Sunday, February 22, 2026

ਸ੍ਰੀ ਗੁਰੁ ਹਰਿਕ੍ਰਿਸ਼ਨ ਸਕੂਲ ਸੁਲਤਾਨਵਿੰਡ ਵਿਖੇ ਨਾਟਕ “ਧਰਤੀ ਦਾ ਰਾਜਾ ਕੌਣ” ਪੇਸ਼ ਕੀਤਾ ਗਿਆ

PPN0306201623

ਅੰਮ੍ਰਿਤਸਰ, 3 ਜੂਨ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੁ ਹਰਿਕ੍ਰਿਸ਼ਨ ਸੀਨੀ. ਸੈਕਡਰੀ ਪਬਲਿਕ ਸਕੂਲ, ਸੁਲਤਾਨਵਿੰਡ ਲਿੰਕ ਰੋਡ ਵਿਖੇ ਵਾਤਾਵਰਣ ਨੂੰ ਸਮਰਪਿਤ ਇਕ ਮਨੋਰੰਜਕ ਨਾਟਕ “ਧਰਤੀ ਦਾ ਰਾਜਾ ਕੌਣ” ਪੇਸ਼ ਕੀਤਾ ਗਿਆ।ਜਿਸ ਦਾ ਉਦੇਸ਼ ਵਾਤਾਵਰਣ ਦੀ ਸੁਰਖਿਆ ਅਤੇ “ਜੰਗਲੀ ਜੀਵਾਂ ਦੀ ਦੇਖਭਾਲ ਤੇ ਰੱਖਿਆ” ਸੀ। ਸ: ਜਸਵੰਤ ਸਿੰਘ ਜੱਸ ਦੁਆਰਾ ਲਿਖੇ ਅਤੇ ਸ: ਹਰਿੰਦਰ ਸਿੰਘ ਸੋਹਲ ਦੁਆਰਾ ਨਿਰਦੇਸ਼ਿਤ ਇਸ ਨਾਟਕ ਦੀ ਪੇਸ਼ਕਾਰੀ ਸਕੂਲ ਦੇ ਪ੍ਰਾਈਮਰੀ ਜਮਾਤ ਦੇ ਨੰਨੇ ਮੁੰਨਿਆਂ ਵਲੋ ਬੜੀ ਕਲਾਤਮਕ ਅਤੇ ਦਿਲਚਸਪ ਢੰਗ ਨਾਲ ਕੀਤੀ ਗਈ।ਜੰਗਲੀ ਜੀਵਾਂ ਦੀ ਵੇਸ਼ ਭੂਸ਼ਾ ਵਿਚ ਸੱਜੇ ਫੱਬੇ ਬੱਚਿਆਂ ਨੇ ਨਾਚ ਅਤੇ ਸੰਗੀਤ ਦੁਆਰਾ ਅਪਣੇ ਉਦੇਸ਼ ਨੂੰ ਦਰਸਾਇਆ।ਮੁੱਖ ਮਹਿਮਾਨ ਵਜੋਂ ਪੁੱਜੇ ਚੀਫ ਖਾਲਸਾ ਦੀਵਾਨ ਦੇ ਮੀਤ ਪ੍ਰਧਾਨ ਸ: ਧੰਨਰਾਜ ਸਿੰਘ ਨੇ ਬੱਚਿਆਂ ਨੂੰ ਅਪਣਾ ਆਲਾ ਦੁਆਲਾ ਸਾਫ ਰੱਖਣ, ਜੀਵਾਂ ਨੂੰ ਪਿਆਰ ਕਰਨ ਅਤੇ ਪਾਣੀ ਬਚਾਉਣ ਲਈ ਪਹਿਲਕਦਮੀ ਕਰਨ ਲਈ ਪ੍ਰੇਰਿਤ ਕੀਤਾ।ਸਕੂਲ ਦੇ ਮੈਂਬਰ ਇੰਚਾਰਜ ਸ: ਗੁਰਿੰਦਰ ਸਿੰਘ ਚਾਵਲਾ ਅਤੇ ਪ੍ਰਿਸੀ. ਅਮਰਜੀਤ ਕੌਰ ਨੇ ਆਏ ਮਹਿਮਾਨਾਂ ਅਤੇ ਮਾਪਿਆਂ ਦਾ ਸੁਆਗਤ ਕੀਤਾ।ਮੈਂਬਰ ਇੰਚਾਰਜ ਸ: ਪ੍ਰਿਤਪਾਲ ਸਿੰਘ ਨੇ ਨਾਟਕ ਦੀ ਪ੍ਰਸ਼ੰਸਾ ਕਰਦਿਆਂ ਆਸ ਪ੍ਰਗਟ ਕੀਤੀ ਕਿ ਨਾਟਕ ਦੁਆਰਾ ਦਿੱਤੇ ਗਏ ਸੁਨੇਹੇ ਨੂੰ ਸਾਰੇ ਅੱਗੇ ਵਧਾਉਣਗੇ ਤੇ ਸਮਾਜ ਪ੍ਰਤੀ ਅਪਣਾ ਫਰਜ ਨਿਭਾਉਣਗੇ। ਇਸ ਮੌਕੇ ਸਕੂਲ ਮੈਗਜੀਨ ‘ਕਲਾਈਡਿਉਸਕੋਪ” ਰੀਲੀਜ਼ ਕੀਤੀ ਗਈ ਅਤੇ 2014-15 ਅਤੇ 2015-16 ਦੇ ਮੈਰੀਟੋਰਿਅਸ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।ਇਸ ਮੌਕੇ ਸੰਤੋਖ ਸਿੰਘ ਸੇਠੀ, ਹਰਮਿੰਦਰ ਸਿੰਘ ਤੇ ਹੋਰ ਹਸਤੀਆਂ ਮੌਜੂਦ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply