Thursday, July 16, 2026

ਤੰਬਾਕੂ ਉਤਪਾਦਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਮੌਤਾਂ ਦੀ ਮੁੱਖ ਦੋਸ਼ੀ ਸਰਕਾਰ- ਵੀਰ ਅਲੀਪੁਰ

PPN3105201609

ਸੰਦੌੜ, 31 ਮਈ (ਹਰਮਿੰਦਰ ਸਿੰਘ ਭੱਟ) – ਦੇਸ਼ ਭਰ ਵਿਚ ਹਰ ਰੋਜ਼ 2800 ਤੋਂ ਜ਼ਿਆਦਾ ਲੋਕਾਂ ਦੀ ਮੌਤ ਤੰਬਾਕੂ ਜਾਂ ਫਿਰ ਬੀੜੀ-ਸਿਗਰੇਟ ਪੀਣ ਕਾਰਨ ਹੁੰਦੀ ਹੈ ਬੜੇ ਦੁੱਖ ਦੀ ਗੱਲ ਹੈ ਕਿ ਇਸ ਤਰ੍ਹਾਂ ਹਰ ਘੰਟੇ 114 ਲੋਕਾਂ ਦੀ ਮੌਤ ਦਾ ਕਾਰਨ ਤੰਬਾਕੂ ਬਣਦਾ ਜਾ ਰਿਹਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਪ੍ਰਚਾਰਕ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲਿਆਂ ਅਤੇ ਲੇਖਕ ਹਰਮਿੰਦਰ ਭੱਟ ਨੇ ਸਾਹਿਬ ਸੇਵਾ ਸੁਸਾਇਟੀ ਸੰਦੌੜ ਵਿਖੇ ਨਸ਼ਿਆਂ ਵਿਚ ਗ਼ਲਤਾਨ ਹੋ ਰਹੀ ਅਜੋਕੀ ਨੌਜਵਾਨੀ ਦੇ ਭਵਿੱਖ ਤੇ ਚਿੰਤਤ ਹੁੰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਮਾਹਿਰਾਂ ਅਨੁਸਾਰ ਦੁਨੀਆ ਵਿਚ ਹਰ 6 ਸਕਿੰਟ ਵਿਚ ਇੱਕ ਵਿਅਕਤੀ ਦੀ ਮੌਤ ਦਾ ਕਾਰਨ ਤੰਬਾਕੂ ਤੇ ਸਿਗਰਟ ਬਣ ਰਿਹਾ ਹੈ।ਇੱਕ ਸਿਗਰਟ ਜ਼ਿੰਦਗੀ ਦੇ 11 ਮਿੰਟ ਘੱਟਾ ਰਹੀ ਹੈ ਅਤੇ ਇਸ ਦੇ ਧੂੰਏਂ ਨਾਲ ਨਸ਼ੇ ਤੋਂ ਪਰਹੇਜ਼ ਕਰਨ ਵਾਲੇ ਅਣਭੋਲ ਵੀ ਲਾਇਲਾਜ ਬਿਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ ਉਨ੍ਹਾਂ ਕਿਹਾ ਕਿ ਤੰਬਾਕੂ ਉਤਪਾਦਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੇ ਮੌਤਾਂ ਦੀ ਮੁੱਖ ਦੋਸ਼ੀ ਸਰਕਾਰ ਨੂੰ ਮੰਨਿਆ ਜਾ ਸਕਦਾ ਹੈ।ਕਾਰਨ ਇਨ੍ਹਾਂ ਦੀ ਰੋਕਥਾਮ ਨੂੰ ਧਿਆਨ ਵਿਚ ਨਾ ਲਿਆਂਦਿਆਂ ਹੋਇਆ ਸਰਕਾਰ ਵੱਲੋਂ ਕੋਈ ਵੀ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ ਜੋ ਫੋਕੇ ਕਾਨੂੰਨ ਬਣਾਏ ਗਏ ਹਨ ਉਨ੍ਹਾਂ ਨੂੰ ਮਜ਼ਾਕ ਬਣਾ ਕੇ ਨਸ਼ੇ ਦੇ ਆਦੀ ਲੋਕ ਸ਼ਰੇਆਮ ਸਰਵਜਨਕ ਥਾਵਾਂ ਤੇ ਇਹੋ ਜਿਹੇ ਭੈੜੇ ਨਸ਼ਿਆਂ ਦਾ ਸੇਵਨ ਕਰਦੇ ਦੇਖੇ ਜਾ ਰਹੇ ਹਨ।ਇਸ ਮੌਕੇ ਬਾਬਾ ਚਮਕੌਰ ਸਿੰਘ ਬਿਸਨਗੜ੍ਹ, ਲੇਖਕ ਹਰਮਿੰਦਰ ਸਿੰਘ ਭੱਟ, ਭਾਈ ਅਵਤਾਰ ਸਿੰਘ ਕੰਗਣਵਾਲ, ਭਾਈ ਲਖਵਿੰਦਰ ਸਿੰਘ ਲੱਖਾ ਆਦਿ ਇਲਾਕੇ ਦੇ ਮੁਹਤਬਰ ਹਾਜ਼ਰ ਸਨ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply