
ਮਾਲੇਰਕੋਟਲਾ, 31 ਮਈ (ਹਰਮਿੰਦਰ ਸਿੰਘ ਭੱਟ) – ਹੈਲਥ ਐਂਡ ਅੇਜੁਕੇਸ਼ਨ ਲਾਈਫ ਅਰਗਨਾਇਜੇਸਨ (ਹੇਲੋ) ਮਲੇਰਕੋਟਲਾ ਵੱਲੋ ਜਮਾਲਪੁਰੇ ਵਿਖੇ ਮਿਲ ਕੇ ਲੋਕਾਂ ਨੂੰ ਤੰਬਾਕੂ ਦੇ ਬੇਸੁਮਾਰ ਨੁਕਸਾਨਾਂ ਸਬੰਧੀ ਦੱੱਸਿਆ , ਅਤੇ ਇਸ ਸਬੰਧ ਵਿਚ ਇਸ ਇਲਾਕੇ ਦੀਆਂ ਚਾਹ ਦੀਆਂ ਦੁਕਾਨਾਂ ਤੱਕ ਬੀੜੀ, ਸਿਗਰਟ, ਗੁੱਟਕਾ ਅਤੇ ਹੋਰ ਤੰਬਾਕੂ ਖਾਣ ਵਾਲੇ ਮਜਦੂਰ ਵਰਗ ਦੇ ਲੋਕਾਂ ਨੂੰ ਇਹਨਾਂ ਜਹਿਰੀਲੇ ਪਦਾਰਥਾਂ ਨੂੰ ਖਾਣ ਦੇ ਨੁਕਸਾਨਾਂ ਸੰਬੰਧੀ ਦੱਸਿਆ।ਉਹਨਾਂ ਨੇ ਕਿਹਾ ਕਿ ਜਿਥੇ ਇਹਨਾਂ ਨੁਕਸਾਨਦਾਇਕ ਪਦਾਰਥਾਂ ਨੂੰ ਛੱਡਣ ਨਾਲ ਸਿਹਤ ਠੀਕ ਹੋਵੇਗੀ ਤੇ ਨਾਲ ਹੀ ਉਹਨਾਂ ਦੀ ਪੁੰਜੀ ਵੀ ਵਧੇਗੀ।ਇਸ ਸੰਸਥਾ ਦੀ ਟੀਮ ਦੀ ਅਗਵਾਈ ਕਰਦੇ ਹੋਏ ਸਾਹਿਤਕਾਰ ਸਾਲਿਕ ਜਮੀਲ ਬਰਾੜ ਨੇ ਹੇਲੋ ਸੰਸਥਾ ਦੇ ਇਸ ਕਦਮ ਦੀ ਸੰਲਾਘਣਾ ਕਰਦੇ ਹੋਏ ਕਿਹਾ ਕੀ ਇਹ ਸੰਸਥਾ ਦਾ ਇਕ ਵਧੀਆ ਕਾਜ ਹੈ, ਜੋ ਕਿ ਉਹਨਾਂ ਨੂੰ ਸ਼ਹਿਰ ਦੇ ਵੱਖ- ਵੱਖ ਇਲਾਕਿਆ ਵਿੱਚ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਸਾਲਿਕ ਜਮੀਲ ਬਰਾੜ ਨੇ ਸਰਕਾਰ ਨੂੰ ਵੀ ਪੁਰਜੋਰ ਅਪੀਲ ਕੀਤੀ ਕੇ ਸਰਕਾਰ ਵੀ ਇਸ ਸੰਬੰਧ ਵਿੱਚ ਸਖਤ ਕਦਮ ਚੁੱਕੇ ਤਾਂ ਕਿ ਸਾਡਾ ਗਰੀਬ ਸਮਾਜ ਬਿਮਾਰੀਆ ਤੋਂ ਰਹਿਤ ਹੋ ਸਕੇ।ਇਸ ਸਮੇਂ ਸੰਸਥਾ ਦੇ ਪ੍ਰਧਾਨ ਮੁਹੰਮਦ ਅਸਰਫ਼ ਨੇ ਹੇਲੋ ਦੇ ਵਲੰਟੀਅਰਾਂ ਅਤੇ ਸਕੂਲਾਂ ਦੇ ਬੱਚਿਆ ਨੇ ਇਸ ਕੰਮ ਵਿੱਚ ਜੋ ਭਾਗ ਲਿਆ ਸੀ ਦਾ ਬਹੁਤ ਧੰਨਵਾਦ ਕੀਤਾ, ਅਤੇ ਯਕੀਨ ਦਿਲਵਾਉਂਦਿਆ ਕਿਹਾ ਕਿ ਹੇਲੋ ਸੰਸਥਾ ਭਵਿੱਖ ਵਿਚ ਵੀ ਇਸੇ ਤਰਾਂ ਦੇ ਕਾਰਜ ਕਰਦੀ ਰਹੇਗੀ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media