
ਅੰਮ੍ਰਿਤਸਰ, 15 ਜੂਨ (ਪ੍ਰੀਤਮ ਸਿੰਘ) – 350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਪੰਜਵੀ ਲਹਿਰ ਨੂੰ ਸਮਰਪਿਤ 12ਵਾਂ ਅਰਦਾਸ ਸਮਾਗਮ 3 ਜੁਲਾਈ ਨੂੰ ਸਥਾਨਕ, ਤਰਨ ਤਾਰਨ ਰੋਡ ਸਥਿਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਹੋਵੇਗਾ। ਇਸ ਸਬੰਧੀ ਭਲਾਈ ਕੇਂਦਰ ਵਿਖੇ ਹੋਈ ਮੀਟਿੰਗ ਮੀਟਿੰਗ ਦੌਰਾਨ ਆਏ ਹੋਏ ਮੈਂਬਰਾਂ ਨੂੰ ਸੰਬੋਧਤ ਕਰਦੇ ਹੋਏ ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਅਸੀਸ ਨਾਲ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਚਲਾਈ ਹੋਈ ਪੰਜਵੀ ਲਹਿਰ 350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਦੇ 12ਵੇਂ ਅਰਦਾਸ ਸਮਾਗਮ ਵਿੱਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਧੰਨ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ 350 ਸਾਲਾਂ ਸ਼ਤਾਬਦੀ ਨੂੰ ਸਮਰਪਿਤ ਸ੍ਰੀ ਜਪੁਜੀ ਸਾਹਿਬ, ਜਾਪੁ ਸਾਹਿਬ, ਮੂਲ ਮੰਤਰ ਜਾਪ, ਗੁਰਮੰਤਰ ਜਾਪ ਅਤੇ ਧੰਨ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠਾਂ ਦੀਆਂ ਹਾਜਰੀਆਂ ਲਗਾ ਰਹੀਆਂ ਹਨ। ਭਾਈ ਸਾਹਿਬ ਜੀ ਨੇ ਕਿਹਾ ਸੰਗਤਾਂ ਵੱਲੋਂ ਕੀਤੇ ਜਾਪ ਦੀ 3 ਜੁਲਾਈ ਨੂੰ ਭਲਾਈ ਕੇਂਦਰ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਹੋਵੇਗੀ। ਭਾਈ ਸਾਹਿਬ ਨੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਉਨਾਂ ਨੇ ਇਸ ਜਪ-ਤਪ ਵਿੱਚ ਜਿਤਨੇ ਪਾਠਾਂ ਦੀ ਹਾਜਰੀ ਲਗਾਈ ਹੈ।ਉਸ ਦਾ ਵੇਰਵਾ 3 ਜੁਲਾਈ ਸ਼ਾਮ 5 ਵਜੇ ਤੱਕ ਫੋਨ ‘ਤੇ ਭਲਾਈ ਕੇਂਦਰ ਵਿਖੇ ਲਿਖਵਾਉਣ ਦੀ ਕਿਰਪਾਲਤਾ ਕਰਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media