📝 ਅੱਜ ਦੀਆਂ ਸੁਰਖੀਆਂ…..
ਮਿਤੀ : 18 ਜੂਨ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=66093
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਅਹਿਮਦਾਬਾਦ ਦੀ ਗੁਲਬਰਗਾ ਸੁਸਾਇਟੀ ਦੰਗਿਆਂ ਦੇ 24 ਦੋਸ਼ੀਆਂ ਵਿਚੋਂ 11 ਨੂੰ ਉਮਰ ਕੈਦ, 12 ਨੂੰ 7-7 ਸਾਲ ਅਤੇ 1 ਨੂੰ 10 ਸਾਲ ਦੀ ਸਜਾ ਸੁਣਾਈ – 2002 ਦੇ ਗੁਜਰਾਤ ਦੰਗਿਆਂ ‘ਚ 69 ਲੋਕਾਂ ਦੀ ਹੋਈ ਸੀ ਹੱਤਿਆ।
▶ ਉਡਤਾ ਪੰਜਾਬ ਫਿਲਮ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਰਿਲੀਜ਼ – ਲੁਧਿਆਣਾ ‘ਚ ਸ਼ਿਵ ਸੈਨਾ ਨੇ ਫਿਲਮ ਰੋਕਣ ਦੀ ਕੀਤੀ ਅਸਫਲ ਕੋਸ਼ਿਸ਼ – ਪੁਲਿਸ ਨੇ ਪ੍ਰਦਰਸ਼ਨਕਾਰੀ ਮਾਲ ਦੇ ਬਾਹਰ ਰੋਕੇ।
▶ ਪੰਚਕੁਲਾ ਵਿੱਚ ਹਰਿਆਣਾ ਸਰਕਾਰ ਨਾਲ ਹੋਈ ਮੀਟਿੰਗ ਦੌਰਾਨ ਜਾਟ ਆਗੂਆਂ ਤੇ ਖਾਪ ਪੰਚਾਇਤਾਂ ਨੇ ਜਾਟ ਅੰਦੋਲਨ ਦੌਰਾਨ ਮਾਰੇ ਗਏ ਲੋਕਾਂ ਨੂੰ ਮੁਆਵਜਾ ‘ਤੇ ਸਰਕਾਰੀ ਨੌਕਰੀ ਦੇਣ ਦੀ ਰੱਖੀ ਮੰਗ।
▶ ਰਿਜ਼ਰਵੇਸ਼ਨ ਮੁੱਦੇ ‘ਤੇ ਜਾਟ ਆਗੂਆਂ ਨੇ ਹਾਈਕੋਰਟ ‘ਚ ਸਹੀ ਤਰੀਕੇ ਨਾਲ ਪੱਖ ਰੱਖਣ ਦੇ ਸਰਕਾਰੀ ਭਰੋਸੇ ‘ਤੇ ਜਤਾਈ ਸੰਤੁਸ਼ਟੀ।
▶ ਸਰਬਤ ਖਾਲਸਾ ਵਲੋਂ ਥਾਪੇ ਗਏ ਤਿੰਨ ਜਥੇਦਾਰਾਂ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ।
▶ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਗੁਰਮਤੇ ਵਿਚਾਰਣ ਦਾ ਕੀਤਾ ਦਾਅਵਾ- ਬਰਗਾੜੀ ਤੇ ਬਹਿਬਲ ਮਾਮਲੇ ਦੀ ਜਾਂਚ ਰਿਪੋਰਟ 20 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਕਰਨ ਲਈ ਸੁਖਬੀਰ ਬਾਦਲ ਨੂੰ ਕਿਹਾ।
▶ ਵਰਜੀਨੀਆਂ (ਅਮਰੀਕਾ) ‘ਚ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਤਬਦੀਲ ਕਰਨ ਵਾਲਿਆਂ ਨੂੰ 20 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਦਾ ਦਿੱਤਾ ਆਦੇਸ਼।
▶ ਜੰਮੂ ਕਸ਼ਮੀਰ ਦੇ ਸੋਪੋਰ ਇਲਾਕੇ ‘ਚ ਸਰੁੱਖਿਆ ਜਵਾਨਾਂ ਨੇ 2 ਅੱਤਵਾਦੀ ਕੀਤੇ ਢੇਰ।
▶ ਹਰਿਆਣਾ ਦੇ ਸਿਰਸਾ ‘ਚ 2.5 ਕਿਲੋ ਅਫੀਮ ਸਮੇਤ ਦੋਸ਼ੀ ਕਾਬੂ – ਸਿਰਸਾ ‘ਚ ਵਿਕਦੀ ਸੀ ਝਾਰਖੰਡ ਦੀ ਅਫੀਮ।
▶ ਡਿਸ਼ੂਮ ਫਿਲਮ ਦੇ ਗਾਣੇ ਦਾ ਵਿਵਾਦ – ਚੰਡੀਗੜ੍ਹ, ਖਰੜ ‘ਤੇ ਲੁਧਿਆਣਾ ‘ਚ ਹੀਰੋਇਨ ਜੈਕਲਿਨ ਫਰਨਾਡਿਸ ਅਤੇ ਫਿਲਮ ਨਿਰਮਾਤਾ ਖਿਲਾਫ ਮਾਮਲੇ ਦਰਜ਼।
▶ ਲੁਧਿਆਣਾ – ਬਾਪੂ ਸੂਰਤ ਸਿੰਘ ਦੇ ਬੇਟੇ ਨੇ ਅਦਾਲਤ ‘ਚ ਪਾਈ ਪਟੀਸ਼ਨ।
▶ ਪਠਾਨਕੋਟ ਦੇ ਇਕ ਹੋਟਲ ਵਿੱਚ ਬੇਹੋਸ਼ੀ ਦੀ ਹਾਲਤ ‘ਚ ਮਿਲੇ 3 ਵਿਅਕਤੀ – ਹਸਪਤਾਲ ਲਿਜਾਂਦਿਆਂ 1 ਦੀ ਮੌਤ, 2 ਦੀ ਹਾਲਤ ਗੰਭੀਰ।
▶ ਜਲੰਧਰ ਵਿੱਚ 5 ਕਿਲੋ 200 ਗ੍ਰਾਮ ਅਫੀਮ ਸਮੇਤ 2 ਦੋਸ਼ੀ ਕਾਬੂ।
▶ ਹਰਿਆਣਾ ਰਾਜ ਸਭਾ ਚੋਣ ਮਾਮਲੇ ਬਾਰੇ ਬੋਲੇ ਮੰਤਰੀ ਅਨਿਲ ਵਿਜ਼- ਕਿਹਾ ਪੈਨ ‘ਚ ਗੜਬੜ੍ਹ ਨਹੀਂ, ਦਿਮਾਗ ‘ਚ ਹੈ – ਆਰ.ਕੇ ਅਨੰਦ ਦੇ ਦੋਸ਼ਾਂ ਨੂੰ ਕਿਹਾ ਬੇਬੁਨਿਆਦ।
▶ ਨਵਾਂ ਸ਼ਹਿਰ – ਪਲਿਸ ਕਰਮਚਾਰੀ ਕੋਲੋ ਬੰਦੂਕ ਖੋਹਣ ਵਾਲਾ ਡੇੜ ਮਹੀਨੇ ਬਾਅਦ ਪੁਲਿਸ ਵਲੋਂ ਗ੍ਰਿਫਤਾਰ।
▶ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਵਲੋਂ – ਬੇਰੁਜ਼ਗਾਰੀ, ਮਹਿੰਗਾਈ ਅਤੇ ਨਸ਼ੇ ਬਾਰੇ ਚੱਲੇਗੀ ਦਸਖਤੀ ਮੁਹਿੰਮ।
▶ ਸ੍ਰੀ ਹਰਿਮੰਦਰ ਸਾਹਿਬ ਤੋਂ ਅਗਵਾ ਕੀਤਾ ਗਿਆ ਬੱਚਾ ਬਰਾਮਦ – ਆਪਣੇ ਨਾਲ ਲਿਜਾਣ ਵਾਲੀ ਔਰਤ ਨੇ ਖੁੱਦ ਬੱਚਾ ਕੀਤਾ ਵਾਪਿਸ – ਪਰਿਵਾਰ ਨੂੰ ਸੌਪਿਆ।
▶ ਫਰੀਦਕੋਟ ‘ਚ ਗੋਲੀ ਲੱਗਣ ਨਾਲ ਜਖਮੀ ਹੋਏ ਡੇਰਾ ਪ੍ਰੇਮੀ ਗੁਰਦੇਵ ਸਿੰਘ ਦੀ ਲੁਧਿਆਣਾ ਦੇ ਦਯਾਨੰਦ ਹਸਪਤਾਲ ‘ਚ ਹੋਈ ਮੌਤ।
▶ 7 ਅੰਕ ਹਾਸਲ ਕਰਕੇ ਹਾਕੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ‘ਚ ਪੁੱਜਾ ਭਾਰਤ।
▶ ਹਿਲੇਰੀ ਕਲਿੰਟਨ ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ਬਣੀ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ