Monday, July 8, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 18 ਜੂਨ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=66093


ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome

ਅਹਿਮਦਾਬਾਦ ਦੀ ਗੁਲਬਰਗਾ ਸੁਸਾਇਟੀ ਦੰਗਿਆਂ ਦੇ 24 ਦੋਸ਼ੀਆਂ ਵਿਚੋਂ 11 ਨੂੰ ਉਮਰ ਕੈਦ, 12 ਨੂੰ 7-7 ਸਾਲ ਅਤੇ 1 ਨੂੰ 10 ਸਾਲ ਦੀ ਸਜਾ ਸੁਣਾਈ – 2002 ਦੇ ਗੁਜਰਾਤ ਦੰਗਿਆਂ ‘ਚ 69 ਲੋਕਾਂ ਦੀ ਹੋਈ ਸੀ ਹੱਤਿਆ।

ਉਡਤਾ ਪੰਜਾਬ ਫਿਲਮ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਰਿਲੀਜ਼ – ਲੁਧਿਆਣਾ ‘ਚ ਸ਼ਿਵ ਸੈਨਾ ਨੇ ਫਿਲਮ ਰੋਕਣ ਦੀ ਕੀਤੀ ਅਸਫਲ ਕੋਸ਼ਿਸ਼ – ਪੁਲਿਸ ਨੇ ਪ੍ਰਦਰਸ਼ਨਕਾਰੀ ਮਾਲ ਦੇ ਬਾਹਰ ਰੋਕੇ।

ਪੰਚਕੁਲਾ ਵਿੱਚ ਹਰਿਆਣਾ ਸਰਕਾਰ ਨਾਲ ਹੋਈ ਮੀਟਿੰਗ ਦੌਰਾਨ ਜਾਟ ਆਗੂਆਂ ਤੇ ਖਾਪ ਪੰਚਾਇਤਾਂ ਨੇ ਜਾਟ ਅੰਦੋਲਨ ਦੌਰਾਨ ਮਾਰੇ ਗਏ ਲੋਕਾਂ ਨੂੰ ਮੁਆਵਜਾ ‘ਤੇ ਸਰਕਾਰੀ ਨੌਕਰੀ ਦੇਣ ਦੀ ਰੱਖੀ ਮੰਗ।

ਰਿਜ਼ਰਵੇਸ਼ਨ ਮੁੱਦੇ ‘ਤੇ ਜਾਟ ਆਗੂਆਂ ਨੇ ਹਾਈਕੋਰਟ ‘ਚ ਸਹੀ ਤਰੀਕੇ ਨਾਲ ਪੱਖ ਰੱਖਣ ਦੇ ਸਰਕਾਰੀ ਭਰੋਸੇ ‘ਤੇ ਜਤਾਈ ਸੰਤੁਸ਼ਟੀ।

ਸਰਬਤ ਖਾਲਸਾ ਵਲੋਂ ਥਾਪੇ ਗਏ ਤਿੰਨ ਜਥੇਦਾਰਾਂ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ।

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਗੁਰਮਤੇ ਵਿਚਾਰਣ ਦਾ ਕੀਤਾ ਦਾਅਵਾ- ਬਰਗਾੜੀ ਤੇ ਬਹਿਬਲ ਮਾਮਲੇ ਦੀ ਜਾਂਚ ਰਿਪੋਰਟ 20 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਕਰਨ ਲਈ ਸੁਖਬੀਰ ਬਾਦਲ ਨੂੰ ਕਿਹਾ।

ਵਰਜੀਨੀਆਂ (ਅਮਰੀਕਾ) ‘ਚ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਤਬਦੀਲ ਕਰਨ ਵਾਲਿਆਂ ਨੂੰ 20 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਦਾ ਦਿੱਤਾ ਆਦੇਸ਼।

ਜੰਮੂ ਕਸ਼ਮੀਰ ਦੇ ਸੋਪੋਰ ਇਲਾਕੇ ‘ਚ ਸਰੁੱਖਿਆ ਜਵਾਨਾਂ ਨੇ 2 ਅੱਤਵਾਦੀ ਕੀਤੇ ਢੇਰ।

ਹਰਿਆਣਾ ਦੇ ਸਿਰਸਾ ‘ਚ 2.5 ਕਿਲੋ ਅਫੀਮ ਸਮੇਤ ਦੋਸ਼ੀ ਕਾਬੂ – ਸਿਰਸਾ ‘ਚ ਵਿਕਦੀ ਸੀ ਝਾਰਖੰਡ ਦੀ ਅਫੀਮ।

ਡਿਸ਼ੂਮ ਫਿਲਮ ਦੇ ਗਾਣੇ ਦਾ ਵਿਵਾਦ – ਚੰਡੀਗੜ੍ਹ, ਖਰੜ ‘ਤੇ ਲੁਧਿਆਣਾ ‘ਚ ਹੀਰੋਇਨ ਜੈਕਲਿਨ ਫਰਨਾਡਿਸ ਅਤੇ ਫਿਲਮ ਨਿਰਮਾਤਾ ਖਿਲਾਫ ਮਾਮਲੇ ਦਰਜ਼।

ਲੁਧਿਆਣਾ – ਬਾਪੂ ਸੂਰਤ ਸਿੰਘ ਦੇ ਬੇਟੇ ਨੇ ਅਦਾਲਤ ‘ਚ ਪਾਈ ਪਟੀਸ਼ਨ।

ਪਠਾਨਕੋਟ ਦੇ ਇਕ ਹੋਟਲ ਵਿੱਚ ਬੇਹੋਸ਼ੀ ਦੀ ਹਾਲਤ ‘ਚ ਮਿਲੇ 3 ਵਿਅਕਤੀ – ਹਸਪਤਾਲ ਲਿਜਾਂਦਿਆਂ 1 ਦੀ ਮੌਤ, 2 ਦੀ ਹਾਲਤ ਗੰਭੀਰ।

ਜਲੰਧਰ ਵਿੱਚ 5 ਕਿਲੋ 200 ਗ੍ਰਾਮ ਅਫੀਮ ਸਮੇਤ 2 ਦੋਸ਼ੀ ਕਾਬੂ।

ਹਰਿਆਣਾ ਰਾਜ ਸਭਾ ਚੋਣ ਮਾਮਲੇ ਬਾਰੇ ਬੋਲੇ ਮੰਤਰੀ ਅਨਿਲ ਵਿਜ਼- ਕਿਹਾ ਪੈਨ ‘ਚ ਗੜਬੜ੍ਹ ਨਹੀਂ, ਦਿਮਾਗ ‘ਚ ਹੈ – ਆਰ.ਕੇ ਅਨੰਦ ਦੇ ਦੋਸ਼ਾਂ ਨੂੰ ਕਿਹਾ ਬੇਬੁਨਿਆਦ।

ਨਵਾਂ ਸ਼ਹਿਰ – ਪਲਿਸ ਕਰਮਚਾਰੀ ਕੋਲੋ ਬੰਦੂਕ ਖੋਹਣ ਵਾਲਾ ਡੇੜ ਮਹੀਨੇ ਬਾਅਦ ਪੁਲਿਸ ਵਲੋਂ ਗ੍ਰਿਫਤਾਰ।

ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਵਲੋਂ – ਬੇਰੁਜ਼ਗਾਰੀ, ਮਹਿੰਗਾਈ ਅਤੇ ਨਸ਼ੇ ਬਾਰੇ ਚੱਲੇਗੀ ਦਸਖਤੀ ਮੁਹਿੰਮ।

ਸ੍ਰੀ ਹਰਿਮੰਦਰ ਸਾਹਿਬ ਤੋਂ ਅਗਵਾ ਕੀਤਾ ਗਿਆ ਬੱਚਾ ਬਰਾਮਦ – ਆਪਣੇ ਨਾਲ ਲਿਜਾਣ ਵਾਲੀ ਔਰਤ ਨੇ ਖੁੱਦ ਬੱਚਾ ਕੀਤਾ ਵਾਪਿਸ – ਪਰਿਵਾਰ ਨੂੰ ਸੌਪਿਆ।

ਫਰੀਦਕੋਟ ‘ਚ ਗੋਲੀ ਲੱਗਣ ਨਾਲ ਜਖਮੀ ਹੋਏ ਡੇਰਾ ਪ੍ਰੇਮੀ ਗੁਰਦੇਵ ਸਿੰਘ ਦੀ ਲੁਧਿਆਣਾ ਦੇ ਦਯਾਨੰਦ ਹਸਪਤਾਲ ‘ਚ ਹੋਈ ਮੌਤ।

7 ਅੰਕ ਹਾਸਲ ਕਰਕੇ ਹਾਕੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ‘ਚ ਪੁੱਜਾ ਭਾਰਤ।

ਹਿਲੇਰੀ ਕਲਿੰਟਨ ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ਬਣੀ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply