Thursday, July 4, 2024

ਸਰਬਤ ਖਾਲਸਾ ਦੇ ਜਥੇਦਾਰਾਂ ਤਖਤ ਦਮਦਮਾ ਸਾਹਿਬ ਦੀ ਥਾਂ ਗੁ: ਦਾਦੂ ਸਾਹਿਬ ਖੋਲਿਆ ਸਰਬੱਤ ਖਾਲਸਾ ਦਾ ਦਫਤਰ

PPN2306201609

ਬਠਿਡਾ, 23 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿਘ ਕੈਂਥ) – ਸਰਬੱਤ ਖਾਲਸਾ 10 ਨਵੰਬਰ 2016 ਦੀ ਤਿਆਰੀ ਲਈ ਜਥੇਦਾਰ ਸਹਿਬਾਨਾਂ ਵਲੋਂ ਅੱਜ ਤਖ਼ਤ ਸ੍ਰੀ ਦਮਦਮਾਂ ਸਾਹਿਬ ਗੁਰਦੁਆਰਾ ਗੁਰਪਰਕਾਸ਼ ਗੁਰਮਤਿ ਵਿਦਿਯਾਲਾ ਦਮਦਮੀ ਟਕਸਾਲ ਤਲਵੰਡੀ ਸਾਬੋ ਵਿਖੇ ਇੱਕ ਦਫਤਰ ਕੰਟਰੋਲ ਰੂਮ ਖੋਲਿਆ ਜਾਣਾ ਸੀ, ਜਿਸ ਨਾਲ ਦੇਸ਼ ਵਿਦੇਸ਼ ਦੀਆ ਸਿੱਖ ਸੰਗਤਾਂ ਨਾਲ ਤਾਲਮੇਲ ਰੱਖਿਆ ਜਾਣਾ ਸੀ। ਪਰ ਬਾਦਲ ਸਰਕਾਰ ਇਸ ਸਰਬੱਤ ਖਾਲਸਾ ਤੋਂ ਇਸ ਕਦਰ ਘਬਰਾਈ ਹੋਈ ਹੈ ਕੇ ਉਸ ਨੇ ਰਾਤ ਤੋਂ ਹੀ ਇਸ ਨਾਲ ਜੁੜੇ ਆਗੂਆ ਅਤੇ ਵਰਕਰਾਂ ਦੇ ਘਰਾਂ ਚ ਛਾਪੇਮਾਰੀ ਅਤੇ ਨਜ਼ਰਬੰਦੀ ਸ਼ੁਰੂ ਕਰ ਦਿੱਤੀ ਅਤੇ ਦਫਤਰ ਵਾਲੇ ਸਥਾਨ ਨੂੰ ਰਾਤ ਤੋਂ ਹੀ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ। ਅੱਜ ਜਿਉਂ ਹੀ ਸਵੇਰੇ ਆਗੂ ਦਫਤਰ ਸਥਾਨ ਨੂੰ ਰਵਾਨਾ ਹੋਏ ਤਾਂ ਥਾਂ ਪੁਰ ਥਾਂ ਨਾਕਿਆਂ ਤੇ ਉਨਾਂ ਨੂੰ ਰੋਕ ਲਿਆ ਗਿਆ। ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਤਲਵੰਡੀ ਭਾਈ ਚੌਂਕ ਵਿੱਚ ਰੋਕ ਕੇ 35 ਸਾਥੀਆ ਸਮੇਤ ਜ਼ੀਰਾ ਥਾਣੇ ਵਿੱਚ ਬੰਦ ਕਰ ਦਿੱਤਾ ਬਾਅਦ ਵਿੱਚ ਰਿਹਾਅ ਕਰ ਦਿੱਤਾ ।ਉਧਰ ਜਥੇਦਾਰ ਭਾਈ ਧਿਆਨ ਸਿੰਘ ਮੰਡ ਪੁਲਿਸ ਨੂੰ ਝਕਾਨੀ ਦੇ ਕੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਦੇ ਹਰਿਆਣਾ ਵਿਚਲੇ ਹੈਡ ਕੁਆਟਰ ਜੋ ਤਖਤ ਦਮਦਮਾ ਸਾਹਿਬ ਤੋਂ ਸਿਰਫ 18 ਕਿਲੋਮੀਟਰ ਦੂਰ ਹੈ, ਉਥੇ ਪਹੁੰਚਣ ਵਿੱਚ ਕਾਮਯਾਬ ਰਹੇ ।ਸਾਰੇ ਜਥੇਦਾਰ ਸਹਿਬਾਨਾਂ ਨੇ ਇਸ ਮੌਕੇ ਗੁਰਦੁਆਰਾ ਦਾਦੂ ਸਾਹਿਬ ਪੁੱਜੇ ਸਿੱਖ ਆਗੁਆਂ ਸੰਤ ਮਹਾਂਪੁਰਸਾਂ ਸਿੱਖ ਪਰਚਾਰਕਾਂ ਅਤੇ ਸਿੱਖ ਸੰਗਤਾਂ ਨਾਲ ਸਲਾਹ ਮਸ਼ਵਰਾ ਕਰਕੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਸਾਹਿਬ ਪਿੰਡ ਦਾਦੂ ਵਿਖੇ ਆਰਜ਼ੀ ਦਫਤਰ ਕੰਟਰੋਲ ਰੂਮ ਦਾ ਉਦਘਾਟਨ ਕਰ ਦਿੱਤਾ। ਜਿੱਥੋਂ ਅੱਜ ਤੋਂ ਹੀ ਸਰਬੱਤ ਖਾਲਸਾ ਦੀ ਤਿਆਰੀ ਲਈ ਦੇਸ਼ ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਨਾਲ ਤਾਲਮੇਲ ਰੱਖਿਆ ਜਾਵੇਗਾ।
ਇਸ ਸਮੇਂ ਪਿੰਡ ਦਾਦੂ ਗੁਰਦੁਆਰਾ ਸਾਹਿਬ ਵਿੱਚ ਧਾਰਮਿਕ ਦੀਵਾਨ ਸਜੇ ਭਾਈ ਮੋਹਕਮ ਸਿੰਘ ਪ੍ਰਧਾਨ ਯੂਨਾਇਟਡ ਅਕਾਲੀ ਦਲ, ਬਾਬਾ ਪਰਦੀਪ ਸਿੰਘ ਚਾਂਦਪੁਰਾ ਪੰਥਕ ਸੇਵਾ ਲਹਿਰ ਦਾਦੂਵਾਲ, ਵੱਸਣ ਸਿੰਘ ਜ਼ਫਰਵਾਲ, ਸਤਨਾਮ ਸਿੰਘ ਮਨਾਵਾਂ, ਬਾਬਾ ਅਮਰਜੀਤ ਸਿੰਘ ਦਮਦਮੀ ਟਕਸਾਲ ਕਣਕਵਾਲ ਭੰਗੂਆਂ, ਰਣਜੀਤ ਸਿੰਘ ਸੰਘੇੜਾ, ਬਲਵਿੰਦਰ ਸਿੰਘ ਮੰਡੇਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਬਾਬਾ ਚਮਕੌਰ ਸਿੰਘ ਭਾਈਰੂਪਾ, ਭਾਈ ਪਿੱਪਲ ਸਿੰਘ ਤਲਵੰਡੀ ਸਾਬੋ, ਗੁਰਦੀਪ ਸਿੰਘ ਬਠਿੰਡਾ, ਪਰਮਜੀਤ ਸਿੰਘ ਜਿਜੇਆਣੀ, ਕਵੀਸ਼ਰ ਦਵਿੰਦਰ ਸਿੰਘ ਹਰੀਏਵਾਲਾ, ਢਾਡੀ ਰਣਜੀਤ ਸਿੰਘ ਮੌੜ ਮੰਡੀ, ਬਾਬਾ ਸੁਖਦੇਵ ਸਿੰਘ ਜੋਗਾਨੰਦ, ਬਾਬਾ ਜਗਰੂਪ ਸਿੰਘ ਬੁੰਗਾਂ ਮਸਤੂਆਣਾ, ਬਾਬਾ ਸਤਪਾਲ ਸਿੰਘ ਕੋਟਦੁੱਨਾਂ ,ਬਾਬਾ ਨਿਰਭੈ ਸਿੰਘ ਗੁੜਥੜੀ, ਬਾਬਾ ਗੁਰਤੇਜ ਸਿੰਘ ਅਕਲੀਆ, ਰਣਜੀਤ ਸਿੰਘ ਵਾਂਦਰ ਡੋਡ, ਸੋਹਨ ਸਿੰਘ ਗਰੇਵਾਲ, ਅਰਵਿੰਦਰ ਸਿੰਘ ਸੋਢੀ, ਡਾਕਟਰ ਲਖਬੀਰ ਸਿੰਘ ਦਾਦੂ ਸਾਹਿਬ, ਹਾਕਮ ਸਿੰਘ ਸਤੌਜ਼, ਬੂਟਾ ਸਿੰਘ ਚੋਟੀਆਂ ਵੀ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply