Saturday, October 10, 2026

ਅੰਮ੍ਰਿਤਸਰ ਗੇਮਸ ਐਸੋਸੀਏਸ਼ਨ ਦੇ ਵੱਲੋਂ ਸੀਨੀਅਰ ਵੂਮੈਨ ਕ੍ਰਿਕੇਟ ਟੀਮ ਦੀ ਕੀਤੀ ਚੋਣ

Harpaljit Kਅੰਮ੍ਰਿਤਸਰ, 27ਜੂਨ (ਪੰਜਾਬ ਪੋਸਟ ਬਿਊਰੋ)- ਮੋਗਾ ਵਿਖੇ 28 ਜੂਨ ਤੋ ਲੈ ਕੇ 1 ਜੁਲਾਈ ਤੱਕ ਆਯੋਜਿਤ ਹੋਣ ਵਾਲੇ ਸੀਨੀਅਰ ਡਿਸਟ੍ਰਿਕ ਵੂਮੈਨ ਕ੍ਰਿਕੇਟ ਟੂਰਾਂਮੈਂਟ ਦੇ ਲਈ ਅੰਮ੍ਰਿਤਸਰ ਦੀ ਨਾਮਵਰ ਖੇਡ ਸੰਸਥਾਂ ਅੰਮ੍ਰਿzਤਸਰ ਗੇਮਸ ਐਸੋਸੀਏਸ਼ਨ (ਏ ਦੇ ਵੱਲੋਂ ਸੀਨੀਅਰ ਵੂਮੈਨ ਕ੍ਰਿਕੇਟ ਟੀਮ ਦੀ ਚੋਣ ਕਰ ਲਈ ਗਈ ਹੈ ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦੇਦਿੰਆਂ ਪੀਜੂਨੀਅਰ ਸੀਨੀਅਰ ਸਿਲੈਕਟਰ ਅਤੇ ਵੂਮੈਨ ਓਵਰ ਆਲ ਇੰਚਾਰਜ ਜਿਲ੍ਹਾ ਖੇਡ ਅਫਸਰ, ਹਰਪਾਲਜੀਤ ਕੋਰ ਸੰਧੂ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਸਰਕਦਾ ਅਹੁੱਦੇਦਾਰ ਐਸ਼.ਡੀ.ਰੋਹਿਤ ਗੁਪਤਾ ਤੇ ਸੈਕਟਰੀ ਐਡਵੋਕੇਟ ਪ੍ਰਦੀਪ ਸੈਨੀ ਦੀ ਦੇਖ ਰੇਖ ਤੇ ਯੋਗ ਪ੍ਰਬੰਧਾ ਹੇਠ ਕਰਵਾਈ ਗਈ ਚੋਣ ਟਰਾਇਲ ਪ੍ਰਕ੍ਰਿਰਿਆ ਦੇ ਦੋਰਾਨ ਚੁਣੀਆ ਗਈਆ ਖਿਡਾਰਨਾਂ ਦੇ ਵਿੱਚ ਭਾਰਤੀ ਬਾਵਾ, ਪ੍ਰਯੰਕਾ ਮਲਿਕ, ਜਸਿਆ ਅਖਤਰ, ਨੀਲਮ ਬਸੀ, ਪ੍ਰਵੀਨ ਖੰਨਾ, ਅਮਰਪਾਲ ਕੋਰ, ਕਾਬੀਆ ਬਦਾਨੀ, ਰੇਖਾ, ਕੋਮਲਪ੍ਰੀਤ ਕੋਰ, ਸੁਨੀਤਾ ਰਾਣੀ, ਆਸ਼ਾ ਰਾਣੀ, ਅਨੀਸ਼ਾ, ਸਪਨਾ, ਕਾਮੀਨੀ, ਨਿਰਮਲ ਕੋਰ ਦੇ ਨਾਮ ਸ਼ਾਮਲ ਹਨ। ਉਹਨਾਂ ਕਿਹਾ ਕਿ ਇਹ ਖਿਡਾਰਨਾਂ ਪਹਿਲਾ ਵੀ ਰਾਜ ਤੇ ਰਾਸ਼ਟਰ ਪੱਧਰੀ ਖੇਡ ਪ੍ਰਤੀਯੋਗਿਤਾਵਾ ਦੇ ਵਿੱਚ ਅਹਿਮ ਮੱਲ੍ਹਾ ਮਾਰ ਕੇ ਏਦਾ ਨਾਮ ਰੋਸ਼ਨ ਕਰ ਚੁਕੀਆ ਹਨ ਜਦੋ ਕਿ ਮੋਗਾ ਵਿਖੇ 28 ਜੂਨ ਤੋ ਲੈ ਕੇ 1 ਜੁਲਾਈ ਤੱਕ ਆਯੋਜਿਤ ਹੋਣ ਵਾਲੇ ਸੀਨੀਅਰ ਡਿਸਟ੍ਰਿਕ ਵੂਮੈਨ ਕ੍ਰਿਕੇਟ ਟੂਰਾਂਮੈਂਟ ਦੇ ਵਿੱਚ ਵੀ ਬੇਮਿਸਾਲ ਪ੍ਰਦਰਸ਼ਨ ਕਰਕੇ ਚੈਪੀਅਨ ਬਨਣਗੀਆ। ਇਸ ਟੀਮ ਨੂੰ ਰਵਾਨਾ ਕਰ ਦਿਤਾ ਗਿਆ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply