
ਬਠਿੰਡਾ, 26 ਮਈ (ਜਸਵਿੰਦਰ ਸਿਘ ਜੱਸੀ, ਅਵਤਾਰ ਸਿੰਘ ਕੈਂਥ)- ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ 10 ਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਦੋ ਵਿਦਿਆਰਥੀਆਂ ਨੇ 96 ਪ੍ਰਤੀਸ਼ਤ ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਦੀਆਂ ਦੋ ਵਿਦਿਆਰਥਣਾਂ ਗੁਰਲੀਨ ਕੌਰ ਪੁੱਤਰ ਹੰਸ ਸਿੰਘ ਅਤੇ ਹਰਸਿਮਰਨ ਕੌਰ ਨੇ 650 ਵਿੱਚੋਂ 622 ਅੰਕ ਭਾਵ 90 ਪ੍ਰਤੀਸ਼ਤ ਨੰਬਰ ਪ੍ਰਾਪਤ ਕਰਕੇ ਪਹਿਲੇ ਸਥਾਨ ‘ਤੇ ਕਬਜਾ ਅਜਮਾਇਆ। ਦੋਹਾਂ ਵਿਦਿਆਰਥਣਾਂ ਨੇ ਹਿਸਾਬ ਦੇ ਵਿਸ਼ੇ ਵਿੱਚੋ 100 ਵਿੱਚੋਂ 100 ਅੰਕ ਪ੍ਰਾਪਤ ਕੀਤਾ ਜਦੋਂ ਕਿ ਹਰਸਿਮਰਨ ਕੌਰ ਨੇ ਹਿਸਾਬ ਦੇ ਨਾਲ ਨਾਲ ਸਮਾਜਿਕ ਸਿੱਖਿਆ ਵਿੱਚੋਂ ਵੀ 100 ਪ੍ਰੀਤਸ਼ਤ ਅੰਕ ਹਾਸਲ ਕੀਤੇ। ਦੂਜਾ ਸਥਾਨ ਨੈਂਨਸੀ ਸ਼ਰਮਾ ਪੁੱਤਰੀ ਹਰਵਿੰਦਰ ਨੇ 650 ਵਿੱਚੋਂ 583 ਅੰਕ ਜਦੋਂ ਕਿ ਸ਼ਗਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਨੇ 650 ਵਿੱਚ 580 ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ। 90 ਪ੍ਰਤੀਸ਼ਤ ਵਿਦਿਆਰਥੀਆਂ ਨੇ ਪਹਿਲਾ ਦਰਜ਼ਾ ਹਾਸਲ ਕੀਤਾ। ਬਾਰਵੀਂ ਦਾ ਸਾਇੰਸ ਗਰੁੱਪ ਦਾ ਨਤੀਜਾ ਵੀ 99.99 ਪ੍ਰੀਤਸ਼ਤ ਤੱਕ ਰਿਹਾ। 142 ਵਿੱਚੋਂ 141 ਵਿਦਿਆਰਥੀ ਚੰਗੇ ਅੰਕ ਹਾਸਲ ਕਰਕ ਪਾਸ ਹੋਏ। ਪਹਿਲੇ ਨੰਬਰ ‘ਤੇ ਸੁਖਪ੍ਰੀਤ ਕੌਰ ਨੇ 450 ਵਿੱਚੋਂ 409, ਹਰਪ੍ਰੀਤ ਸਿੰਘ ਨੇ 406 ਪ੍ਰਾਪਤ ਕਰਕੇ ਦੂਜਾ ਨੰਬਰ, ਹਰਸਿਮਰਨਜੀਤ ਸਿੰਘ ਨੇ ਤੀਜੇ ਨੰਬਰ ‘ਤੇ 450 ਵਿੱਚੋਂ 400 ਅੰਕ ਪ੍ਰਾਪਤ ਕੀਤੇ। ਆਰਟਸ ਗਰੁੱਪ ਵਿੱਚ 126 ਵਿਦਿਆਰਥੀਆਂ ਵਿੱਚੋਂ 124 ਵਿਦਿਆਰਥੀ ਪਾਸ ਹੋਏ। ਚੰਗੀਆਂ ਪੁਜ਼ੀਸਨਾਂ ਹਾਸਲ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਮੇਤ ਮਾਤਾ-ਪਿਤਾ ਬੁਲਾ ਕੇ ਪ੍ਰਿਸ਼ੀਪਲ ਵੱਲੋਂ ਸਨਮਾਨਿਤ ਕਰਨ ਮਗਰੋਂ ਉਹਨਾਂ ਨੂੰ ਚਾਹ ਪਾਣੀ ਵੀ ਪਿਲਾਇਆ। ਸਕੂਲ ਦੇ ਪ੍ਰਿਸ਼ੀਪਲ ਡਾ. ਰਵਿੰਦਰ ਸਿੰਘ ਮਾਨ ਨੇ ਸਾਰੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆ ਜਿੰਦਗੀ ਵਿੱਚ ਸੰਘਰਸ਼ ਕਰਨ, ਮਿਹਨਤ ਤੇ ਇਮਾਨਦਾਰ ਨਾਲ ਅੱਗੇ ਵੱਧਣ ਦੀ ਹੱਲਾ ਸੇਰੀ ਦਿੱਤੀ।
Punjab Post Daily Online Newspaper & Print Media