Wednesday, March 18, 2026

ਨਵੇਂ ਆਏ ਮੁਨਸ਼ੀ ਨਾਲ ਨਸ਼ਾ ਵਿਰੋਧੀ ਕਮੇਟੀ ਦੀ ਹੋਈ ਮੀਟਿੰਗ

PPN2405201612
ਪੱਟੀ 24 ਮਈ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਪਿੰਡ ਸਭਰਾ ਵਿਖੇ ਨਸ਼ਾ ਵਿਰੋਧੀ ਕਮੇਟੀ ਨੇ ਪੁਲਿਸ ਚੌਕੀ ਸਭਰਾਂ ਦੇ ਨਵੇਂ ਮੁੱਖ ਮੁਨਸ਼ੀ ਜਸਪਾਲ ਸਿੰਘ ਨਾਲ ਮੀਟਿੰਗ ਕੀਤੀ, ਇਸ ਮੀਟਿੰਗ ਵਿੱਚ ਨਸ਼ਾ ਵਿਰੋਧੀ ਕਮੇਟੀ ਦੇ ਮਂੈਬਰਾਂ ਨੇ ਕਿਹਾ ਕਿ ਹਰੇਕ ਪਿੰਡਾ ਵਿੱਚ ਜਾ ਕੇ ਲੋਕਾ ਨੂੰ ਨਸ਼ਿਆ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਕਿ ਨਸ਼ਾ ਇਨਸਾਨ ਨੂੰ ਅੰਦਰੋ ਅੰਦਰ ਖੋਖਲਾ ਕਰ ਦਿੰਦਾ ਹੈ।ਆਉਣ ਵਾਲੀਆਂ ਪੀੜੀਆਂ ਨੂੰ ਨਸ਼ਿਆਂ ਤੋ ਬਚਾਉਣ ਲਈ ਪਰਿਵਾਰਾਂ ਦਾ ਸਾਥ ਦੇਣਾ ਬਹੁਤ ਜਰੂਰੀ ਹੈ, ਤਾਂ ਜੋ ਦੇਸ਼ ਨਸ਼ਾ ਮੁਕਤ ਹੋ ਸਕੇ।ਇਸ ਨਸ਼ਾ ਵਿਰੋਧੀ ਕਮੇਟੀ ਨਾਲ ਕਈ ਪਿੰਡ ਜੁੜੇ ਹਨ ਤੇ ਤਹਿਸੀਲ ਪੱਟੀ ਦੇ ਕਈ ਪਰਿਵਾਰ ਜੋ ਨਸ਼ਿਆਂ ਖਿਲਾਫ ਪੂਰਾ ਸਹਿਯੋਗ ਦੇਣਗੇ।ਜਿਸ ਦੀ ਸੁਰੂਆਤ ਜਲਦ ਹੀ ਕੀਤੀ ਜਾਵੇਗੀ।ਇਸ ਮੌਕੇ ਮੁੱਖ ਮੁਨਸ਼ੀ ਜਸਪਾਲ ਸਿੰਘ ਨੇ ਨਸ਼ੇ ਵਰਗੀ ਭੈੜੀ ਲਾਹਨਤ ਨੂੰ ਜੜੋ ਖਤਮ ਕਰਨ ਲਈ ਪਿੰਡ ਵਾਸੀਆ ਨੂੰ ਪੁਲਸ ਦਾ ਸਾਥ ਦੇਣਾ ਚਾਹੀਦਾ ਹੈ, ਤਾਂ ਜੋ ਨਸ਼ੇ ਦੇ ਸੌਦਾਗਰਾਂ ‘ਤੇ ਕਾਬੂ ਪਾਇਆ ਜਾ ਸਕੇ ਅਤੇ ਨਸ਼ਾ ਵੇਚਣ ਤੇ ਨਸ਼ਾ ਕਰਨ ਵਾਲਿਆ ਨੂੰ ਜੇਲਾ ਵਿੱਚ ਡੱਕਿਆ ਜਾ ਸਕੇ। ਇਸ ਮੌਕੇ ਸਰਬਜੀਤ ਸਿੰਘ ਸੋਨੂੰ, ਬਲਵਿੰਦਰ ਸਿੰਘ, ਦਿਲਬਾਗ ਸਿੰਘ, ਬਲਕਾਰ ਸਿੰਘ, ਜਤਿੰਦਰ ਸਿੰਘ, ਲੱਖਾ ਸਿੰਘ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply