Friday, March 6, 2026

ਮਾਂ ਹੀ ਧਰਤੀ ‘ਤੇ ਹੀ ਰੱਬ ਦਾ ਦੂਜਾ ਰੂਪ ਹੈ – ਜੋਸ਼ੀ

Anil Joshi Pic 1ਅੰਮ੍ਰਿਤਸਰ, 28 ਮਈ (ਜਗਦੀਪ ਸਿੰਘ ਸੱਗੂ) – ਸਥਾਨਕ ਵਿਰਸਾ ਵਿਹਾਰ ਵਿਖੇ ਸ. ਨਾਨਕ ਸਿੰਘ ਹਾਲ ਵਿੱਚ ਪੰਜਾਬੀ ਵੀਡੀਓ ਐਲਬਮ ‘ਮਾਂ ਰੱਬ ਦਾ ਰੂਪ’ ਮਾਣਯੋਗ ਕੈਬਨਿਟ ਮੰਤਰੀ ਪੰਜਾਬ ਸਰਕਾਰ ਸ੍ਰੀ ਅਨਿਲ ਜੋਸ਼ੀ ਵੱਲੋਂ ਰਿਲੀਜ਼ ਕੀਤੀ।ਇਸ ਦਾ ਗੀਤ ਡਾ. ਸਤਪਾਲ ਜੋਸ਼ੀ ਸਾਬਕਾ ਡੀ. ਸੀ. ਪੀ ਅੰਮ੍ਰਿਤਸਰ ਵੱਲੋਂ ਲਿੱਖਿਆ ਗਿਆ ਹੈ ਅਤੇ ਪੰਜਾਬ ਦੇ ਮਸ਼ਹੂਰ ਸੂਫ਼ੀ ਗਾਇਕ ਸਾਬਰ ਕੋਟੀ ਨੇ ਸੁਰੀਲੀ ਆਵਾਜ਼ ਦਿੱਤੀ ਹੈ।ਇਸ ਐਲਬਮ ਦਾ ਮਿਊਜਿਕ ਬੰਟੀ ਸਹੋਤਾ ਵੱਲੋਂ ਅਤੇ ਡਾਇਰੈਕਟ ਪ੍ਰਸਿੱਧ ਵੀਡੀਓ ਡਾਇਰੈਕਟਰ ਅਮਰਪਾਲ ਨੇ ਕੀਤਾ।ਇਸ ਮੌਕੇ ਅਨਿਲ ਜੋਸ਼ੀ ਨੇ ਕਿਹਾ ਕਿ ਅੱਜ ਦੇ ਗਾਇਕ ਲੱਚਰ ਪੁਣੇ ਵੱਲ ਤੁਰ ਪਏ ਹਨ ਪਰ ਸਾਬਰ ਕੋਟੀ ਵੱਲੋਂ ਗਾਇਆ ਗਾਣਾ ਦਰਸਾਉਂਦਾ ਹੈ ਕਿ ਅੱਜ ਵੀ ਗਾਇਕ ਅਤੇ ਲੇਖਕ ਆਪਣੀ ਮਾਂ ਬੋਲੀ ਨਾਲ ਜੁੜੇ ਹਨ। ਜੋਸ਼ੀ ਨੇ ਕਿਹਾ ਕਿ ਮਾਂ ਹੀ ਧਰਤੀ ਤੇ ਹੀ ਰੱਬ ਦਾ ਦੂਜਾ ਰੂਪ ਹੈ। ਮਾਂ ਆਪਣੇ ਬੱਚੇ ਨੂੰ ਜਨਮ ਤੋਂ ਲੈ ਕੇ ਵੱਡੇ ਹੋਣ ਤੱਕ ਉਸ ਦੀ ਦੇਖਭਾਲ ਕਰਦੀ ਹੈ ਅਤੇ ਉਸ ਨੂੰ ਹੋਣਹਾਰ ਬਣਾਉਣ ਵਿੱਚ ਆਪਣਾ ਅਹਿਮ ਰੋਲ ਅਦਾ ਕਰਦੀ ਹੈ। ਜੋਸ਼ੀ ਇਸ ਵੀਡੀਓ ਐਲਬਮ ਨੂੰ ਵੇਖ ਕੇ ਬਹੁਤ ਹੀ ਭਾਵੁੁਕ ਹੋ ਗਏ। ਸ੍ਰੀ ਅਨਿਲ ਜੋਸ਼ੀ ਵੱਲੋਂ ਇਸ ਚੰਗੇ ਉਪਰਾਲੇ ਲਈ ਸੰਸਥਾ ਨੂੰ 50000/-ਰੁਪਏ ਸਹਾਇਤਾ ਰਾਸ਼ੀ ਅਤੇ ਇਸ ਤਰ੍ਹਾਂ ਦੇ ਹੋਰ ਉਪਰਾਲੇ ਕਰਲ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜੁਗਲ ਕਿਸ਼ੋਰ ਸ਼ਰਮਾ, ਓਮ ਪ੍ਰਕਾਸ਼ ਗੱਬਰ, ਕੁਕੂ ਸ਼ਰਮਾ, ਸੁਰਜੀਤ ਸ਼ਰਮਾ, ਜਗਦੀਸ਼ ਸਚਦੇਵਾ, ਅਰਵਿੰਦਰ ਭੱਟੀ, ਅਮਰਪਾਲ ਰੰਧਾਵਾ, ਰੁਪਿੰਦਰ ਸੰਧੂ ਅਤੇ ਸ਼ਹਿਰ ਦੇ ਪਤਵੰਤੇ ਸਜਣ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply