Tuesday, July 7, 2026

ਪੰਜਾਬ ਦੇ ਰਾਜਪਾਲ ਸੋਲੰਕੀ ਵਲੋਂ ਅਵਤਾਰ ਸਿੰਘ ਨੂੰ ਮਨੁੱਖੀ ਸੇਵਾ ਕਾਰਜਾਂ ਬਦਲੇ ਯਾਦਗਾਰੀ ਐਵਾਰਡ

PPN1506201615

ਅੰਮ੍ਰਿਤਸਰ, 15 ਜੂਨ (ਗੁਰਪ੍ਰੀਤ ਸਿੰਘ) – ਬੀਤੇ ਦਿਨੀਂ ਸਮਾਜ ਸੇਵੀ ਸੰਸਥਾਵਾਂ ਨੂੰ ਉਤਸ਼ਾਹਿਤ ਕਰਨ ਹਿਤ ਇੰਡੀਅਨ ਰੈਡ ਕਰਾਸ ਸੁਸਾਇਟੀ ਪੰਜਾਬ ਸਟੇਟ ਬ੍ਰਾਂਚ ਚੰਡੀਗੜ੍ਹ ਵਿਖੇ ਆਯੋਜਿਤ ਕੀਤੀ ਗਈ ਸਾਲਾਨਾ ਪ੍ਰਭਾਵਸ਼ਾਲੀ ਇਕੱਤਰਤਾ ਦੌਰਾਨ ਪੰਜਾਬ ਦੇ ਗਵਰਨਰ ਪ੍ਰੋਫੈਸਰ ਕਪਤਾਨ ਸਿੰਘ ਸੋਲੰਕੀ ਨੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਸੰਸਥਾ ਵੱਲੋਂ ਕੀਤੇ ਗਏ ਮਨੁੱਖੀ ਸੇਵਾ ਕਾਰਜਾਂ ਬਦਲੇ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਮੀਟਿੰਗ ਵਿੱਚ ਰੈਡ ਕਰਾਸ ਗਤੀਵਿਧੀਆ ਅਤੇ ਇਸ ਵੱਲੋਂ ਸਮੇਂ-ਸਮੇਂ ਤੇ ਆਯੋਜਿਤ ਕੀਤੇ ਗਏ ਸਮਾਰੋਹਾਂਫ਼ਕੈਂਪਾਂ ਆਦਿ ਦੀ ਸਫਲਤਾ ਲਈ ਪਾਏ ਗਏ ਵੱਡਮੁੱਲੇ ਯੋਗਦਾਨ ਬਦਲੇ ਵੱਖ-ਵੱਖ ਸੰਸਥਾਵਾਂ ਤੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।ਇਸੇ ਕੜੀ ਤਹਿਤ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਸਤੰਬਰ ਮਹੀਨੇ ਯੂਥ ਰੈਡ ਕਰਾਸ ਦਿਵਸ ਮਨਾਉਣ ਅਤੇ ਦੋ ਐਂਬੂਲੈਂਸ ਗੱਡੀਆਂ ਸਟੇੇਟ ਰੈਡ ਕਰਾਸ ਨੂੰ ਦਾਨ ਵਜੋਂ ਦੇਣ ਹਿਤ ਪਾਏ ਯੋਗਦਾਨ ਲਈ ਸੰਸਥਾ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਮਾਨਯੋਗ ਗਵਰਨਰ ਪ੍ਰੋਫੈਸਰ ਕਪਤਾਨ ਸਿੰਘ ਸੋਲੰਕੀ ਨੇ ਸਨਮਾਨਿਤ ਕੀਤਾ ਹੈ।
ਇਸ ਮੌਕੇ ਸ. ਅਵਤਾਰ ਸਿੰਘ ਸਕੱਤਰ, ਡਾ. ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ੍ਰੀ ਸੀ ਜੀ ਤਲਵਾੜ ਸਟੇਜ ਸੈਕਟਰੀ ਇੰਡੀਅਨ ਰੈਡ ਕਰਾਸ ਸੁਸਾਇਟੀ, ਕੇ ਕੇ ਸੈਣੀ ਸੀਨੀਅਰ ਫੀਲਡ ਅਫਸਰ, ਸ. ਜਗਜੀਤ ਸਿੰਘ ਮੈਂਬਰ ਰੈਡ ਕਰਾਸ ਸੁਸਾਇਟੀ ਤੋਂ ਇਲਾਵਾ 12 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਾਹਿਬਾਨ ਵੀ ਮੌਜੂਦ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply