ਮਹਿਤਾ, 30 ਮਈ (ਜੋਗਿੰਦਰ ਸਿੰਘ ਮਾਣਾ) – ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲੋ 6 ਜੂਨ 1984 ਦੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਮੂੰਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਸੰਤ ਸਮਾਜ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਵਿਚ ਹਰ ਸਾਲ ਦੀ ਤਰਾ੍ਹਂ ਇਸ ਸਾਲ ਵੀ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ, ਸ਼ਹੀਦੀ ਸਮਾਗਮ ਮਨਾਉਣ ਸਬੰਧੀ ਅੱਜ ਦਮਦਮੀ ਟਕਸਾਲ ਦੇ ਹੈਡਕੁਆਰਟਰ ਗੁਰੁਦਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਪ੍ਰਧਾਨਗੀ ‘ਚ ਸਮੁੱਚੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਦੀ ਇੱਕ ਅਹਿਮ ਮੀਟਿੰਗ ਹੋਈ, ਇਸ ਸਮੇ ਪਹੁੰਚੇ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਅਤੇ ਵੱਖ ਵੱਖ ਆਗੂਆਂ ਤੇ ਨਾਮਵਰ ਸਖਸ਼ੀਅਤਾਂ ਨੇ ਭਰਵੇਂ ਇਕੱਠ ਨੂੰੰ ਸੰਬੋਧਨ ਕੀਤਾ ਤੇ ਇਸ ਸ਼ਹੀਦੀ ਦਿਹਾੜ੍ਹੇ ਨੂੰ ਵੱਡੇ ਪੱਧਰ ਤੇ ਮਨਾਉਣ ਅਤੇ ਸਫਲਤਾ ਪੂਰਵਕ ਸੰਪਨ ਕਰਨ ਲਈ ਸੰਤ ਕਰਤਾਰ ਸਿੰਘ ਖਾਲਸਾ ਮੈਮੋਰੀਅਲ ਸਪੋਰਟਸ ਐਂਡ ਵੈਲਫੇਅਰ ਕਲੱਬ ਮਹਿਤਾ ਨੰਗਲ ਦੇ ਸਮੂੰਹ ਮੈਂਬਰਾਂ ਅਤੇ ਸੰਗਤਾਂ ਵੱਲੋ ਲੰਗਰਾਂ, ਠੰਡੇ ਜਲ ਦੀਆਂ ਛਬੀਲਾਂ ਅਤੇ ਹੋਰ ਕਈ ਤਰਾ੍ਹਂ ਦੀਆਂ ਜਿੰਮੇਵਾਰੀਆਂ ਸਾਂਭੀਆਂ ਗਈਆਂ, ਦਮਦਮੀ ਟਕਸਾਲ ਦੀ ਇਸ ਮੀਟਿੰਗ ਵਿਚ ਧਾਰਮਿਕ ਜਥੇਬੰਦੀਆਂ ਅਤੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਬੜ੍ਹੇ ਉਤਸ਼ਾਹ ਨਾਲ ਹਿੱਸਾ ਲਿਆ, ਇਸ ਸਮੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋ 6 ਜੂਨ ਦੇ ਸ਼ਹੀਦੀ ਸਮਾਗਮ ‘ਚ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਗਈ।
ਮੀਟਿੰਗ ਦੌਰਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਦੱਸਿਆ ਕਿ 2 ਜੂਨ ਨੂੰ ਕਨੇਡਾ ਦੀਆਂ ਸਿੱਖ ਸੰਗਤਾਂ ਵੱਲੋ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਮੈਮੋਰੀਅਲ ਹਸਪਤਾਲ ਮਹਿਤਾ ਵਿਖੇ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਜਾਵੇਗਾ, ਜਿਸ ਵਿਚ ਮਰੀਜਾਂ ਦੀਆਂ ਅੱਖਾਂ ਦੇ ਲੈਂਜ, ਐਨਕਾਂ ਅਤੇ ਅੱਖਾਂ ਦੇ ਰੋਗਾਂ ਦਾ ਇਲਾਜ ਬਿਲਕੁਲ ਫ੍ਰੀ ਕੀਤਾ ਜਾਵੇਗਾ।ਇਸ ਮੌਕੇ-ਬਾਬਾ ਕੰਵਲਜੀਤ ਸਿੰਘ ਨਾਗੀਆਂਣਾ, ਬਾਬਾ ਸੁਖਵੰਤ ਸਿੰਘ ਚੰਨਣਕੇ, ਬਾਬਾ ਅਜੀਤ ਸਿੰਘ ਮੁੱਖੀ ਤਰਨਾ ਦਲ ਮਹਿਤਾ, ਬਾਬਾ ਨਵਤੇਜ ਸਿੰਘ ਚੇਲੇਆਣਾ ਸਾਹਿਬ, ਬਾਬਾ ਸੁਖਦੇਵ ਸਿੰਘ ਬੇਦੀ ਘੁਮਾਣ, ਸਾਬਕਾ ਮੰਤਰੀ ਕੈ. ਬਲਬੀਰ ਸਿੰਘ ਬਾਠ, ਚੇਅਰਮੈਨ ਤਰਲੋਕ ਸਿੰਘ ਬਾਠ, ਚੇਅਰਮੈਨ ਲਖਵਿੰਦਰ ਸਿੰਘ ਸੋਨਾ, ਭਾਈ ਜਗਤਾਰ ਸਿੰਘ ਤਲਾਵਾਂ, ਅੇਡਵੋਕੇਟ ਭਗਵੰਤ ਸਿੰਘ ਸਿਆਲਕਾ, ਸਾਬਕਾ ਚੇਅਰਮੈਨ ਪਰਮਜੀਤ ਸਿੰਘ ਸੰਧੂ, ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਜਥੇ ਰਾਜਬੀਰ ਸਿੰਘ ਉਦੋਨੰਗਲ, ਪ੍ਰਧਾਨ ਮਨਜੋਤ ਸਿੰਘ ਰੰਧਾਵਾ, ਪ੍ਰਧਾਨ ਜਤਿੰਦਰ ਸਿੰਘ ਲੱਧਾਮੁੰਡਾਂ, ਚੇਅਰਮੈਨ ਜਗਦੇਵ ਸਿੰਘ ਉਦੋਨੰਗਲ, ਸਰਪੰਚ ਨਿਸ਼ਾਨ ਸਿੰਘ ਗੋਲਡੀ, ਪ੍ਰਿੰ. ਗੁਰਦੀਪ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਬੁੱਟਰ, ਭਾਈ ਹਰਸ਼ਦੀਪ ਸਿੰਘ ਰੰਧਾਵਾ, ਅਮਨ ਦਬੁਰਜੀ, ਸਰਪੰਚ ਕਸ਼ਮੀਰ ਸਿੰਘ ਕਾਲਾ, ਬਲਾਕ ਸੰਤੀ ਮੈਂਬਰ ਰਜਿੰਦਰ ਸਿੰਘ ਸ਼ਾਹ, ਚੇਅਰਮੈਨ ਕੰਵਰ ਮਾਨ, ਪ੍ਰਧਾਨ ਰਮਨਬੀਰ ਸਿੰਘ, ਮਲਕੀਤ ਸਿੰਘ ਮੱਧਰਾ, ਜਥੇ ਸਾਹਬ ਸਿੰਘ ਸਦਾਰੰਗ, ਜਥੇ ਨਸੀਬ ਸਿੰਘ ਮਹਿਤਾ, ਗੁਰਲਾਲ ਸਿੰਘ ਲਾਲੀ ਸੰਮਤੀ ਮੈਂਬਰ, ਹਰਜਿੰਦਰ ਸਿੰਘ ਜੱਜ, ਬਲਾਕ ਸੰਮਤੀ ਮੈਂਬਰ ਮਨਜੀਥ ਸਿੰਘ, ਸਰਪੰਚ ਜੁਗਿੰਦਰ ਸਿੰਘ, ਸਰਪੰਚ ਹਰਚਰਨ ਸਿੰਘ ਆਦੋਵਾਲੀ, ਪ੍ਰਧਾਨ ਅਮਰ ਰਾਵਤ, ਡੀਪੀ ਗੁਰਦੀਪ ਸਿੰਘ, ਗਿਆਨੀ ਜਸਵੰਤ ਸਿੰਘ, ਸਰਪੰਚ ਜਸਪਾਲ ਸਿੰਘ ਪੱਡਾ, ਪੰਡਤ ਰਾਮ ਸਰੂਪ, ਭਾਈ ਪ੍ਰਣਾਮ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਸਤਨਾਮ ਸਿੰਘ ਤੋ ਇਲਾਵਾ ਵੱਡੀ ਗਿਣਤੀ ‘ਚ ਸਿੱਖ ਸੰਗਤਾਂ ਹਾਜਰ ਸਨ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media