Monday, March 16, 2026

ਖੇਡ ਪ੍ਰਮੋਟਰ ਡੀ.ਐਸ.ਪੀ ਕੁਲਦੀਪ ਸਿੰਘ ਸਨਮਾਨਿਤ

PPN2705201614

ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ ਬਿਊਰੋ)- ਸਮੇਂ ਸਮੇਂ ਤੇ ਲੋੜਵੰਦ ਖਿਡਾਰੀਆਂ ਦੀ ਬਾਂਹ ਫੜਨ ਵਾਲੇ ਤੇ ਖੇਡ ਖੇਤਰ ਨੂੰ ਉਤਸ਼ਾਹਿਤ ਕਰਨ ਵਾਲੇ ਇੰਸਪੈਕਟਰ ਤੋਂ ਪਦਉਨਤ ਹੋਏ ਉਘੇ ਖੇਡ ਪ੍ਰਮੋਟਰ, ਡੀ.ਐਸ.ਪੀ ਕੁਲਦੀਪ ਸਿੰਘ ਨੂੰ ਯੰਗ ਸਪੋਰਟਸ ਐਂਡ ਵੈਲਫੇਅਰ ਸੁੁਸਾਇਟੀ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾਂ ਦੇ ਵਲੋਂ ਅੱਜ ਸਨਮਾਨਿਤ ਕੀਤਾ ਗਿਆ।ਸੁਸਾਇਟੀ ਦੇ ਪ੍ਰਧਾਨ ਸ਼ਾਮ ਸੁੰਦਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਨਮਾਨਿਤ ਕਰਨ ਦੀ ਰਸਮ ਉਘੇ ਖੇਡ ਪ੍ਰਮੋਟਰ ਜਨਰਲ ਸਕੱਤਰ ਤੇ ਖੋ-ਖੋ ਫੈਡਰੇਸ਼ਨ ਆਫ ਇੰਡੀਆ ਦੇ ਕੋਚ ਰਾਜਨ ਕੁਮਾਰ ਸੂਰਯਵੰਸ਼ੀ, ਕੋਚ ਮਨੀਸ਼ ਕੁਮਾਰ ਨੇ ਅਦਾ ਕਰਦਿਆਂ ਕਿਹਾ ਕਿ ਡੀ.ਐਸ.ਪੀ ਕੁਲਦੀਪ ਸਿੰਘ ਨੇ ਜਿਥੇ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿਚ ਕੋਈ ਕਮੀ ਨਹੀਂ ਛੱਡੀ, ਉਥੇ ਉਨ੍ਹਾਂ ਨੇ ਲੋੜਵੰਦ ਖਿਡਾਰੀਆਂ ਨੂੰ ਅੱਗੇ ਵੱਧਣ ਲਈ ਪ੍ਰੇਰਿਆ ਤੇ ਜ਼ਰੂਰਤ ਪੈਣ ਤੇ ਆਰਥਿਕ ਮਦਦ ਵੀ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਪੁਲਿਸ ਅਫਸਰਾਂ ਦਾ ਮਾਨ ਸਨਮਾਨ ਕਰਨਾ ਖੇਡ ਸੰਸਥਾਵਾਂ ਦਾ ਫਰਜ ਹੈ। ਸੁਸਾਇਟੀ ਵਲੋਂ ਮਿਲੇ ਮਾਨ ਸਨਮਾਨ ਤੋਂ ਬਹੱਦ ਖੁਸ਼ ਡੀਐਸਪੀ ਕੁਲਦੀਪ ਸਿੰਘ ਨੇ ਕਿਹਾ ਕਿ ਉਹ ਆਪਣੇ ਸਰਕਾਰੀ ਫਰਜ਼ਾਂ ਦੇ ਨਾਂਲ ਨਾਂਲ ਸਮਾਜ ਸੇਵਾ ਨੂੰ ਵੀ ਤਰਜੀਹ ਦਿੰਦੇ ਆਏ ਹਨ। ਖੇਡ ਖੇਤਰ ਦੀ ਬੇਹਤਰੀ ਵਾਸਤੇ ਕੁੱਝ ਕਰਨਾ ਉਸੇ ਸਿਲਸਿਲੇ ਦਾ ਹਿੱਸਾ ਹੈ। ਇਸ ਮੋਕੇ ਇੰਸ: ਰਣਬੀਰ ਸਿੰਘ, ਸਬ ਇੰਸਪੈਕਟਰ ਸੁਖਬੀਰ ਸਿੰਘ, ਅੰਮ੍ਰਿਤਪਾਲ ਸਿੰਘ, ਨਵਦੀਪ ਸਿੰਘ ਨਵ, ਮੋਨਾ, ਸੰਤੋਸ਼ ਕੁਮਾਰ ਆਦਿ ਹਾਜਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply