ਬਟਾਲਾ, 25 ਮਈ (ਨਰਿੰਦਰ ਸਿੰਘ ਬਰਨਾਲ)- ਸਮਾਜ ਵਿਚ ਲੜਕੀਆਂ ਦੀ ਜਨਮ ਦਰ ਘਟਨ ਤੇ ਮਾਦਾ ਭਰੂਣ ਹੱਤਿਆਂ ਦੇ ਨਾਲ ਲੜਕੀਆਂ ਦੀ ਪੜਾਈ ਸਬੰਧੀ ਵਿਚਾਰ ਚਰਚਾ ਦਰਸਾਊਦਾ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਨੂੰ ਘਰ ਘਰ ਪਹੁੰਚਾਉਣ ਦੇ ਮਕਸਦ ਨਾਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰ ਬਟਾਲਾ ਵਿਖੇ ਕੀਤੇ ਪ੍ਰੋਗਰਾਮ ਵਿਚ ਸ੍ਰੀ ਸੌਰਵ ਅਰੋੜਾ ਐਸ ਡੀ ਐਮ ਬਟਾਲਾ ਮੁਖ ਮਹਿਮਾਨ ਤੌਰ ਤੇ ਸਾਮਲ ਹੋਏ। ਸ੍ਰੀ ਅਰੋੜਾਂ ਨੇ ਕੰਨਿਆਂ ਸਕੂਲ ਦੀਆਂ ਲੜਕੀਆਂ ਨਾਲ ਆਪਣੇ ਜਿੰਦਗੀ ਦੇ ਨਿਜੀ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਕੋਈ ਵੀ ਕੰਮ ਅਸੰਭਵ ਨਹੀ, ਮਨ ਵਿਚ ਧਾਂਰਿਆ ਹਰ ਟੀਚਾ ਪੂਰਾ ਕੀਤਾ ਜਾ ਸਕਦਾ ਹੈ, ਪਰ ਇੰਨਸਾਨ ਨੂੰ ਮਿਹਨਤ ਕਰਨੀ ਪਵੇਗੀ ਤੇ ਸੱਚੇ ਦਿਲੋ ਕੀਤੀ ਮਿਹਨਤ ਸਫਲਤਾ ਦੇ ਦਰਵਾਜ਼ੇ ਖੋਲਦੀ ਹੈ। ਖਾਸ ਕਰਕੇ ਜਦ ਲੜਕੀਆਂ ਸਮਾਜ ਵਿਚ ਸਿਖਿਅਤ ਹੋਣਗੀਆਂ ਤਾ ਸਮਾਜ ਦੀ ਨੁਹਾਰ ਬਦਲ ਜਾਵੇਗੀ ਤੇ ਸਮਾਜ ਤਰੱਕੀ ਦਾ ਰਾਹ ਦੇ ਤੁਰੇਗਾ। ਜਦ ਔਰਤ ਸਿਖਿਅਤ ਹੁੰਦੀ ਹੈ ਤਾ ਸਾਰਾ ਸਮਾਜ ਹੀ ਸਿਖਿਅਤ ਹੋਕੇ ਭਲੇ ਦੇ ਕੰਮ ਕਰਦਾ ਹੈ।
ਸ੍ਰੀ ਅਰੋੜਾ ਵੱਲੋਬਾਰਵੀ ਜਮਾਤ ਵਿਚ ਸਕੂਲ ਵਿਚੋ ਵੱਧ ਅੰਕ ਪ੍ਰਾਪਤ ਕਰਨ ਵਾਲੀ ਜਸਪਿੰਦਰ ਕੌਰ ਤੇ ਦਸਵੀ ਜਮਾਤ ਵਿਚੋ ਮੈਰਿਟ ਪ੍ਰਾਪਤ ਕਰਨ ਵਾਲੀ ਸਿਵਾਨੀ ਦਾ ਵਿਸ਼ੇਸ ਸਨਮਾਨ ਕੀਤਾ ਗਿਆ, ਸਨਮਾਨ ਦੇਣ ਵਾਲਿਆ ਵਿਚ ਡਿਪਟੀ ਜਿਲ੍ਹਾ ਸਿਖਿਆ ਅਫਸਰ ਗੁਰਦਾਸਪੁਰ ਸ੍ਰੀ ਭਾਰਤ ਭੂਸ਼ਨ, ਸੇਵਾ ਮੁਕਤ ਪ੍ਰਿੰਸੀਪਲ ਇੰਦਰਜੀਤ ਵਾਲੀਆ ਸਾਮਿਲ ਸਨ। ਡਿਪਟੀ ਡੀ ਈ ੳ ਸ੍ਰੀ ਭਾਂਰਤ ਭੂਸ਼ਨ ਨੇ ਦੱਸਿਆ ਸਰਕਾਰ ਲੜਕੀਆ ਦੀ ਸਿਖਿਆ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ, ਜਿਸ ਤਹਿਤ ਸਕੂਲਾ ਵਿਚ ਵਜੀਫੇ, ਸਾਇਕਲ, ਵਰਦੀਆਂ, ਦੁਪਹਿਰ ਦਾ ਭੋਜਨ ਦੇ ਕੇ ਇਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਸਮਾਜ ਵਿਚ ਲੜਕੀਆ ਸਿਖਿਅਤ ਹੋਣ। ਜਿਸ ਸਮਾਜ ਵਿਚ ਔਰਤਾ ਪੜੀਆ ਲਿਖੀਆ ਹੋਣਗੀ , ਸਮਾਜ ਦਾ ਵਿਕਾਸ ਸਿਖਰਾਂ ਨੂੰ ਛੁਹੇਗਾ। ਇਸ ਵਾਸਤੇ ਬੇਟੀ ਪੜਾੳ ਤੇ ਬੇਟੀ ਬਚਾੳ ਦੀ ਮੁਹਿੰਮ ਨੂੰ ਘਰ ਘਰ ਪਹੁੰਚਾਉਣਾ ਚਾਹੀਦਾ ਹੈ।ਸਮਾਗਮ ਦੌਰਾਨ ਸਕੂਲ ਦੀਆਂ ਲੜਕੀਆਂ ਵੱਲੋ ਭਰੂਣ ਹੱਤਿਆ, ਇਸਤਰੀ ਸਿਖਿਆ ਤੇ ਗੀਤ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।
ਸਮਾਗਮ ਦੌਰਾਨ ਸੇਵਾ ਮੁਕਤ ਪ੍ਰਿੰਸੀਪਲ ਸ੍ਰੀ ਮਤੀ ਇੰਦਰਜੀਤ ਵਾਲੀਆ ਨੇ ਮੈਰਿਟ ਵਿਚ ਆਈ ਲੜਕੀ ਨੂੰ 5000 ਤੇ ਬਾਰਵੀ ਵਿਚੋ ਵੱਧ ਅੰਕ ਪ੍ਰਾਪਤ ਕਰਨ ਵਾਲੀ ਲੜਕੀ ਨੂੰ 5000 ਨਕਦ ਇਨਾਮ ਦਿਤਾ। ਇਸ ਪ੍ਰੋਗਰਾਮ ਵਿਚ ਸਨਮਾਨ ਬੱਚਿਆ ਦੇ ਮਾਤਾ ਪਿਤਾ ਵਰਿੰਦਰ ਕੁਮਾਰ, ਆਸਾ ਰਾਣੀ ਤੋ ਇਲਾਵਾ ਪ੍ਰਿੰਸੀਪਲ ਅਨਿਲ ਕੁਮਾਰ ਲੜਕੇ ਸਕੂਲ ਬਟਾਲਾ, ਲਖਵਿੰਦਰ ਸਿੰਘ ਲੈਕਚਰਾਰ ਲੜਕੇ ਸਕੂਲ ਬਟਾਲਾ,ਕਮਲੇਸ ਕੌਰ, ਸੁਨੀਤਾ ਸਰਮਾ, ਇੰਦਰਜੀਤ ਕੌਰ, ਰਜਨੀ ਬਾਲਾ, ਨਿਤੀ ਮਹਾਜਨ, ਸੁਮਨ ਬਾਲਾ, ਅਨਿਲ ਕੁਮਾਰ, ਨਰਿੰਦਰ ਬਰਨਾਲ, ਹਰੀ ਕ੍ਰਿਸ਼ਨ, ਹਰੀ ਉਮ ਗਾਈਡੈਂਸ ਕਾਉਸਲਰ, ਚਰਨਜੀਤ ਸਿੰੰਘ, ਹਰਪ੍ਰੀਤ ਸਿੰਘ, ਜੀਵਨ ਸਿੰਘ, ਗੁਰਮੀਤ ਸਿੰਘ ਆਦਿ ਸਕੂਲ ਦੇ ਸਮੂਹ ਅਧਿਆਪਕ ਤੇ ਲੈਕਚਰਾਰ ਹਾਜ਼ਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media