Thursday, April 23, 2026

ਬਠਿੰਡਾ ਪੁਲਿਸ ਨੇ ਨਕਲੀ ਬਲੱਡ ਪਲਾਜ਼ਮਾ ਦੇ 21,752 ਪੈਕਟ ਫੜੇ- ਪੰਜ ਦੋਸ਼ੀ ਕਾਬੂ

ਬਠਿੰਡਾ, 14 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅਜੇ ਮਲੂਜਾ ਪੀ ਸਹਾਇਕ ਇੰਸਪੈਕਟਰ ਜਨਰਲ ਪੁਲਿਸ ਕਾਊਟਰ ਇੰਟੈਲੀਜੈਸ ਬਠਿੰਡਾ ਤੇ ਫਿਰੋਜਪੁਰ ਨੇ ਦੱਸਿਆ ਕੇ ਕਾਊਟਰ ਇੰਟੈਲੀਜੈਸ ਬਠਿੰਡਾ ਦੀ ਟੀਮ ਪਾਸ ਇਕ ਗੁਪਤ ਇਤਲਾਹ ਤੇ ਇੱਕ ਸਪੈਸਲ ਉਪਰੇਸ਼ਨ ਚਲਾ ਕੇ ਥਾਣਾ ਸਦਰ ਬਠਿੰਡਾ ਦੀ ਪੁਲਿਸ ਪਾਰਟੀ ਸਮੇਤ ਨਕਲੀ ਬਲੱਡ ਪਲਾਜਮਾ ਦੇ 21,752 ਪੈਕਟ ਸਮੇਤ ਏਅਰਕੰਡੀਸ਼ਨਡ ਟਰੱਕ ਨੰਬਰ ਐਮ.ਐਚ 46- ਏ.ਐਫ 6137 ਜੋ ਸ਼ਡਿਊਲਰਜ਼ ਕੰਪਨੀ ਦਾ ਹੈ ਬ੍ਰਾਮਦ ਕਰਕੇ ਪੰਜ ਦੋਸ਼ੀਆ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਦੋਸ਼ੀਆਂ ਦੀ ਸ਼ਨਾਖਤ ਦਿਲਬਾਗ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਦਰੀਆਪੁਰ ਕਲਾਂ, ਥਾਣਾ ਬਵਾਨਾ, ਨਰੇਲਾ ਰੋਡ ਦਿੱਲੀ ਹਾਲ ਅਬਾਦ ਫਲੈਟ ਨੰ: 402 ਬਲਾਕ -2 ਆਦੇਸ਼ ਹਸਪਤਾਲ ਭੁੱਚੋ ਮੰਡੀ ਜੋ ਕਿ ਅਦੇਸ਼ ਹਸਪਤਾਲ ਭੁੱਚੋ ਬਲੱਡ ਬੈਂਕ ਦਾ ਇੰਚਾਰਜ ਹੈ, ਪਰਮਜੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਬਹਿਮਣ ਦਿਵਾਨਾ ਜੋ ਕਿ ਮੈਕਸ ਹਸਪਤਾਲ ਬਠਿੰਡਾ ਵਿਖੇ ਲੈਬ ਟੈਕਨੀਸ਼ਨ ਦਾ ਕੰਮ ਕਰਦਾ ਹੈ, ਪਰਮਜੀਤ ਸਿੰਘ ਪੁੱਤਰ ਮੁਕੰਦ ਸਿੰਘ ਵਾਸੀ ਬੀਬੀ ਵਾਲਾ ਜੋ ਕਿ ਸੁਖਮਨੀ ਫਾਰਮਾ ਭੱਟੀ ਰੋਡ ਤੇ ਮੈਡੀਕਲ ਦੀ ਦੁਕਾਨ ਕਰਦਾ ਹੈ, ਨਰਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਬਹਿਮਣ ਦਿਵਾਨਾ ਜੋ ਕਿ ਪਰਮਜੀਤ ਸਿੰਘ ਲੈਬ ਟੈਕਨੀਸ਼ਨ ਮੈਕਸ ਹਸਪਤਾਲ ਬਠਿੰਡਾ ਵਿਖੇ ਕੰਮ ਕਰਦਾ ਦਾ ਸਕਾ ਭਰਾ ਤੇ ਡਰਾਈਵਰ ਲਾਲ ਬਹਾਦੁਰ ਪੁੱਤਰ ਤਾਰਕ ਨਾਥ ਵਾਸੀ ਦੇਵਨਾਥ ਪੁਰ ਯੂ.ਪੀ ਉਕਤ ਦੋਸ਼ੀਆਂ ‘ਤੇ ਮੁਕੱਦਮਾ ਨੰ: 52 ਮਿਤੀ 13.06.16 ਥਾਣਾ ਸਦਰ ਬਠਿੰਡਾ ਵਿਖੇ ਦਰਜ ਕੀਤਾ ਗਿਆ। ਮੋਕੇ ਪਰ ਡਰੱਗ ਇੰਸਪੈਕਟਰਾਂ ਅਤੈ ਮਾਹਿਰ ਡਾਕਟਰਾਂ ਦੀ ਟੀਮ ਨੂੰ ਬੁਲਾ ਕੇ ਸੈਂਪਲਿੰਗ ਕਰਵਾਈ ਗਈ ਅਤੇ ਟਰੱਕ ਨੂੰ ਸਮੇਤ ਨਕਲੀ ਬਲੱਡ ਪਲਾਜਮਾ ਸੀਲ ਕੀਤਾ ਗਿਆ।
ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਦਿਲਬਾਗ ਸਿੰਘ ਜੋ ਕਿ ਇਸ ਕੇਸ ਦਾ ਮੁੱਖ ਸਰਗਨਾ ਹੈ, ਪਿਛਲੇ 12 ਸਾਲ ਤੋ ਆਦੇਸ਼ ਹਸਪਤਾਲ ਭੂੱਚੋ ਵਿਖੇ ਬਤੌਰ ਬਲੱਡ ਬੈਕ ਇੰਚਾਰਜ ਕੰਮ ਕਰ ਰਿਹਾ ਹੈ ਅਤੇ ਪਰਮਜੀਤ ਸਿੰਘ ਪੁੱਤਰ ਮੁਕੰਦ ਸਿੰਘ ਵਾਸੀ ਬੀਬੀ ਵਾਲਾ ਵੀ ਕੁੱਝ ਸਮਾਂ ਪਹਿਲਾ ਉਕਤ ਹਸਪਤਾਲ ਦੇ ਬਲੱਡ ਬੈਕ ਵਿੱਚ ਇੱਕਠੇ ਕੰਮ ਕਰਦੇ ਰਹੇ ਹਨ।ਦਿਲਬਾਗ ਸਿੰਘ ਨੇ ਰਿਲਾਇੰਸ ਲਾਈਫ ਸਾਇੰਸਸ ਕੰਪਨੀ ਮੁੰਬਈ, ਨਾਲ 5000 ਲੀਟਰ ਪਲਾਜ਼ਮਾ ਤਿਆਰ ਕਰਨ ਦਾ ਠੇਕਾ 1.25 ਕਰੋੜ ਰੁਪਏ ਵਿੱਚ ਕੀਤਾ ਹੋਇਆ ਸੀ ਅਤੇ ਇਸ ਨੇ 20 ਲੱਖ ਰੁਪਏ ਉਕਤ ਰਿਲਾਇੰਸ ਲਾਈਫ ਸਾਇੰਸਸ ਕੰਪਨੀ, ਮੁੰਬਈ ਤੋ ਅਡਵਾਂਸ ਲਏ ਹੋਏ ਸਨ। ਇਸ ਪਾਸੋਂ ਮਾਲ ਦਾ ਪ੍ਰਬੰਧ ਨਹੀਂ ਹੋਇਆ ਤਾਂ ਇਸ ਨੇ ਆਪਣੇ ਉਕਤ ਸਾਥੀਆਂ ਨਾਲ ਮਿਲ ਕੇ ਅੰਡੇ, ਸੋਯਾ ਮਿਲਕ, ਰਿਫਾਇੰਡ, ਪਾਣੀ ਅਤੇ ਸੋਡੀਅਮ ਬਾਈਕਾਰਬੋਨੇਟ (ਮਿੱਠਾ ਸੋਡਾ) ਨੂੰ ਮਿਕਸ ਕਰਕੇ ਜਾਅਲੀ ਪਲਾਜ਼ਮਾ ਤਿਆਰ ਕੀਤਾ।ਪੁੱਛਗਿੱਛ ਦੌਰਾਨ ਉਕਤ ਦੋਸ਼ੀਆਂ ਨੇ ਦੱਸਿਆ ਕਿ ਰਿਲਾਇੰਸ ਲਾਈਫ ਸਾਇੰਸਸ ਕੰਪਨੀ, ਮੁੰਬਈ ਬਲੱਡ ਪਲਾਜ਼ਮਾ ਨੂੰ ਕੋਸਮੈਟਿਕ, ਕਰੀਮਾ ਅਤੇ ਹੋਰ ਸੁੰਦਰਤਾ ਵਾਲੀਆਂ ਵਸਤੂਆਂ ਬਣਾਉਣ ਲਈ ਵਰਤੋ ਵਿੱਚ ਲਿਆਉਦੇ ਸਨ।ਉਕਤ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply