ਜੰਡਿਆਲਾ ਗੁਰੂ, 22 ਜੂਨ (ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੁ ਦੇ ਪੈਂਦੇ ਪਿੰਡ ਗੱਦਲੀ ਵਿਖੇ ਚੋਰਾਂ ਨੇ ਰਾਤ ਦੇ ਸਮੇਂ ਗਹਿਣੇ,ਪੈਸਿਆਂ ਦੀ ਲੁੱਟ ਖੋਹ ਕੀਤੀ ਜਾਣਕਾਰੀ ਅਨੁਸਾਰ ਪਿੰਡ ਗੱਦਲੀ ਦੀ ਰਤਨ ਕੋਰ ਵਿਧਵਾ ਅਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦਿਨੀ ਆਪਣੀ ਬੇਟੀ ਕੋਲ ਪਿੰਡ ਰਾਣਾ ਕਾਲਾ ਗਈ ਸੀ ਜੋ ਕਿ ਉਸ ਦਾ ਲੜਕਾ ਮਨੋਹਰ ਸਿੰਘ ਵੀ ਆਪਣੀ ਭੂਆ ਕੋਲੋਂ ਗਿਆ ਹੋਇਆ । ਘਰ ਵਿਚ ਉਸ ਦੀ ਨੂੰਹ ਰਣਜੀਤ ਕੋਰ ਤੇ ਤਿੰਨ ਬੱਚੇ ਇਕੱਲੇ ਸਨ, ਜੋ ਕਿ ਰਾਤ ਸਮੇਂ ਕੁੱਝ ਲੁਟੇਰਿਆਂ ਨੇ ਘਰ ਦੀ ਕੰਧ ਟੱਪ ਕੇ ਘਰ ਦੀ ਤੋੜ ਭੰਨ ਕੀਤੀ ਅਤੇ ਘਰ ਦੇ ਸਮਾਨ ਦਾ ਕਾਫੀ ਨੁਕਸਾਨ ਕੀਤਾ।ਉਸ ਟਾਈਮ ਘਰ ਦੇ ਮੈਂਬਰ ਸੁੱਤੇ ਪਇਆਂ ਨੂੰ ਕੋਈ ਨਸ਼ੇ ਦੀ ਚੀਜ਼ ਸੁੰਘਾ ਕੇ ਗੁੂੜੀ ਨੀਂਦ ਸੁਆਂ ਕੇ ਲੁਟੇਰੇ ਚੋਰਾਂ ਨੇ ਇਕ ਸੋਨੇ ਦਾ ਹਾਰ, 12 ਛਾਪਾਂ, 2 ਚੁੂੜੀਆਂ, 2 ਚੇੈਨੀਆਂ ਅਤੇ ਨਕਦੀ 22,000ਫ਼- ਰੁਪਏ ਅਤੇ ਕੁੱਝ ਸੂਟ ਅਣਸੀਤੇ ਚੋਰੀ ਕਰ ਲਏ ।ਇਹ ਵਾਰਦਾਤ ਜਿੰਦਰੇ ਤੋੜ ਕੇ ਤੇ ਅਲਮਾਰੀਆਂ ਦੀ ਭੰਨਤੋੜ ਕਰਕੇ ਕੀਤੀ ।ਪੀੜਤਾ ਵਿਧਵਾ ਅੋਰਤ ਰਤਨ ਕੋਰ ਨੇ ਦੱਸਿਆ ਕਿ ਇਸ ਚੋਰੀ ਸਬੰਧੀ ਉਸ ਨੇ ਥਾਣਾ ਜੰਡਿਆਲਾ ਗੁਰੁ ਐਸ.ਐਚ.ਓ ਅਮਨਦੀਪ ਸਿੰਂਘ ਨੂੰ ਦਰਖਾਸਤ ਦਿੱਤੀ ਜਿਸ ਦਾ ਨੰ.914-5 ਏ.ਪੀ.,ਥਾਣਾ ਜੰਡਿਆਲਾ ਗੁਰੁ, ਮਿਤੀ:10-6-2016 ਨੂੰ ਐਸ.ਆਈ ਹਰਕੀਰਤ ਸਿੰਘ ਚੋਂਕੀ ਗਹਿਰੀ ਮੰਡੀ ਨੂੰ ਦਿੱਤੀ, ਪਰ ਕੋਈ ਵੀ ਸੁਣਵਾਈ ਨਹੀ ਹੋਈ।ਵਿਧਵਾ ਰਤਨ ਕੌਰ ਦੀ ਉੱਚ ਅਧਿਕਾਰੀਆਂ ਕੋਲੋ ਮੰਗ ਹੈ ਕਿ ਚੋਰਾਂ ਦੀ ਪੜਤਾਲ ਕੀਤੀ ਜਾਵੇ ਤੇ ਉਸ ਦੇ ਗਹਿਣੇ ਤੇ ਪੈਸੇ ਦਿਵਾਏ ਜਾਣ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media