Thursday, March 19, 2026

ਮੋਹਰੀ ਰਹੀ ਹੋਣਹਾਰ ਵਿਦਿਆਰਥਣ ਸੰਦੀਪ ਬਣਨਾ ਚਾਹੁੰਦੀ ਹੈ ਸੀ.ਏ

PPN2605201611

ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ ਬਿਊਰੋ)- ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ ਗਏ ਦਸਵੀਂ ਦੇ ਨਤੀਜੇ ਦੋਰਾਨ ਮੋਹਰੀ ਰਹੀ ਨਿਊ ਲਾਇਟ ਪਬਲਿਕ ਸੀਨੀ: ਸੈਕੰ: ਸਕੂਲ ਸੇਵਾ ਨਗਰ ਪੁਤਲੀਘਰ ਦੀ ਵਿਦਿਆਰਥਣ ਸੰਦੀਪ ਕੋਰ ਪੁੱਤਰੀ ਹਰਜੀਤ ਸਿੰਘ ਦਾ ਉੱਘੀ ਸਮਾਜ ਸੇਵਿਕਾ ਆਸ਼ੂ ਕੋਟ ਖਾਲਸਾ ਤੇ ਉੱਘੇ ਖੇਡ ਪ੍ਰਮੋਟਰ ਬਲਜਿੰਦਰ ੰਿਸੰਘ ਮੱਟੂ ਤੇ ਹੋਰਨਾਂ ਵਲੋਂ ਗਰਮਜੌਸ਼ੀ ਨਾਲ ਸਵਾਗਤ ਕਰਦੇ ਹੋਏ ਉਸ ਦਾ ਮੂੰਹ ਮਿੱਠਾ ਕਰਵਾਇਆ। ਗਰੀਬੀ ਰੇਖਾ ਤੋਂ ਹੇਠਾਂ ਗੁਜਰ ਬਸਰ ਕਰਨ ਵਾਲੇ ਪਰਿਵਾਰ ਦੀ ਮੋਹਰੀ ਰਹਿਣ ਵਾਲੀ ਸਕੂਲ ਐਮਡੀ ਕੁਨਾਲ ਬਹਿਲ ਤੇ ਪ੍ਰਿੰ: ਰੇਨੂੰ ਮਹਾਜਨ ਦੀ ਲਾਡਲੀ ਵਿਦਿਆਰਥਣ ਸੰਦੀਪ ਕੋਰ ਦੀ ਇਸ ਪ੍ਰਾਪਤੀ ਤੇ ਸਕੂਲ ਪ੍ਰਬੰਧਕਾਂ, ਮਾਪਿਆਂ ਤੇ ਇਲਾਕਾ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ ਹੈ।ਵਿਦਿਆਰਥਣ ਸੰਦੀਪ ਕੋਰ ਇਕ ਬੇਮਿਸਾਲ ਚਾਰਟਿਡ ਅਕਾਊਟੈਂਟ ਬਣਨਾ ਚਾਹੁੰਦੀ ਹੈ। ਵਿਦਿਆਰਥਣ ਦਾ ਮਾਨ ਸਨਮਾਨ ਕਰਦਿਆਂ ਆਸ਼ੂ ਕੋਟ ਖਾਲਸਾ ਤੇ ਬਲਜਿੰਦਰ ਸਿੰਘ ਮੱਟੂ ਨੇ ਕਿਹਾ ਕਿ ਕੁਝ ਕਰ ਗੁਜਰਨ ਤੇ ਬਣ ਦਿਖਾਉਣ ਦੀ ਚਾਹਤ ਰੱਖਣ ਵਾਲੀਆਂ ਧੀਆਂ ਦਾ ਮਾਨ ਸਨਮਾਨ ਕਰਨਾ ਹਰੇਕ ਦਾ ਫਰਜ ਬਣਦਾ ਹੈ। ਸੰਦੀਪ ਕੋਰ ਨੇ ਚਿੱਕੜ ਵਿਚ ਕਮਲ ਖਿਲਣ ਵਾਲੀ ਕਹਾਵਤ ਨੂੰ ਸੱਚ ਕਰ ਵਿਖਾਇਆ ਹੈ। ਐਮਡੀ ਕੁਨਾਲ ਬਹਿਲ ਤੇ ਪ੍ਰਿੰ: ਰੇਨੂੰ ਮਹਾਜਨ ਨੇ ਵੀ ਸੰਦੀਪ ਕੋਰ ਸਮੇਤ ਹੋਰਨਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਭੇਜੀ। ਇਸ ਮੋਕੇ ਬ੍ਰਹਮ ਸਰੂਪ, ਬਿਮਲਾ ਰਾਣੀ, ਵਿਨੋਦ ਕੁਮਾਰ, ਅਨਮੋਲ, ਮਨੋਜ ਕੁਮਾਰ, ਸ਼ੁਕਲਾ ਪ੍ਰਧਾਨ ਆਦਿ ਮੌਜੂਦ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply