Friday, March 20, 2026

ਅੰਮ੍ਰਿਤਧਾਰੀ ਬੱਚਿਆਂ ਨੂੰ ਅਹਿਮ ਟੈਸਟਾਂ ਵਿੱਚ ਬੈਠਣੋ ਰੋਕਣਾ ਸਿੱਖਾਂ ਨਾਲ ਸ਼ਰੇਆਮ ਧੱਕਾ -ਜਥੇਦਾਰ

Giani Gurbachan S

ਅੰਮ੍ਰਿਤਸਰ, 31 ਮਈ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਕਿ ਨਿੱਤ ਨਵੇਂ ਦਿਨ ਅੰਮ੍ਰਿਤਧਾਰੀ ਬੱਚਿਆਂ ਪੁਰ ਟੈਸਟਾਂ ਸਬੰਧੀ ਪਾਬੰਧੀ ਲਗਾ ਕੇ ਬੱਚਿਆਂ ਦਾ ਮਾਨਸਿਕ ਸ਼ੋਸਣ ਕੀਤਾ ਜਾਂਦਾ ਹੈ। ਜਿਵੇਂ ਹੁਣ ਭਾਈ ਜਗਦੀਪ ਸਿੰਘ ਜੋ ਸਫੈਦੋਂ, ਹਰਿਆਣਾ ਦਾ ਰਹਿਣ ਵਾਲਾ ਹੈ।ਉਸ ਨੂੰ ਅੰਮ੍ਰਿਤਧਾਰੀ ਹੋਣ ਕਾਰਨ ਹਰਿਆਣਾ ਸਟਾਫ ਸਲੈਕਸ਼ਨ ਕਮਿਸ਼ਨ ਦੀ ਪ੍ਰੀਖਿਆ ਵਿਚ ਨਹੀਂ ਬੈਠਣ ਦਿੱਤਾ ਗਿਆ। ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੱਡੀ ਠੇਸ ਪਹੁੰਚੀ ਹੈ।
ਜਥੇਦਾਰ ਨੇ ਬੋਲਦਿਆਂ ਕਿਹਾ ਕਿ ਜਦੋਂ ਅੰਮ੍ਰਿਤਧਾਰੀ ਸਿੱਖ ਕਕਾਰ ਪਹਿਨ ਕੇ ਪਾਰਲੀਮੈਂਟ ਹਾਊਸ ਵਿਚ ਜਾ ਸਕਦਾ ਹੈ, ਡੋਮੈਸਟਿਕ ਹਵਾਈ ਜਹਾਜ ਵਿਚ ਸਫਰ ਕਰ ਸਕਦਾ ਹੈ, ਅਦਾਲਤ ਵਿਚ ਜਾ ਸਕਦਾ ਹੈ ਤਾਂ ਅੰਮ੍ਰਿਤਧਾਰੀ ਬੱਚੇ ਆਪਣੀ ਜਿੰਦਗੀ ਦੇ ਅਹਿਮ ਟੈਸਟਾਂ ਵਿਚ ਕਿਉਂ ਨਹੀਂ ਜਾ ਸਕਦੇ।ਇਹ ਸਿੱਖਾਂ ਨਾਲ ਸ਼ਰੇਆਮ ਧੱਕਾ ਹੈ। ਉਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਿਹਾ ਕਿ ਇਸ ਵਾਪਰੇ ਕਾਂਡ ਵਿਚ ਕਾਰਵਾਈ ਕਰਦਿਆਂ ਭਾਈ ਜਗਦੀਪ ਸਿੰਘ ਨੂੰ ਦੁਬਾਰਾ ਟੈਸਟ ਦੇਣ ਲਈ ਰਸਤਾ ਪੱਧਰਾ ਕੀਤਾ ਜਾਵੇ ਅਤੇ ਅੱਗੇ ਤੋਂ ਇਸ ਤਰ੍ਹਾਂ ਦੇ ਕੇਸਾਂ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਦਖ਼ਲ-ਅੰਦਾਜੀ ਕਰਕੇ ਇਸ ਤਰ੍ਹਾਂ ਦੇ ਕੇਸਾਂ ਨੂੰ ਸਮੇਂ ਸਿਰ ਸੁਲਝਾਇਆ ਜਾਵੇ।
ਸਿੰਘ ਸਾਹਿਬ ਜੀ ਨੇ ਇਹ ਵੀ ਕਿਹਾ ਕਿ ਭਾਰਤ ਵਿਚ ਕਈ ਧਰਮਾਂ ਦੇ ਲੋਕ ਵੱਸਦੇ ਹਨ ਅਤੇ ਹਰ ਇੱਕ ਨੂੰ ਆਪੋ-ਆਪਣੇ ਧਰਮ ਵਿਚ ਪ੍ਰਪੱਕ ਰਹਿਣ ਦੀ ਅਜਾਦੀ ਹੈ ਪ੍ਰੰਤੂ ਸਿੱਖਾਂ ਨਾਲ ਜਾਣ ਬੁਝ ਕੇ ਇਸ ਤਰ੍ਹਾਂ ਦਾ ਵਿਤਕਰਾ ਕਿਉਂ ਕੀਤਾ ਜਾਂਦਾ ਹੈ। ਇਸ ਸਬੰਧੀ ਸਰਕਾਰਾਂ ਨੂੰ ਵੀ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਸਿੱਖਾਂ ਨਾਲ ਇਸ ਤਰ੍ਹਾਂ ਦੇ ਹੁੰਦੇ ਵਿਤਕਰੇ ਬੰਦ ਕੀਤੇ ਜਾਣ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply