Sunday, February 22, 2026

ਬਰਸੀ ਮੌਕੇ ਖ਼ੂਨਦਾਨ ਕੈਂਪ ਲਗਾਇਆ

ਬਠਿੰਡਾ, 28 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਤਰਕਸ਼ੀਲ ਸੁਸਾਇਟੀ ਭੁੱਚੋ ਦੇ ਜੱਥੇਬੰਦਕ ਮੁਖੀ ਗੁਰਸੇਵਕ ਸੇਕੀ ਦੇ ਪਰਿਵਾਰ ਵੱਲੋਂ ਮਾਤਾ ਸ੍ਰੀਮਤੀ ਬਲਵੀਰ ਕੌਰ ਸਿੱਧੂ ਦੀ 5ਵੀਂ ਬਰਸੀ 6ਵਾਂ ਖ਼ੂਨਦਾਨ ਕੈਂਪ ਲਗਾ ਕੇ ਮਨਾਈ ਗਈ।ਇਸ ਮੌਕੇ ਸਿੱਧੂ ਪਰਿਵਾਰ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰਾਂ ਅਤੇ ਸਹਿਯੋਗੀਆਂ ਨੇ ਸਵੈਇੱਛਾ ਨਾਲ 40 ਯੂਨਿਟਾਂ ਖ਼ੂਨਦਾਨ ਕੀਤਾ।ਜਿਹਨਾਂ ਵਿੱਚੋਂ ਤਿੰਨ ਔਰਤਾਂ ਪਰਮਜੀਤ ਕੌਰ, ਗੁਰਪ੍ਰੀਤ ਕੌਰ ਅਤੇ ਸੁਖਜਿੰਦਰ ਕੌਰ ਉਰਫ ਬੱਬੂ ਵੀ ਸ਼ਾਮਿਲ ਸਨ। ਤਰਕਸ਼ੀਲ ਸੁਸਾਇਟੀ ਭੁੱਚੋ ਵੱਲੋਂ ਫਸਟ ਏਡ ਫਸਟ ਵਿੰਗ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਬਠਿੰਡਾ ਦੇ ਸਹਿਯੋਗ ਨਾਲ ਲਗਾਏ ਗਏ ਇਸ ਖ਼ੂਨਦਾਨ ਕੈਂਪ ਵਿੱਚ ਸਿਵਲ ਹਸਪਤਾਲ ਬਠਿੰਡਾ ਦੀ ਬਲੱਡ ਬੈਂਕ ਗਰਿੱਡ ਟੀਮ ਨੇ ਖ਼ੂਨ ਇਕੱਤਰ ਕੀਤਾ।ਇਸ ਮੌਕੇ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ ਬਾਨੀ ਪ੍ਰਧਾਨ ਵਿਜੇ ਭੱਟ, ਸਰਪ੍ਰਸਤ ਅਨਿਲ ਸਰਾਫ ਅਤੇ ਮਾਸਟਰ ਬਲਜਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਪਰਿਵਾਰ ਵੱਲੋਂ ਹਰ ਸਾਲ ਮਾਂ ਦੀ ਬਰਸੀ ਖ਼ੂਨਦਾਨ ਕੈਂਪ ਲਗਾ ਕੇ ਹੀ ਮਨਾਈ ਜਾਂਦੀ ਹੈ।ਉਹਨਾਂ ਕਿਹਾ ਕਿ ਇਹ ਇੱਕ ਨਰੋਈ ਅਤੇ ਮਨੁੱਖਤਾ ਨੂੰ ਪ੍ਰਣਾਈ ਪ੍ਰੰਪਰਾ ਹੈ, ਜੋ ਨਾ ਸਿਰਫ ਰੂੜੀਵਾਦੀ ਧਾਰਨਾਵਾਂ ਨੂੰ ਹੀ ਤਿਲਾਂਜਲੀ ਦਿੰਦੀ ਹੈ, ਸਗੋਂ ਲੋੜਵੰਦਾਂ ਦੀ ਜ਼ਿੰਦਗੀ ਬਚਾਉਣ ਵਿੱਚ ਵੀ ਸਹਾਈ ਹੁੰਦੀ ਹੈ। ਗੁਰਸੇਵਕ ਸੇਕੀ ਨੇ ਖ਼ੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਜਦੋਂ ਵੀ ਹਸਪਤਾਲਾਂ ਵਿੱਚ ਖ਼ੂਨ ਦੀ ਲੋੜ ਹੁੰਦੀ ਹੈ ਤਾਂ ਭੁੱਚੋ ਮੰਡੀ ਵਿਖੇ ਖ਼ੂਨਦਾਨ ਕੈਂਪ ਲਗਾ ਕੇ ਕਮੀਂ ਨੂੰ ਪੂਰਾ ਕੀਤਾ ਜਾਂਦਾ ਹੈ।ਪਰਵਿੰਦਰ ਜੌੜਾ ਨੇ ਕਿਹਾ ਕਿ ਯੂਨਾਈਟਿਡ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ ਖ਼ੂਨਦਾਨ ਦੀ ਲਹਿਰ ਘਰ ਘਰ ਪਹੁੰਚਾਈ ਜਾ ਰਹੀ ਹੈ।ਇਸ ਮੌਕੇ ਪ੍ਰਿੰਸੀਪਲ ਪਰਮੇਸ਼ਵਰ ਸਿੰਘ, ਅਕਾਲੀ ਆਗੂ ਪ੍ਰਦੀਪ ਸਿੰਘ ਗਰੇਵਾਲ, ਕੌਂਸਲਰ ਪ੍ਰਿੰਸ ਗੋਲਨ, ਤਰਕਸ਼ੀਲ ਸਾਹਿਤਕ ਵਿੰਗ ਦੇ ਮੁਖੀ ਕਰਮਜੀਤ ਅਤੇ ਸਮਾਜ ਸੇਵੀ ਪਰਵਿੰਦਰ ਜੌੜਾ ਨੇ ਸਿੱਧੂ ਪਰਿਵਾਰ ਦੇ ਉਦਮ ਦੀ ਸ਼ਲਾਘਾ ਕੀਤੀ।ਇਸ ਮੌਕੇ ਅਮਨਦੀਪ ਸਿੰਘ ਮਾਨ, ਅਮਰੀਕ ਸਿੰਘ ਗਰੇਵਾਲ ਮਾਹੀਨੰਗਲ, ਭੀਮ ਦਾਸ, ਅਵਤਾਰ ਸਿੰਘ ਸਿੱਧੂ, ਅਮਰੀਕ ਸਿੰਘ ਵਿੱਕੀ, ਸ਼ਿੰਪਾ, ਸੁਖਵਿੰਦਰ ਚੀਦਾ, ਸੁਖਵਿੰਦਰ ਚਹਿਲ, ਰਾਜਵਿੰਦਰ ਸਿੰਘ ਰੰਗੀਲਾ, ਸੰਦੀਪ ਸਿੰਘ ਸਿੱਧੂ, ਹਰਬੰਸ ਰੋਮਾਣਾ, ਮਨਜਗਮੀਤ, ਬਖ਼ਸ਼ੀਸ਼ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply