Wednesday, April 29, 2026

ਰਮਨਜੋਤ ਕੋਰ ਮਲਹੋਤਰਾ ਨੇ ਪੀ.ਐਮ.ਈ.ਟੀ ‘ਚ ਹਾਸਲ ਕੀਤਾ 283ਵਾਂ ਸਥਾਨ

BD2306201601ਜੰਡਿਆਲਾ ਗੁਰੂ, 23 ਜੂਨ (ਹਰਿੰਦਰ ਪਾਲ ਸਿੰਘ)- ਰਮਨਜੋਤ ਕੋਰ ਮਲਹੋਤਰਾ ਪੁੱਤਰੀ ਮਨਮੋਹਨ ਸਿੰਘ ਮਲਹੋਤਰਾ ਨੇ ਵਿਦਿਆ ਦੇ ਖੇਤਰ ਵਿੱਚ ਬੁਲੰਦੀਆਂ ਹਾਸਿਲ ਕਰਦੇ ਹੋਏ ਬਾਬਾ ਫਰੀਦ ਯੂਨੀਵਰਸਿਟੀ ਆੱਫ ਹੈਲਥ ਸਾਇੰਸਜ਼ ਫਰੀਦਕੋਟ ਵਲੋਂ ਲਏ ਗਏ ਪੀ.ਐਮ.ਈ.ਟੀ ਟੈਸਟ ਵਿਚੋਂ 79.8% ਨੰਬਰ ਲੈਕੇ ਅਨੁਸੂਚਿਤ ਜਾਤੀ ਵਰਗ ਦੇ ਕੋਟੇ ਵਿਚੋਂ 283ਵਾਂ ਸਥਾਨ ਲਿਆ ਹੈ।ਟੈਸਟ ਵਿਚੋਂ ਰਮਨਜੋਤ ਨੇ ਬਾਇਲੋਜੀ ਵਿਸ਼ੇ ਵਿਚੋਂ 89%, ਕਮਿਸਟਰੀ 74% ਨੰਬਰ ਲਏ ਹਨ।ਅਨੁਸੂਚਿਤ ਜਾਤੀ ਕੋਟੇ ਵਿੱਚ ਪਾਸ ਹੋਣ ਲਈ 48% ਨੰਬਰ ਚਾਹੀਦੇ ਸਨ।ਟੈਸਟ ਵਿਚ 16000 ਕੁੱਲ ਵਿਦਿਆਰਥੀ ਸਨ।ਇਥੇ ਇਹ ਦੱਸਣਯੋਗ ਹੈ ਕਿ ਰਮਨਜੋਤ ਕੋਰ ਸ੍ਰ: ਅਜੀਤ ਸਿੰਘ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ ਜੰਡਿਆਲਾ ਗੁਰੁ ਦੀ ਇਕਲੋਤੀ ਪੋਤਰੀ ਹੈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply