜ ਸਿੰਘ, ਸ਼ਿਵ ਨਾਥ ਆਦਿ ਹਾਜਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply