Tuesday, April 21, 2026

ਸੈਨਾ ਦੀ ਪੈਂਥਰ ਡਵੀਜ਼ਨ ਨੇ ਮਨਾਇਆ ਕੌਮਾਂਤਰੀ ਯੋਗ ਦਿਹਾੜਾ

PPN2006201620ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ ਬਿਊਰੂੋ)- ਸੈਨਾ ਦੀ ਪੈਂਥਰ ਡਵੀਜ਼ਨ ਵੱਲੋਂ ਅੱਜ ਜਨਰਲ ਆਫੀਸਰ ਕਮਾਂਡਿੰਗ ਪੈਂਥਰ ਡਵੀਜ਼ਨ ਮੇਜਰ ਜਨਰਲ ਨਵ ਕੇ ਖੰਡੂਰੀ ਦੀ ਅਗਵਾਈ ਹੇਠ ਦੂਜਾ ਕੌਮਾਂਤਰੀ ਯੋਗ ਦਿਹਾੜਾ ਮਨਾਇਆ ਗਿਆ। ਪੈਂਥਰ ਵਾਤਾਵਰਣ ਪਾਰਕ ਅਤੇ ਸਿੱਖਿਆ ਸਥਲ ਵਿਖੇ ਕਰਵਾਏ ਇਸ ਵਿਸ਼ਾਲ ਸਮਾਗਮ ਦੌਰਾਨ 5 ਹਜ਼ਾਰ ਤੋਂ ਵੱਧ ਲੋਕਾਂ ਨੇ ਇਕੱਠੇ ਹੋ ਕੇ ਯੋਗ ਅਭਿਆਸ ਕੀਤਾ। ਛੇ ਯੋਗ ਸਿੱਖਿਅਤ ਮਾਹਿਰਾਂ ਦੀ ਟੀਮ ਨੇ 35 ਮਿੰਟ ਤੱਕ ਹਾਜ਼ਰੀਨ ਨੂੰ ਯੋਗ ਅਭਿਆਸ ਕਰਵਾਇਆ। ਇਸ ਮੌਕੇ 15 ਯੋਗ ਆਸਣ ਕਰਵਾਏ ਗਏ, ਜਿਨ੍ਹਾਂ ਵਿਚ ਸ਼ਲਭ ਆਸਣ, ਪਵਨ ਮੁਖ ਆਸਣ ਅਤੇ ਮਕਰ ਆਸਣ ਆਦਿ ਸ਼ਾਮਿਲ ਸਨ। ਇਸ ਉਪਰੰਤ 15 ਮਿੰਟ ਲਈ ਕਪਾਲਭਾਤੀ ਅਤੇ ਪ੍ਰਾਣਾਯਾਮ ਰਾਹੀਂ ਸ਼ਵਾਸ ਆਸਣ ਵੀ ਕਰਵਾਏ ਗਏ।
ਇਸ ਮੌਕੇ ਯੋਗ ਮਾਹਿਰਾਂ ਨੇ ਦੱਸਿਆ ਗਿਆ ਕਿ ਸੰਯੁਕਤ ਰਾਸ਼ਟਰ ਸੰਘ ਦੀ ਆਮ ਸਭਾ ਨੇ 11 ਦਸੰਬਰ 2014 ਨੂੰ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਐਲਾਨਿਆ ਸੀ। ਉਨ੍ਹਾਂ ਦੱਸਿਆ ਕਿ ਯੋਗ ਦੀ ਖੋਜ 6 ਹਜ਼ਾਰ ਸਾਲ ਪਹਿਲਾਂ ਭਾਰਤ ਵਿਚ ਹੋਈ ਸੀ। ਉਨ੍ਹਾਂ ਦੱਸਿਆ ਕਿ ਯੋਗ ਪ੍ਰਾਚੀਨ ਭਾਰਤੀ ਸੰਸਕ੍ਰਿਤੀ ਦਾ ਬਹੁਮੁੱਲਾ ਤੋਹਫ਼ਾ ਹੈ। ਇਹ ਇਕ ਸਰੀਰਕ, ਮਾਨਸਿਕ ਅਤੇ ਅਧਿਆਤਮਕ ਪ੍ਰਕਿਰਿਆ ਹੈ, ਜਿਸ ਰਾਹੀਂ ਸਰੀਰ ਅਤੇ ਮਨ ਦਾ ਵਿਕਾਸ ਹੁੰਦਾ ਹੈ। ਇਸ ਮੌਕੇ ਸਾਰੀਆਂ ਯੋਗ ਸਿੱਖਿਆਵਾਂ ਰੋਜ਼ਾਨਾ ਕੀਤੇ ਜਾਣ ਵਾਲੇ ਅਭਿਆਸ ਦੇ ਅਨੁਸਾਰ ਕੀਤੀ ਗਈ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਉਠਾ ਸਕਣ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply