Saturday, October 10, 2026

 ਬਾਲ ਅਧਿਕਾਰਾਂ ਦੀ ਰਾਖੀ ਸਭ ਦੀ ਸਾਂਝੀ ਜਿੰਮੇਵਾਰੀ – ਚਰਨਦੇਵ ਮਾਨ

PPN2605201618

ਫਾਜਿਲਕਾ 26 ਮਈ (ਵਨੀਤ ਅਰੋੜਾ) – ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ.ਚਰਨਦੇਵ ਸਿੰਘ ਮਾਨ ਨੇ ਅੱਜ ਸਰਕਾਰੀ ਸੀਨੀਅਰ ਸੈਂਕਡਰੀ ਸਕੂਲ ਖੂਈਖੇੜਾ ਵਿਖੇ ਸਾਰਡ ਅਤੇ ਸੇਵ ਦਾ ਚਿਲਰਡਰਨ ਸੰਸਥਾ ਵੱਲੋਂ ਚਲਾਈ ਜਾ ਰਹੀ ‘ਚੁੱਪ ਨਹੀ ਰਹਿਣਾ ਸਾਨੂੰ ਕਹਿਣਾ’ ਮੁਹਿੰਮ ਦਾ ਜਾਇਜਾ ਲਿਆ। ਉਕਤ ਸੰਸਥਾਵਾਂ ਵੱਲੋ ਜਿਲ੍ਹੇ ਬੱਚਿਆ ਦੇ ਅਧਿਕਾਰਾ ਪ੍ਰਤੀ ਲੋਕਾ ਨੂੰ ਜਾਗਰੂਕ ਕਰਨ ਲਈ ਵੀਡੀਓ ਵੈਨ ਚਲਾਈ ਜਾ ਰਹੀ ਜੋ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਪ੍ਰੇਰਿਤ ਕਰਦੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੱਚਿਆ ਦੀ ਸੁਰੱਖਿਆ ਨਾਲ ਜੁੜੇ ਮੁੱਦਿਆ ਜਿਵੇਂ ਬਾਲ ਮਜਦੂਰੀ, ਬਾਲ ਵਿਵਾਹ, ਬਾਲ ਤਸੱਕਰੀ, ਨਸ਼ੇ ਦਾ ਸੇਵਨ, ਸਕੂਲ ਜਾਂ ਘਰ ਵਿਚ ਸ਼ਰੀਰਕ ਦੰਡ, ਕੰਨਿਆ ਭਰੂਣ ਹੱਤਿਆ, ਬਾਲ ਸ਼ੋਸ਼ਨ ਆਦਿ ਵਰਗੀਆਂ ਬੁਰਾਈਆਂ ਨੂੰ ਸਾਂਝੇ ਯਤਨਾਂ ਨਾਲ ਹੀ ਰੋਕਿਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਜਿਲ੍ਹਾ ਸਿੱਖਿਆ ਅਫਸਰ ਡਾ. ਸੁਖਬੀਰ ਸਿੰਘ ਬੱਲ, ਡਾ. ਧਾਲੀਵਾਲ, ਸਾਰਡ ਸੰਸਥਾ ਦੇ ਪ੍ਰੋਜੈਕਟ ਕੁਆਰਡੀਨੇਟਰ ਮੈਂਤਰੇਈ ਭੱਟ, ਬਾਲ ਸੁਰੱਖਿਆ ਸੰਮਤੀ ਖੂਈਖੇੜਾ ਅਤੇ ਸਕੂਲ ਦਾ ਸਟਾਫ ਵੀ ਹਾਜਰ ਸੀ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply