Saturday, May 2, 2026

32ਵੀਂ ਵਰ੍ਹੇਗੰਢ ‘ਤੇ ਪੁਲਿਸ ਤੇ ਫੌਜ ਦੀਆਂ ਮਸ਼ਕਾਂ ਕੌਮ ਦਾ ਅਕਸ ਵਿਗਾੜ ਰਹੀਆਂ ਹਨ – ਪੰਥਕ ਤਾਲਮੇਲ ਸੰਗਠਨ

Giani Kewal Singh

ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ ਬਿਊਰੋ)  – ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਪਰ 1984 ਵਿਚ ਹੋਇਆ ਕਹਿਰੀ ਹਮਲਾ ਸਿੱਖ ਕੌਮ ਦੀ ਹੋਂਦ ਤੇ ਹਸਤੀ ਨੂੰ ਸਿੱਧੀ ਚੁਣੌਤੀ ਸੀ।ਜਿਸ ਨਾਲ ਸਮੁੱਚੀ ਕੌਮ ਤੇ ਮਨੁੱਖੀ ਅਧਿਕਾਰਾਂ ਨਾਲ ਸਰੋਕਾਰ ਰੱਖਦੀ ਮਨੁੱਖਤਾ ਸਾਹਮਣੇ ਗੰਭੀਰ ਸਵਾਲ ਖੜ੍ਹੇ ਹੋਏ।ਜਿਨ੍ਹਾਂ ਦਾ ਉੱਤਰ ਕੌਮੀ ਸੁਹਿਰਦਤਾ ਤੇ ਸਾਂਝ ਨਾਲ ਲੱਭਣਾ ਲੋੜ ਸੀ ਅਤੇ ਲੋੜ ਹੈ।ਪਰ ਕੌਮ ਦੀ ਬਦਕਿਸਮਤੀ ਕਿ ਸਿੱਖੀ ਸਿਧਾਂਤਾਂ ਅਤੇ ਰੂਹਾਨੀਅਤ ਅਨੁਸਾਰੀ ਦਿਸ਼ਾ ਤੋਂ ਕੌਮ ਵਾਂਝੀ ਰਹੀ ਅਤੇ ਦੁਰਦਸ਼ਾ ਵਲ ਵਧ ਰਹੀ ਹੈ।ਇਹ ਹਮਲਾ ਤੇ ਹੋਰ ਕੋਝੇ ਹਮਲੇ ਯੋਜਨਾਬੱਧ ਢੰਗ ਨਾਲ ਹੁੰਦੇ ਹਨ ਅਤੇ ਇਹਨਾਂ ਨੂੰ ਰੋਕਣ ਲਈ ਕੌਮ ਵਿਉਂਤਬੰਦੀ ਤੋਂ ਕੋਹਾਂ ਦੂਰ ਹੈ।ਉਕਤ ਸ਼ਬਦਾਂ ਦਾ ਪ੍ਰਗਾਟਾਵਾ ਕਰਦਿਆਂ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਅਤੇ ਕੋਰ ਕਮੇਟੀ ਵਿਚ ਸ਼ਾਮਲ ਸੰਸਥਾਵਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਕੌਮ ਦੀ ਅਣਖ ਖਾਤਰ ਹੋਏ ਸ਼ਹੀਦ ਕੌਮ ਦਾ ਸਰਮਾਇਆ ਹਨ।ਇਹਨਾਂ ਨੂੰ ਧੜ੍ਹਿਆਂ ਵਿਚ ਵੰਡਣਾ ਕੌਮ ਨੂੰ ਖਿੰਡਾਉਣਾ ਹੈ।ਸਾਕੇ ਦੇ ਸ਼ਹੀਦਾਂ ਦੇ ਸਿਦਕ ਨੂੰ ਪ੍ਰਣਾਮ ਕਰਦਿਆਂ ਸਹਿਣਸ਼ੀਲਤਾ ਦਾ ਸਬਕ ਸਿੱਖਦਿਆਂ ਕੌਮੀ ਸਾਂਝ ਨੂੰ ਪੈਦਾ ਕਰੀਏ ਅਤੇ ਦੂਰਅੰਦੇਸ਼ ਲੀਡਰਸ਼ਿਪ ਦਾ ਪ੍ਰਗਟਾਵਾ ਕਰੀਏ।ਅੱਜ ਜਿਥੇ ਉਹ ਦਿਲ ਕੰਬਾਊ ਸਾਕਾ ਪੀੜਾ ਦੇ ਰਿਹਾ ਹੈ, ਉਥੇ ਇਸ ਦੀ 32ਵੀਂ ਵਰ੍ਹੇਗੰਢ ‘ਤੇ ਪੰਜਾਬ ਦੀ ਧਰਤੀ ਉੱਪਰ ਪੁਲਿਸ ਤੇ ਫੌਜ ਦੀਆਂ ਕਰਵਾਈਆਂ ਜਾ ਰਹੀਆਂ ਮਸ਼ਕਾਂ ਕੌਮ ਦਾ ਅਕਸ ਵਿਗਾੜ ਰਹੀਆਂ ਹਨ। ਮਸ਼ਕਾਂ ਦੇ ਦ੍ਰਿਸ਼ ਵਾਰ ਵਾਰ ਪੇਸ਼ ਕਰਕੇ ਸਹਿਮ ਪੈਦਾ ਕੀਤਾ ਜਾ ਰਿਹਾ ਹੈ।ਜਦਕਿ ਕੌਮ ਨਾਲ ਹਮਦਰਦੀ ਦੀ ਸਾਂਝ ਨੂੰ ਵਿਸ਼ਵ ਭਰ ਵਿਚ ਪਰੋਸਿਆ ਜਾਣਾ ਅੱਜ ਸਮੇਂ ਦੀ ਮੰਗ ਹੈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply