Thursday, April 30, 2026

ਸਟੂਡੈਂਟ ਹੈਵਨ ਪਬਲਿਕ ਸਕੂਲ ਦੇ ਖਿਡਾਰੀਆਂ ਜਿੱਤੇ ਮੈਡਲ, ਹੋਇਆ ਸਵਾਗਤ

PPN2505201609ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ ਬਿਊਰੋ)- ਖੇਡ ਖੇਤਰ ‘ਚ ਬਲਾਕ, ਜਿਲ੍ਹਾ,; ਸੂਬਾ, ਰਾਸ਼ਟਰੀ ਤੇ ਅੰਤਰਾਸ਼ਟਰੀ ਪੱਧਰ ਤੇ ਨਾਮਣਾ ਖੱਟਣ ਵਾਲੇ ਸਟੂਡੈਂਟ ਹੈਵਨ ਪਬਲਿਕ ਸਕੂਲ ਤਰਨਤਾਰਨ ਰੋਡ ਦੇ ਖਿਡਾਰੀਆਂ ਨੇ ਅੰਤਰਾਸ਼ਟਰੀ ਕੁੰਗਫੂ ਵੁਸ਼ੌ ਚੈਂਪੀਅਨਸ਼ਿਪ ਦੇ ਦੋਰਾਨ ਆਪਣੀ ਕਲਾ ਦਾ ਲੋਹਾ ਮਨਵਾਉਂਦੇ ਹੋਏ ਕਈ ਮੈਡਲ ਹਾਸਲ ਕੀਤੇ ਹਨ। ਸਕੂਲ ਪੁੱਜੇ ਇਨ੍ਹਾਂ ਖਿਡਾਰੀਆਂ ਤੇ ਅੰਤਰਾਸ਼ਟਰੀ ਕੋਚ ਦਾ ਨਿੱਘਾ ਸਵਾਗਤ ਹੋਇਆ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਿੰ: ਸੁਖਵੰਤ ਕੋਰ ਨੇ ਦੱਸਿਆ ਕਿ ਇੰਡੋ-ਭੂਟਾਨ ਕੁੰਗਫੂ ਵੁਸ਼ੌ ਚੈਂਪੀਅਨਸ਼ਿਪ ਦੋਰਾਨ ਉਨ੍ਹਾਂ ਦੇ ਖਿਡਾਰੀ ਹਰਪਵਨਪ੍ਰੀਤ ਸਿੰਘ, ਇੰਦਰਬੰਸ ਸਿੰਘ, ਅੰਮ੍ਰਿਤਪਾਲ ਸਿੰਘ, ਜੁਗਰਾਜ ਸਿੰਘ, ਜਗਪ੍ਰੀਤ ਸਿੰਘ, ਬੱਬਲਦੀਪ ਸਿੰਘ, ਸੂਰਜ, ਸਾਹਿਬ ਕੋਰ ਨੇ ਗੋਲਡ ਮੈਡਲ ਜਦੋਂ ਕਿ ਗੁਰਪ੍ਰੀਤ ਕੋਰ ਤੇ ਰਾਜਬੰਸ ਸਿੰਘ ਨੇ ਸਿਲਵਰ ਮੈਡਲ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਤੇ ਖੇਡ ਖੇਤਰ ਨੂੰ ਇਨ੍ਹਾਂ ਖਿਡਾਰੀਆਂ ਕੋਲੋਂ ਬਹੁਤ ਆਸਾਂ ਹਨ। ਇਸ ਮੋਕੇ ਐਮਡੀ ਜਸਪ੍ਰੀਤ ਸਿੰਘ, ਡਾਇਰੈਕਟਰ ਗੁਰਚਰਨ ਸਿੰਘ, ਕੋਚ ਹਰਜੀਤ ਸਿੰਘ, ਕੁਲਵੰਤ ਸਿੰਘ, ਡਾ: ਬਿਕਰਮਜੀਤ ਸਿੰਘ ਆਦਿ ਹਾਜਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply