Friday, March 20, 2026

ਨਸ਼ੇ ਦੀ ਆਦਤ ਕਾਰਨ ਪੰਜਾਬ ਵਿੱਚ ਵੱਧ ਰਹੇ ਹਨ ਹੈਪੇਟਾਈਟਸ ਸੀ ਦੇ ਕੇਸ

PPN2905201607ਬਠਿੰਡਾ, 29 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਵਿਚ ਵੱਡੀ ਮਾਤਰਾ ਵਿਚ ਨਸ਼ੇ ਦੀ ਖਪਤ ਅਤੇ ਨਸ਼ੇੜੀਆਂ ਵੱਲੋਂ ਇੱਕੋ ਹੀ ਸੂਈ ਨਾਲ ਕਥਿਤ ਤੌਰ ਤੇ ਵਾਰ-ਵਾਰ ਨਸ਼ੀਲੇ ਪਦਾਰਥ ਲੈਣ ਨਾਲ ਹੇਪੇਟਾਇਟਿਸ ਸੀ ਦੇ ਕੇਸਾਂ ਵਿਚ ਭਾਰੀ ਵਾਧਾ ਹੋ ਰਿਹਾ ਹੈ। ਹੈਪੇਟਾਈਟਸ-ਸੀ ਖੂਨ ਦੇ ਰਾਹੀਂ ਫੈਲਣ ਵਾਲਾ ਵਾਇਰਸ (ਐਚਸੀਬੀ) ਹੈ। ਇਸਦਾ ਜੇਕਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਲੀਵਰ ਰੋਗ ਅਤੇ ਸਿਰੋਸਿਸ (ਲੀਵਰ ਸਕੇਰਿੰਗ) ਦਾ ਵੀ ਕਾਰਨ ਬਣ ਸਕਦਾ ਹੈ। ਇਹ ਵਿਚਾਰ ਪ੍ਰਗਟ ਕਰਦਿਆ ਸਥਿਤ ਸ਼ਹਿਰ ਦੇ ਦਿੱਲੀ ਹਾਰਟ ਇੰਸਟੀਚਿਊਟ ਅਤੇ ਮਲਟੀਸ਼ਪੈਸ਼ਲਟੀ ਹਸਪਤਾਲ ਵਿਚ ਗੈਸਟਰੋਇੰਟਰੋਲਾਜਿਸਟ ਅਤੇ ਹਿਪਟੋਲਾਜਿਸਟ ਇੰਟਰਵੇਸ਼ਨਲ ਐਂਡੋਸਕੋਪਿਸਟ ਡਾ. ਅਜੇਸ਼ ਬਾਂਸਲ ਨੇ ਪੰਜਾਬ ਓਪਿਅਡ ਡਿਪੇਂਡੇਂਸੀ ਵਲੋਂ ਹਾਲ ਹੀ ਵਿਚ ਕੀਤੇ ਸਰਵੇ ਦੇ ਆਧਾਰ ਤੇ ਕੀਤੇ ਅਤੇ ਹੋਰ ਜਾਣਕਾਰੀ ਵਿੱਚ ਦੱਸਿਆ ਕਿ ਪੰਜਾਬ ਸੂਬੇ ਵਿੱਚ ਨਸ਼ੀਲੇ ਪਦਾਰਥਾਂ ਦੇ ਸੇਵਨ ਕਾਰਨ ਇਸ ਵੇਲੇ ਦੋ ਲੱਖ 32, ਹਜਾਰ 856 ਲੋਕ ਹੇਪੇਟਾਇਟਿਸ-ਸੀ ਦਾ ਸ਼ਿਕਾਰ ਹੋਏ ਹਨ। ਜਿਨ੍ਹਾਂ ਵਿਚੋਂ ਘੱਟੋ-ਘੱਟ ਇੱਕ ਤਿਹਾਈ ਲੋਕ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਲਈ ਇੱਕੋ ਤਰਾਂ ਦੀ ਸੂਈਆਂ ਦਾ ਵਾਰ-ਵਾਰ ਇਸਤੇਮਾਲ ਕਰਦੇ ਰਹੇ ਹਨ। ਡਾ. ਬਾਂਸਲ ਅਨੁਸਾਰ ਹੇਪੇਟਾਇਟਿਸ-ਸੀ ਦਾ ਮੁੱਖ ਕਾਰਨ ਜਾਂਚ ਕੀਤੇ ਬਿਨਾਂ ਖੂਨ ਚੜਾਉਣਾ, ਅਸੁਰੱਖਿਤ ਸਰਜੀਕਲ ਵਿਧੀਆਂ ਦੀ ਵਰਤੋਂ ਕਰਨੀ ਅਤੇ ਇਲਾਜ ਲਈ ਅਸੁਰੱਖਿਤ ਸੂਈਆਂ ਦੀ ਵਰਤੋਂ (ਉਦਾਹਰਣ ਦੇ ਤੌਰ ਤੇ ਡਾਇਬਿਟੀਜ ਪੀੜਤਾਂ ਵੱਲੋਂ ਵਰਤੋਂ ਕੀਤੀਆਂ ਜਾਣ ਵਾਲੀ ਸੂਈਆਂ) ਕਰਨਾ ਹੈ।
ਕੁੱਝ ਹੋਰ ਕਾਰਨਾਂ ਵਿੱਚ ਇਸ ਵਾਇਰਸ ਵੱਲੋਂ ਸਥਾਪਤ ਵਿਅਕਤੀ ਦੇ ਟੁੱਥਬਰਸ਼ ਅਤੇ ਰੇਜਰ ਜਿਵੇਂ ਵਿਅਕਤੀਗਤ ਇਸਤੇਮਾਲ ਵਾਲੀਆਂ ਚੀਜਾਂ ਨੂੰ ਸਾਂਝਾ ਕਰਨਾ ਸ਼ਾਮਿਲ ਹੈ । ਇਹ ਵਾਇਰਸ ਅਸੁਰੱਖਿਤ ਸਰੀਰਕ ਸਬੰਧਾਂ ਰਾਹੀਂ ਵੀ ਫੈਲਦਾ ਹੈ । ਵਿਸ਼ਵ ਸਿਹਤ ਸੰਗਠਨ ਮੁਤਾਬਕ ਇਸ ਤਰ੍ਹਾਂ ਦੇ 55 ਤੋਂ 85 ਫ਼ੀਸਦੀ ਮਾਮਲੇ ਵੇਖੇ ਗਏ ਹਨ । ਸ਼ੁਰੂਵਾਤੀ ਪੱਧਰ ਉੱਤੇ ਹੀ ਰੋਗ ਦਾ ਪਤਾ ਚਲ ਜਾਣ ਤੇ ਮਰੀਜ ਅਰੋਗ ਹੋ ਸਕਦਾ ਹੈ।
ਜਿਆਂਦਾਤਰ ਰੋਗੀਆਂ ਵਿੱਚ ਪਤਾ ਨਹੀਂ ਚਲਦੇ ਲੱਛਣ ਡਾ.ਅਜੇਸ਼ ਬਾਂਸਲ ਅਨੁਸਾਰ ਸ਼ੁਰੂਆਤੀ ਪੜਾਅ ਵਿੱਚ ਇਸ ਰੋਗ ਦਾ ਕੋਈ ਵੀ ਲੱਛਣ ਸਪੱਸ਼ਟ ਹੁੰਦਾ ਤਕਰੀਬਨ 75 ਫ਼ੀਸਦੀ ਮਰੀਜਾਂ ਵਿੱਚ ਜਿੱਥੇ ਇਸ ਰੋਗ ਦੇ ਸ਼ੁਰੁਆਤੀ ਲੱਛਣਾਂ ਦਾ ਕੋਈ ਪਤਾ ਨਹੀਂ ਚੱਲ ਪਾਉਂਦਾ ਹੈ ਉਥੇ ਹੀ ਇਸਦੇ ਸ਼ੁਰੂਆਤੀ ਲੱਛਣ ਇੱਕੋ ਜਿਹੇ ਫਲੂ ਦੇ ਲੱਛਣਾਂ ਵਾਂਗ ਮਿਲਦੇ-ਜੁਲਦੇ ਹੁੰਦੇ ਹਨ। ਰੋਗ ਦੇ ਗੰਭੀਰ ਕੇਸਾਂ ਵਿੱਚ ਗ਼ੈਰ-ਮਾਮੂਲੀ ਸੁਭਾਅ, ਮਸੂੜਿਆਂ, ਹੋਰ ਹਿੱਸੇ ਵਿਚ ਖੂਨ ਨਿਕਲਣ ਵਰਗੇ ਲੱਛਣ ਸਾਹਮਣੇ ਆ ਸਕਦੇ ਹਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply